ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘਰ ’ਚ ਆਰਾਮ ਕਰਦਾ ਮਿਲਿਆ ਚੀਤਾ

ਘਰ ’ਚ ਆਰਾਮ ਕਰਦਾ ਮਿਲਿਆ ਚਿੱਤਾ

ਅਸਮ ਵਿਚ ਹੜ੍ਹ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਕਿਸਾਨ ਪ੍ਰੇਸ਼ਾਨ ਹਨ, ਉਨ੍ਹਾਂ ਦੀ ਫਸਲ ਡੁੱਬ ਗਈ ਹੈ।  ਅਨੇਕਾਂ ਦੀ ਮੌਤ ਹੋ ਗਈ ਅਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। ਇਸ ਵਿਚ ਸੂਬੇ ਦੇ ਕਾਜੀਰੰਗਾ ਸਥਿਤ ਇਕ ਖੇਤਰ ਸਥਿਤ ਇਕ ਘਰ ਵਿਚੋਂ ਹੈਰਾਨ ਕਰਨ ਵਾਲੀਆਂ ਫੋਟੋ ਸਾਹਮਣੇ ਆਈ ਹੈ। ਜਿੱਥੇ ਜਦੋਂ ਕਾਜੀਰੰਗਾ ਨੈਸ਼ਨਲ ਪਾਰਕ ਵਿਚ ਪਾਣੀ ਭਰ ਗਿਆ ਤਾਂ ਇਕ ਚੀਤਾ ਘਰ ਦੇ ਬੇਡ ਉਤੇ ਆਰਾਮ ਕਰਦਾ ਮਿਲਿਆ। ਟਵਿਟਰ ਉਤੇ ਇਸ ਚਿੱਤੇ ਦੀਆਂ ਫੋਟੋ ਕਾਫੀ ਵਾਇਰਲ ਹੋ ਰਹੀਆਂ ਹਨ।

 

ਅਸਮ ਦੇ ਕਾਜੀਰੰਗਾ ਨੈਸ਼ਨਲ ਪਾਰਕ ਦੇ 95 ਫੀਸਦੀ ਹਿੱਸੇ ਵਿਚ ਪਾਣੀ ਭਰ ਜਾਣ ਕਾਰਨ ਪਾਰਕ ਵਿਚ ਮੌਜੂਦ ਜਾਨਵਰ ਮਾਨਵ ਆਬਾਦੀ ਵਾਲੇ ਖੇਤਰਾਂ ਵਿਚ ਆਉਣ ਨੂੰ ਮਜਬੂਰ ਹੋ ਰਹੇ ਹਨ। ਰੇਸਕਿਊ ਟੀਮ ਪਾਰਕ ਦੇ ਜਾਨਵਰਾਂ ਨੂੰ ਬਚਾਉਣ ਵਿਚ ਪੂਰੀ ਜੀ–ਜਾਨ ਨਾਲ ਲੱਗੀ ਹੋਈ ਹੈ।

 

Wildlife Trust of India ਵੱਲੋਂ ਟਵਿਟਰ ਉਤੇ ਸ਼ੇਅਰ ਕੀਤੀਆਂ ਗਈਆਂ ਫੋਟੋ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਚੀਤਾ ਬੈਡ ਉਤੇ ਲੇਟਿਆ ਹੋਇਆ ਹੈ। ਹਾੜ੍ਹ ਦੇ ਪਾਣੀ ਤੋਂ ਬਚਣ ਲਈ ਇਸ ਚੀਤੇ ਨੇ ਨੈਸ਼ਨਲ ਹਾਈਵੇ–37 ਕੋਲ ਸਥਿਤ ਇਕ ਘਰ ਵਿਚ ਸ਼ਰਣ ਲਈ।

 

 

ਘਰ ਵਿਚ ਚੀਤੇ ਨੂੰ ਦੇਖਕੇ ਪਰਿਵਾਰ ਵਾਲਿਆਂ ਨੇ ਵਣ ਵਿਭਾਗ ਨੂੰ ਸੂਚਨਾ ਦਿੱਤੀ। Wildlife Trust of India ਸਥਿਤੀ ਦੀ ਹਰ ਅਪਡੇਟ ਉਪਲੱਬਧ ਕਰਾ ਰਿਹਾ ਹੈ। Wildlife Trust of India ਨੇ ਕਿਹਾ ਕਿ ਉਹ ਚਿੱਤੇ ਦੇ ਜੰਗਲ ਵਿਚ ਵਾਪਸ ਸੁਰੱਖਿਅਤ ਪਹੁੰਚਾਉਣ ਦਾ ਪੂਰਾ ਪ੍ਰਬੰਧ ਕਰੇਗੀ। ਚੀਤੇ ਉਤੇ ਨਜ਼ਰ ਰੱਖੀ ਜਾ ਰਹੀ ਹੈ, ਪ੍ਰੰਤੂ ਉਸ ਨੂੰ ਅਜੇ ਤੱਕ ਨਹੀਂ ਕੱਢਿਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In photos tiger chooses bed n breakfast to escape floods in Assam Kaziranga