ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਛਮੀ ਬੰਗਾਲ ਵਿਚ ਫਿਰ ਖੂਨ–ਖਰਾਬਾ, ਭਾਜਪਾ ਵਰਕਰ ਦੀ ਮਿਲੀ ਲਾਸ਼

ਪੱਛਮੀ ਬੰਗਾਲ ਵਿਚ ਫਿਰ ਖੂਨ–ਖਰਾਬਾ, ਭਾਜਪਾ ਵਰਕਰ ਦੀ ਮਿਲੀ ਲਾਸ਼

ਪੱਛਮੀ ਬੰਗਾਲ ਵਿਚ ਰਾਜਨੀਤਿਕ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇਕ ਵਾਰ ਫਿਰ ਤੋਂ ਪੱਛਮੀ ਬੰਗਾਲ ਦੇ ਮਾਲਦਾ ਦੇ ਇੰਗਲਿਸ਼ ਬਾਜ਼ਾਰ ਪੁਲਿਸ ਥਾਣਾ ਇਲਾਕੇ ਵਿਚ ਭਾਜਪਾ ਵਰਕਰਾਂ ਲਾਸ਼ ਮਿਲੀ ਹੈ। ਸਮਾਚਾਰ ਏਜੰਸੀ ਏਐਨਆਈ ਮੁਤਾਬਕ, ਭਾਜਪਾ ਵਰਕਰਾਂ ਅਨਿਲ ਸਿੰਘ ਦੀ ਲਾਸ਼ ਮਿਲਣ ਦੇ ਬਾਅਦ ਇਲਾਕੇ ਵਿਚ ਰੋਸ ਪਾਇਆ ਜਾ ਰਿਹਾ ਹੈ।

 

ਇਸ ਤੋਂ ਪਹਿਲਾਂ, ਸ਼ਨੀਵਾਰ ਨੂੰ ਉਤਰੀ 24 ਪਰਗਨਾ ਜ਼ਿਲ੍ਹੇ ਵਿਚ ਚੋਣ ਬਾਅਦ ਹੋਏ ਸੰਘਰਸ਼ ਵਿਚ ਚਾਰ ਲੋਕ ਮਾਰੇ ਗਏ ਸਨ। ਕੇਂਦਰ ਸਰਕਾਰ ਨੇ ਪੱਛਮੀ ਬੰਗਾਲ ਵਿਚ ਜਾਰੀ ਹਿੰਸਾ ਉਤੇ ਐਤਵਾਰ ਨੂੰ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਲੋਕ ਸਭਾ ਚੋਣਾਂ ਦੇ ਬਾਅਦ ਵੀ ਹਿੰਸਾ ਸੂਬਾ ਸਰਕਾਰ ਦੀ ਨਾਕਾਮੀ ਲਗਦੀ ਹੈ।

 

ਪੱਛਮੀ ਬੰਗਾਲ ਦੀ ਮਮਤਾ ਸਰਕਾਰ ਨੂੰ ਐਡਵਾਇਜਰੀ ਜਾਰੀ ਕਰਦੇ ਹੋਏ ਗ੍ਰਹਿ ਮੰਤਰਾਲੇ ਨੇ ਉਸ ਤੋਂ ਕਾਨੂੰਨ ਵਿਵਸਥਾ, ਸ਼ਾਂਤੀ ਅਤੇ ਜਨਤਾਂ ਨੂੰ ਅਮਨ ਬਦਾਈ ਰੱਖਣ ਨੂੰ ਕਿਹਾ ਹੈ। ਐਡਵਾਇਜ਼ਰੀ ਵਿਚ ਇਹ ਕਿਹਾ ਗਿਆ ਹੈ ਕਿ ਪਿਛਲੇ ਕੁਝ ਹਫਤਿਆਂ ਵਿਚ ਜਾਰੀ ਹਿੰਸਾ ਰਾਜ ਵਿਚ ਕਾਨੂੰਨ ਵਿਵਸਥਾ ਬਣਾਏ ਰੱਖਣ ਅਤੇ ਜਨਤਾ ਵਿਚ  ਵਿਸ਼ਵਾਸ ਕਾਇਮ ਰੱਖਣ ਵਿਚ ਰਾਜ ਦੇ ਕਾਨੂੰਨ ਲਾਗੂ ਕਰਨ ਦੀ ਨਾਕਾਮੀ ਲੱਗੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In Malda BJP worker mutilated dead body found in English Bazar police station area