ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਸੱਸ-ਸਹੁਰੇ ਦੀ ਕਿਸੇ ਵੀ ਜਾਇਦਾਦ ’ਤੇ ਨੁੰਹ ਦਾ ਹੱਕ ਨਹੀਂ’

ਸੱਸ-ਸਹੁਰੇ ਦੀ ਚਲ-ਅਚਲ ਜਾਇਦਾਦ ਚ ਨੁੰਹ ਦਾ ਕੋਈ ਹੱਕ ਨਹੀਂ ਹੈ, ਬੇਸ਼ੱਕ ਹੀ ਉਹ ਜੱਦੀ ਜਾਇਦਾਦ ਹੋਵੇ ਜਾਂ ਖੁੱਦ ਬਣਾਈ ਗਈ ਹੋਵੇ। ਦਿੱਲੀ ਹਾਈਕੋਰਟ ਨੇ ਔਰਤ ਨੂੰ ਸਹੁਰੇ ਦਾ ਘਰ ਖਾਲੀ ਕਰਨ ਦੇ ਜਿ਼ਲ੍ਹਾ ਅਧਿਕਾਰੀ ਦੇ ਹੁਕਮ ਨੂੰ ਇਸੇ ਸਾਲ ਜੁਲਾਈ ਚ ਕਾਇਮ ਰੱਖਿਆ ਸੀ। ਜਿਸ ਤੇ ਹਾਈਕੋਰਟ ਨੇ ਇਹ ਫੈਸਲਾ ਸੁਣਾਇਆ ਹੈ।

 

ਚੀਫ਼ ਜਸਟਿਸ ਰਾਜਿੰਦਰ ਜੈਨ ਅਤੇ ਜਸਟਿਸ ਵੀ ਕਾਮੇਸ਼ਵਰ ਰਾਓ ਦੀ ਬੈਂਚ ਨੇ ਆਪਣੇ ਫੈਸਲੇ ਚ ਕਿਹਾ ਹੈ ਕਿ ਅਜਿਹੀ ਕਿਸੇ ਵੀ ਚਲ-ਅਚਲ, ਜੱਦੀ ਜਾਂ ਆਪਦੀ ਖੁੱਦ ਦੀ ਬਣਾਈ ਹੋਈ ਜਾਇਦਾਦ ਜਾਂ ਅਜਿਹੀ ਕਿਸੇ ਵੀ ਜਾਇਦਾਦ ਜਿਸ ਨਾਲ ਸੱਸ-ਸਹੁਰੇ ਦਾ ਹਿੱਤ ਜੁੜਿਆ ਹੋਵੇ, ਉਸ ਜਾਇਦਾਦ ਤੇ ਨੁੰਹ ਦਾ ਕੋਈ ਹੱਕ ਨਹੀਂ ਹੈ। ਕੋਰਟ ਨੇ ਕਿਹਾ ਕਿ ਇਹ ਕੋਈ ਅਹਿਮੀਅਤ ਨਹੀਂ ਰੱਖਦਾ ਕਿ ਜਾਇਦਾਦ ਤੇ ਸੱਸ-ਸਹੁਰੇ ਦਾ ਮਾਲਿਕਾਨਾ ਹੱਕ ਕਿਵੇਂ ਦਾ ਹੈ।

 

ਹਾਈਕੋਰਟ ਨੇ ਇਹ ਟਿੱਪਣੀ ਜਿ਼ਲ੍ਹਾ ਅਧਿਕਾਰੀ ਅਤੇ ਸਿੰਗਲ ਬੈਂਚ ਦੇ ਫੈਸਲੇ ਖਿਲਾਫ ਔਰਤ ਦੀ ਅਪੀਲ ਨੂੰ ਖਾਰਿਜ ਕਰਦਿਆਂ ਕੀਤੀ ਹੈ। ਮਾਤਾ-ਪਿਤਾ ਅਤੇ ਬਜ਼ੁਰਗ ਨਾਗਰਿਕ ਦੀ ਦੇਖਭਾਲ ਤੇ ਭਲੇ ਲਈ ਬਣੇ ਨਿਯਮ ਦਾ ਹਵਾਲਾ ਦਿੰਦਿਆਂ ਬੈਂਚ ਨੇ ਕਿਹਾ ਹੈ ਕਿ ਸੀਨੀਅਰ ਨਾਗਰਿਕਾਂ ਨੂੰ ਆਪਣੇ ਘਰ ਚ ਸ਼ਾਂਤੀ ਨਾਲ ਰਹਿਣ ਦਾ ਹੱਕ ਹੈ। ਹਾਈਕੋਰਟ ਨੇ ਕਿਹਾ ਕਿ ਸੱਸ-ਸਹੁਰੇ ਨੂੰ ਆਪਣੇ ਘਰ ਤੋਂ ਬੇਟੇ-ਬੇਟੀ ਜਾਂ ਕਾਨੂੰਨੀ ਵਾਰਿਸ ਹੀ ਨਹੀਂ, ਬਲਕਿ ਨੁੰਹ ਤੋਂ ਵੀ ਘਰ ਖਾਲੀ ਕਰਾਉਣ ਦਾ ਹੱਕ ਹੈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In-laws have no right to clutter on any property