ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਨੂੰ ਚੁਣੌਤੀ ਦੇ ਸਕਦੀਆਂ ਹਨ ਤਿੰਨ ਮਹਿਲਾ ਆਗੂ

ਮੋਦੀ ਨੂੰ ਚੁਣੌਤੀ ਦੇ ਸਕਦੀਆਂ ਹਨ ਤਿੰਨ ਮਹਿਲਾ ਆਗੂ

ਲੋਕ ਸਭਾ ਚੋਣਾ 2019 ’ਚ ਮਹਿਜ ਕੁਝ ਹੀ ਦਿਨ ਰਹਿੰਦੇ ਹਨ ਅਤੇ ਅਜਿਹੇ ਵਿਚ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਸਿਆਸੀ ਰਣਨੀਤੀ ਬਣਾਈ ਜਾ ਰਹੀ ਹੈ। ਪ੍ਰੰਤੂ, ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸਮਾਜ ਦੇ ਅਲੱਗ ਵਰਗਾਂ ਤੋਂ ਆਉਣ ਵਾਲੀਆਂ ਤਿੰਨ ਸ਼ਕਤੀਸ਼ਾਲੀ ਔਰਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਲਈ ਜਿੱਤ ਵਿਚ ਵੱਡੀ ਚੁਣੌਤੀ ਬਣਕੇ ਸਾਹਮਣੇ ਆ ਸਕਦੀਆਂ ਹਨ।

 

ਪ੍ਰਿਅੰਕਾ ਗਾਂਧੀ ਵਾਰਡਾ ਸਿਆਸੀ ਮੈਦਾਨ ਵਿਚ ਜਨਵਰੀ ਵਿਚ ਸਰਗਰਮ ਭੂਮਿਕਾ ਵਿਚ  ਉਸ ਸਮੇਂ ਉਤਰ ਆਈ ਹੈ, ਜਦੋਂ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਉਤਰ ਪ੍ਰਦੇਸ਼ ਵਿਚ ਆਪਣੇ ਚਿਹਰਾ ਬਣਾਇਆ ਹੈ।

 

ਦੋ ਹੋਰ ਸੀਨੀਅਰ ਮਹਿਲਾ ਆਗੂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਉਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਵੀ ਐਨ ਡੀ ਏ ਗਠਜੋੜ ਨੂੰ ਸੱਤਾ ਤੋਂ ਬੇਦਖਲ ਕਰਨ ਲਈ ਵਿਰੋਧੀ ਏਕਤਾ ਦੀ ਵਕਾਲਤ ਕਰ ਰਹੀਆਂ ਹਨ। ਹਾਲਾਂਕਿ, ਹੁਣ ਤੱਕ ਇਨ੍ਹਾਂ ਵਿਚ ਅਜਿਹਾ ਕੋਈ ਸਮਝੌਤਾ ਨਹੀਂ ਹੋਇਆ।

 

ਪਿਛਲੇ ਸਾਲ ਭਾਜਪਾ ਛੱਡਣ ਵਾਲੇ 81 ਸਾਲਾ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਕਿਹਾ ਕਿ ਐਨ ਡੀ ਏ ਦੇ ਮੁਕਾਬਲੇ ਕਿਤੇ ਜ਼ਿਆਦਾ ਵਿਰੋਧੀ ਪਾਰਟੀਆਂ ਕੋਲ ਸ਼ਕਤੀਸ਼ਾਲੀ ਮਹਿਲਾਵਾਂ ਹਨ। ਇਸ ਲਈ ਆਮ ਵੋਟਰਾਂ ਖਾਸਕਰਕੇ ਮਹਿਲਾਵਾਂ ਨੂੰ ਆਪਣੇ ਵੱਲ ਖਿੱਚਣ ਵਿਚ ਜ਼ਿਆਦਾ ਸਮਰਥ ਹਨ।

 

