ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦਾ ਗੁਆਂਢੀ ਸੂਬਾ ਬੇਰੋਜ਼ਗਾਰੀ ਭੱਤਾ ਦੇਣ ਦੀ ਤਿਆਰੀ ’ਚ

ਬੇਰੋਜ਼ਗਾਰੀ ਦੇ ਮਾਰੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਹੈ। ਹਾਲਾਂਕਿ ਇਹ ਖ਼ੁਸ਼ਖਬਰੀ ਇੱਕ ਵਿਸ਼ੇਸ਼ ਸੂਬਾ ਸਰਕਾਰ ਵੱਲੋਂ ਹੀ ਐਲਾਨੀ ਗਈ ਹੈ ਅਤੇ ਇਸ ਸੂਬਾ ਸਰਕਾਰ ਜਿਨ੍ਹਾਂ ਨੌਜਵਾਨਾਂ ਨੂੰ ਨੌਕਰੀ ਨਹੀਂ ਦੇ ਸਕੀ ਹੈ ਉਨ੍ਹਾਂ ਨੌਜਵਾਨਾਂ ਨੂੰ ਬਦਲੇ ਚ ਬੇਰੋਜ਼ਗਾਰੀ ਭੱਤਾ ਦੇਣ ਜਾ ਰਹੀ ਹੈ।

 

ਜਾਣਕਾਰੀ ਮੁਤਾਬਕ ਪੰਜਾਬ ਦਾ ਗੁਆਂਢੀ ਸੂਬਾ ਹਰਿਆਣਾ ਇਸ ਕਾਰਗੁਜਾਰੀ ਨੂੰ ਅੰਜਾਮ ਦੇਣ ਜਾ ਰਿਹਾ ਹੈ। ਜਿ਼ਲ੍ਹਾ ਫਰੀਦਾਬਾਦ ਚ ਜਿਹੜੇ 12ਵੀਂ, ਗ੍ਰੈਜੂਏਟ ਜਾਂ ਇਸ ਤੋਂ ਉੱਚ ਸਿੱਖਿਆ ਪ੍ਰਾਪਤ ਬੇਰੋਜ਼ਗਾਰਾਂ ਨੇ ਆਪਣੇ ਨਾਂ ਰੋਜ਼ਗਾਰ ਦਫ਼ਤਰ ਚ ਬੇਰੋਜ਼ਗਾਰੀ ਭੱਤਾ ਲੈਣ ਲਈ ਦਰਜ ਕਰਵਾ ਰੱਖੇ ਹਨ ਅਤੇ ਉਨ੍ਹਾਂ ਦੇ ਤਿੰਨ ਸਾਲ ਪੂਰੇ ਹੋ ਚੁੱਕੇ ਹਨ, ਉਹ ਭੱਤਾ ਪ੍ਰਾਪਤ ਕਰਨ ਲਈ ਆਨਲਾਈਨ ਦਰਖਾਸਤ ਦੇ ਸਕਦੇ ਹਨ।

 

ਫਰੀਦਾਬਾਦ ਦੇ ਡਿਪਟੀ ਕਮਿਸ਼ਨਰ ਅਤੁਲ ਕੁਮਾਰ ਤ੍ਰਿਵੇਦੀ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਨੇ ਆਪਣਾ ਬੇਰੋਜ਼ਗਾਰੀ ਭੱਤਾ ਪ੍ਰਾਪਤ ਕਰਨ ਲਈ ਰੋਜ਼ਗਾਰ ਵਿਭਾਗ ਦੀ ਵੈਬਸਾਈਟ ਤੇ ਰਜਿਸਟ੍ਰੇਸ਼ਨ ਕਰਵਾਇਆ ਹੋਇਆ ਹੈ, ਉਹ ਆਨਲਾਈਨ ਦਰਖਾਸਤ 30 ਨਵੰਬਰ ਤੱਕ ਦੇ ਸਕਦੇ ਹਨ ਤਾਂ ਕਿ ਬੋਰੋਜ਼ਗਾਰਾਂ ਨੂੰ ਇਹ ਭੱਤਾ ਮਿਲਣਾ ਪੱਕਾ ਹੋ ਸਕੇ।

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In preparing for the unemployment allowance of Punjabs neighboring state