ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੱਧ ਪ੍ਰਦੇਸ਼ : ਅਣਪਛਾਤੇ ਲੋਕਾਂ ਨੇ ਆਰਪੀਐਫ `ਤੇ ਕੀਤੀ ਪੱਥਰਬਾਜ਼ੀ, ਏਕੇ47 ਖੋਹੀ

ਮੱਧ ਪ੍ਰਦੇਸ਼ : ਅਣਪਛਾਤੇ ਲੋਕਾਂ ਨੇ ਆਰਪੀਐਫ `ਤੇ ਕੀਤੀ ਪੱਥਰਬਾਜ਼ੀ, ਏਕੇ47 ਖੋਹੀ

ਮੱਧ ਪ੍ਰਦੇਸ਼ ਦੇ ਉਜੈਨ `ਚ ਵੀਰਵਾਰ ਨੂੰ ਅਣਪਛਾਤੇ ਲੋਕਾਂ ਨੇ ਰੇਲਵੇ ਸੁਰੱਖਿਆ ਬਲ (ਆਰਪੀਐਫ) ਦੇ ਜਵਾਨ ਦੀ ਇਕ ਏਕੇ-47 ਰਾਈਫਲ ਖੋਹ ਲਈ ਅਤੇ ਮੌਕੇ ਤੋਂ ਭੱਜ ਗਏ। ਸੁਪਰਡੈਂਟ ਆਫ ਪੁਲਿਸ (ਐਸਪੀ) ਸਚਿਨ ਅਤੁਲਕਰ ਨੇ ਕਿਹਾ ਕਿ ਉਜੈਨ ਤੋਂ ਕਰੀਬ 50 ਕਿਲੋਮੀਟਰ ਦੂਰ ਬੜਨਗਰ ਕੋਲ ਹੋਈ ਇਸ ਘਟਨਾ `ਚ ਦੋ ਰੇਲਵੇ ਸੁਰੱਖਿਆ ਬਲ ਦੇ ਜਵਾਨ ਜ਼ਖਮੀ ਹੋਏ ਹਨ।


ਐਸਪੀ ਨੇ ਦੱਸਿਆ ਕਿ ਸੁੰਦਰਾਬਾਦ ਇਲਾਕੇ `ਚ ਰੇਲਵੇ ਸੁਰੱਖਿਆ ਬਲ ਦੇ ਜਵਾਨ ਆਪਣੀ ਡਿਊਟੀ `ਤੇ ਪੈਟਰੋਲਿੰਗ ਕਰ ਰਹੇ ਸਨ ਕਿ ਉਨ੍ਹਾਂ ਦੇਖਿਆ ਕਿ ਕਰੀਬ ਦਸ ਲੋਕ ਸ਼ੌਚ ਕਰ ਰਹੇ ਹਨ। ਉਨ੍ਹਾਂ ਨੂੰ ਰੋਕਿਆ। ਅਤੁਲਕਰ ਨੇ ਕਿਹਾ ਕਿ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ `ਤੇ ਪੱਥਰਬਾਜੀ ਕੀਤੀ, ਜਿਸ `ਚ ਦੋ ਜਵਾਨ ਮਾਮੂਲੀ ਤੌਰ `ਤੇ ਜ਼ਖਮੀ ਹੋਏ। ਉਨ੍ਹਾਂ `ਚ ਇਕ ਦੀ ਏਕੇ-47 ਰਾਈਫਲ ਹੇਠਾਂ ਡਿੱਗ ਗਈ। ਇਸ `ਚ 20 ਰਾਉਂਡ ਗੋਲੀ ਲੋਡ ਸੀ।


ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਉਥੋਂ ਰਾਈਫਲ ਚੁੱਕੀ ਅਤੇ ਮੌਕੇ `ਤੇ ਭੱਜ ਗਏ। ਪੁਲਿਸ ਨੇ ਉਸ ਇਲਾਕੇ ਦੀ ਘੇਰਾਬੰਦੀ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In Madhya Pradesh Miscreants pelt stones on RPF jawans and run away with loaded AK-47 rifle