ਹੁਣੇ ਹੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਹੋਏ ਨੁਕਸਾਨ ਦਾ ਹਵਾਲਾ ਦਿੰਦੇ ਹੋਏ ਯਸ਼ਵੰਤ ਸਿਨਹਾ ਨੇ ਕਿਹਾ ਕਿ ਉਨ੍ਹਾਂ ਨੂੰ ਕਾਫੀ ਚਿੰਤਾ ਕਰਨੀ ਚਾਹੀਦੀ ਹੈ, ਖਾਸ ਕਰਕੇ ਤਿੰਨ ਹਿੰਦੀ ਬਹੁ ਰਾਜਾਂ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ।

 

ਪ੍ਰਿੰਅਕਾ ਨੇ ਰਾਜਨੀਤੀ ਵਿਚ ਆਉਣ ਤੋਂ ਬਾਅਦ ਮੀਡੀਆ ਦਾ ਧਿਆਨ ਖਿੱਚਿਆ। 47 ਸਾਲਾ ਮਹਿਲਾ ਨੂੰ ਉਨ੍ਹਾਂ ਦੀ ਦਾਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਤੁਲਨਾ ਕੀਤੀ ਗਈ ਅਤੇ ਸਮਰਥਕਾਂ ਨੇ ਇਸ ਨੂੰ ਜਸ਼ਨ ਦੀ ਤਰ੍ਹਾਂ ਮਨਾਇਆ। ਇਸ ਨਾਲ ਹੀ, ਪ੍ਰਿੰਅਕਾ ਦੀ ਵੋਟਰਾਂ ਨਾਲ ਚੰਗੇ ਬੁਲਾਰੇ ਦੇ ਤੌਰ ਉਤੇ ਜੁੜਨ ਨੂੰ ਲੈ ਕੇ ਵੀ ਟਿੱਪਣੀ ਕੀਤੀ ਗਈ।

 

ਤਿੰਨ ਤੋਂ ਚੁਣੌਤੀ

 

ਹੋਰ ਤਿੰਨ ਮਹਿਲਾਵਾਂ ਜਿਨ੍ਹਾਂ ਨੂੰ ਮੋਦੀ ਨੂੰ ਸੱਤਾ ਤੋਂ ਰੋਕਣ ਦੇ ਤੌਰ ਉਤੇ ਦੇਖਿਆ ਜਾ ਰਿਹਾ ਹੈ ਉਹ ਪ੍ਰਿੰਅਕਾ ਗਾਂਧੀ ਨਾਲੋਂ ਜ਼ਿਆਦਾ ਅਨੁਭਵੀ ਹੈ ਅਤੇ ਉਹ ਦੋਵੇਂ ਗਠਜੋੜ ਸਰਕਾਰ ਵਿਚ ਸੰਭਾਵਿਤ ਪ੍ਰਧਾਨ ਮੰਤਰੀ ਉਮੀਦਵਾਰ ਦੇ ਤੌਰ ’ਤੇ ਦੇਖੀ ਜਾ ਰਹੀ ਹੈ।

63 ਸਾਲਾ ਮਾਇਆਵਤੀ ਨੇ ਪਿਛਲੇ ਮਹੀਨੇ ਉਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਨਾਲ ਗਠਜੋੜ ਕੀਤਾ।

 

ਜਦੋਂ ਕਿ 64 ਸਾਲਾ ਮਮਤਾ ਬੈਨਰਜੀ ਗਠਜੋੜ ਸਰਕਾਰ ਵਿਚ ਦੋ ਵਾਰ ਰੇਲ ਮੰਤਰੀ ਰਹੀ ਹੈ। 1997 ਵਿਚ ਕਾਂਗਰਸ ਪਾਰਟੀ ਛੱਡਕੇ ਤ੍ਰਿਣਮੂਲ ਬਣਾਉਣ ਵਾਲੀ ਮਮਤਾ ਨੇ ਪਿਛਲੇ ਮਹੀਨੇ ਕੋਲਕਾਤਾ ਵਿਚ ਭਾਜਪਾ ਵਿਰੋਧੀ ਰੈਲੀ ਦਾ ਆਯੋਜਨ ਕਰਕੇ ਲੱਖਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In Lok Sabha elections Three women who could be PM Modi biggest nightmare