ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸ਼ਿਕ ਨੇ ਨਾਬਾਲਿਗ ਨਾਲ ਕੀਤਾ ਇਹ ਕਾਰਾ, ਪੜ੍ਹ ਕੇ ਉੱਡ ਜਾਣਗੇ ਹੋਸ਼ !

ਆਸ਼ਕੀ ਦਾ ਭੂਤ ਜਦ ਵੀ ਕਿਸੇ ਆਸ਼ਿਕ 'ਤੇ ਸਵਾਰ ਹੁੰਦਾ ਹੈ ਤਾਂ ਉਹ ਆਪਣੇ ਪਿਆਰ ਨੂੰ ਪਾਉਣ ਲਈ ਕੀ-ਕੀ ਹਥਕੰਡੇ ਨਹੀਂ ਲੱਭਦਾ। ਪਰ ਜੇਕਰ ਪਿਆਰ ਨੂੰ ਪਾਉਣ ਲਈ ਆਸ਼ਿਕ ਆਪਣੇ ਪਿਆਰ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਲਵੇ ਤਾਂ ਉਹ ਕੋਈ ਪਾਗਲ ਹੀ ਹੋਵੇਗਾ। ਜੀ ਹਾਂ, ਇਹੋ ਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ।

 

ਦਰਅਸਲ, ਬਾਰਾਬੰਕੀ ਦੇ ਸਫਦਰਗੰਜ ਥਾਣੇ 'ਚ ਆਇਆ ਮਾਮਲਾ ਕੁੱਝ ਅਜਿਹਾ ਹੀ ਹੈ। ਇਸ ਮਾਮਲੇ 'ਚ ਇੱਕ ਪਾਸੜ ਪਿਆਰ 'ਚ ਇੱਕ ਨੌਜਵਾਨ ਨੇ ਨਾਬਾਲਿਗ ਲੜਕੀ ਨੂੰ ਜਿ਼ੰਦਾ ਹੀ ਸਾੜ ਦਿੱਤਾ।

 

ਪੁਲਿਸ ਨੇ ਦੱਸਿਆ ਕਿ ਲੜਕੀ ਗੁਆਂਢ ਦੇ ਬੱਚਿਆਂ ਨੂੰ ਉਨ੍ਹਾਂ ਦੇ ਘਰ ਛੱਡਣ ਗਈ ਸੀ। ਉਸੇ ਸਮੇਂ ਦੋਸ਼ੀ ਅਮਿਤ ਅਤੇ ਉਸਦੀ ਮਾਂ ਨੇ ਨਾਬਾਲਿਗ ਲੜਕੀ ਨੂੰ ਫੜ੍ਹ ਲਿਆ। ਦੋਨਾਂ ਨੇ ਨਾਬਾਲਿਗ ਲੜਕੀ ਨਾਲ ਕੁੱਟਮਾਰ ਕੀਤੀ ਅਤੇ ਉਸਦੇ ਸਰੀਰ 'ਤੇ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਜਿ਼ੰਦਾ ਸਾੜ ਦਿੱਤਾ। ਲੜਕੀ ਨੂੰ ਕਿਸੇ ਤਰ੍ਹਾਂ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ।

 

ਪੁਲਿਸ ਨੇ ਦੱਸਿਆ ਕਿ ਪੀੜਤ ਲੜਕੀ ਦੇ ਪਿਤਾ ਕੇਸ਼ਵਰਾਮ ਦੀ ਸਿ਼ਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਸਦਰ ਥਾਣਾ ਇੰਚਾਰਜ ਰਾਜੇਸ਼ ਯਾਦਵ ਨੇ ਦੱਸਿਆ ਕਿ ਕਿਸੇ ਗੱਲ ਨੂੰ ਲੈ ਪੀੜਤ ਅਤੇ ਦੋਸ਼ੀ ਅਮਿਤ ਵਿਚਾਲੇ ਝਗੜਾ ਹੋ ਗਿਆ ਸੀ। ਗੁੱਸੇ 'ਚ ਆ ਕੇ ਲੜਕੇ ਨੇ ਲੜਕੀ ਨੂੰ ਜਿ਼ੰਦਾ ਸਾੜ ਦਿੱਤਾ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਬਖ਼ਸਿ਼ਆ ਨਹੀਂ ਜਾਵੇਗਾ, ਸਾਡੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ।

   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In love crazy Ashik has done this with a minor