ਪੱਛਮੀ ਬੰਗਾਲ 'ਚ ਰਾਜਨੀਤਿਕ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇਕ ਵਾਰ ਫਿਰ ਤੋਂ ਪੱਛਮੀ ਬੰਗਾਲ ਦੇ ਮਾਲਦਾ ਦੇ ਅੰਗਰੇਜ਼ੀ ਬਾਜ਼ਾਰ ਪੁਲਿਸ ਥਾਣਾ ਇਲਾਕੇ ਵਿੱਚ ਬੀਜੇਪੀ ਵਰਕਰ ਦੀ ਲਾਸ਼ ਮਿਲੀ ਹੈ। ਨਿਊਜ਼ ਏਜੰਸੀ ਏਐਨਆਈ ਅਨੁਸਾਰ ਬੀਜੇਪੀ ਵਰਕਰ ਅਨਿਲ ਸਿੰਘ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚਿਆ ਹੋਇਆ ਹੈ।
ਭਾਜਪਾ ਵਰਕਰਾਂ ਉੱਤੇ ਕੋਲਕਾਤਾ ਪੁਲਿਸ ਦਾ ਲਾਠੀਚਾਰਜ
ਉਧਰ, ਕੋਲਕਾਤਾ ਪੁਲਿਸ ਨੇ ਬਿਪਿਨ ਬਿਹਾਰੀ ਗਾਂਗੁਲੀ ਸਟ੍ਰੀਟ ਵਿੱਚ ਭਾਜਪਾ ਵਰਕਰਾਂ ਉੱਤੇ ਲਾਠੀਚਾਰਜ ਕੀਤਾ ਹੈ। ਉਹ ਸੂਬੇ ਦੀ ਤ੍ਰਿਣਮੂਲ ਕਾਂਗਰਸ ਸਰਕਾਰ ਵਿਰੁੱਧ ਲਾਲ ਬਾਜ਼ਾਰ ਵਿੱਚ ਮਾਰਚ ਕਰ ਰਹੇ ਸਨ।
ਇਸ ਤੋਂ ਪਹਿਲਾਂ, ਸ਼ਨੀਵਾਰ ਨੂੰ ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਚੋਣਾਂ ਬਾਅਦ ਹੋਏ ਸੰਘਰਸ਼ ਵਿੱਚ ਚਾਰ ਲੋਕ ਮਾਰੇ ਗਏ ਸਨ। ਕੇਂਦਰ ਸਰਕਾਰ ਨੇ ਪੱਛਮੀ ਬੰਗਾਲ 'ਚ ਜਾਰੀ ਹਿੰਸਾ ਉੱਤੇ ਐਤਵਾਰ ਨੂੰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਵੀ ਹਿੰਸਾ ਸੂਬਾ ਸਰਕਾਰ ਦੀ ਨਾਕਾਮੀ ਲੱਗਦੀ ਹੈ।
West Bengal: Kolkata police baton charge at BJP workers on Bepin Behari Ganguly Street. They were marching towards Lal Bazar protesting against TMC govt. pic.twitter.com/NZrYcTspeo
— ANI (@ANI) 12 June 2019
ਗ੍ਰਹਿ ਮੰਤਰਾਲੇ ਜਾਰੀ ਕਰ ਚੁੱਕੈ ਪੱਛਮੀ ਬੰਗਾਲ ਨੂੰ ਐਡਵਾਇਜਰੀ
ਮਮਤਾ ਸਰਕਾਰ ਨੂੰ ਐਡਵਾਇਜਰੀ ਜਾਰੀ ਕਰਦੇ ਹੋਏ ਗ੍ਰਹਿ ਮੰਤਰਾਲੇ ਨੇ ਉਸ ਨੂੰ ਕਾਨੂੰਨ ਵਿਵਸਥਾ, ਸ਼ਾਂਤੀ ਬਣਾਈ ਰੱਖਣ ਨੂੰ ਕਿਹਾ। ਐਡਵਾਇਜਰੀ ਵਿੱਚ ਇਹ ਕਿਹਾ ਗਿਆ ਕਿ ਪਿਛਲੇ ਕੁਝ ਹਫ਼ਤਿਆਂ 'ਚ ਜਾਰੀ ਹਿੰਸਾ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਜਨਤਾ ਵਿੱਚ ਵਿਸ਼ਵਾਸ ਕਾਇਮ ਕਰਨ ਲਈ ਰਾਜ ਦੇ ਕਾਨੂੰਨ ਪ੍ਰਣਾਲੀਤੰਤਰ ਦੀ ਅਸਫ਼ਲਤਾ ਲੱਗਦੀ ਹੈ।
#WATCH: Kolkata police baton charge at BJP workers on Bepin Behari Ganguly Street. They were marching towards Lal Bazar protesting against TMC govt. #WestBengal pic.twitter.com/RxIGPSqBGd
— ANI (@ANI) June 12, 2019