ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਹੁਰਿਆਂ ਨੇ ਔਰਤ ਨੂੰ ਪਾਣੀ ਖਾਤਰ ਜੀਊਂਦਾ ਸਾੜਿਆ

ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹਾ ਮੁੱਖ ਦਫਤਰ ਤੋਂ ਲਗਭਗ 5 ਕਿਲੋਮੀਟਰ ਦੂਰ ਬਡੋਰਾ ਚ ਭਾਣੀ ਭਰਨ ਨੂੰ ਲੈ ਕੇ ਹੋਈ ਝਗੜੇ ਚ ਇਕ 40 ਸਾਲਾ ਔਰਤ ਨੂੰ ਵੀਰਵਾਰ ਦੀ ਸਵੇਰ ਕਥਿਤ ਤੌਰ ਤੇ ਉਸ ਦੀ ਸਹੁਰਿਆਂ ਨੇ ਤੇਲ ਪਾ ਕੇ ਜ਼ੀਊਂਦਾ ਸਾੜ ਦਿੱਤਾ। ਪੀੜਤ ਔਰਤ ਲਗਭਗ ਸਾਰੀ ਹੀ ਸੜ ਚੁੱਕੀ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ। ਡਾਟਕਰਾਂ ਮੁਤਾਬਕ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।

 

ਪੁਲਿਸ ਨੇ ਦਸਿਆ ਕਿ ਦੁਆਰਕਾ ਬਾਈ ਨੂੰ ਤੇਲ ਪਾ ਜੀਊਂਦਾ ਸਾੜ ਦਿੱਤਾ ਗਿਆਾ। ਪੀੜਤ ਨੇ ਮੁਤਾਬਕ ਉਹ ਤੇ ਉਸ ਦੇ ਸਹੁਰਿਆਂ ਇਕੱਠੇ ਰਹਿੰਦੇ ਸਨ ਪਰ ਕੁਝ ਮਹੀਨੇ ਪਹਿਲਾਂ ਵੱਖ ਹੋ ਗਏ। ਵੰਡ ਮੁਤਾਬਕ ਪੀੜਤ ਦੇ ਹਿੱਸੇ ਖੱਡੇ ਵਾਲਾ ਪਖਾਨਾ ਆ ਗਿਆ ਜਦਕਿ ਸਹੁਰਿਆਂ ਦੇ ਹਿੱਸੇ ਪਾਣੀ ਦੀ ਟੂਟੀ। ਪੀੜਤ ਨੂੰ ਟੂਟੀ ਤੋਂ ਪਾਣੀ ਨਹੀਂ ਭਰਨ ਦਿੱਤਾ ਜਾ ਰਿਹਾ ਸੀ। ਇਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ।

 

ਝਗੜੇ ਦੌਰਾਨ ਦੋਸ਼ੀ ਸਹੁਰਿਆਂ ਨੇ ਪਤੀ ਨੂੰ ਘਰ ਚ ਬੰਦ ਕਰਕੇ ਘਟਨਾ ਨੂੰ ਅੰਜਾਮ ਦਿੱਤਾ। ਪੀੜਤ ਔਰਤ ਮੁਤਾਬਕ ਉਸ ਦੀ ਸੱਸ ਤੇ ਹੋਰਨਾਂ ਮੈਂਬਰਾਂ ਨੇ ਤੇਲ ਪਾ ਕੇ ਉਸ ਨੂੰ ਸਾੜ ਦਿੱਤਾ। ਪੁਲਿਸ ਨੇ ਆਈਪੀਸੀ ਦੀ ਧਾਰਾ 307 ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In Madhya Pradesh the woman burnt alive after water dispute