ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੋ ਵੀ ਸੜਕ `ਤੇ ਥੁੱਕੇਗਾ, ਉਹੀ ਸਾਫ਼ ਕਰੇਗਾ - ਪੁਣੇ `ਚ ਨਵਾਂ ਨੇਮ ਲਾਗੂ

ਜੋ ਵੀ ਸੜਕ `ਤੇ ਥੁੱਕੇਗਾ, ਉਹੀ ਸਾਫ਼ ਕਰੇਗਾ - ਪੁਣੇ `ਚ ਨਵਾਂ ਨੇਮ ਲਾਗੂ

ਭਾਰਤੀ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਪੁਣੇ ਦੀਆਂ ਸੜਕਾਂ ਤੇ ਗਲ਼ੀਆਂ ਸਾਫ਼ ਰੱਖਣ ਲਈ ਨਗਰ ਨਿਗਮ ਨੇ ਹੁਣ ਇੱਕ ਅਨੋਖਾ ਨਿਯਮ ਪੂਰੇ ਸ਼ਹਿਰ `ਚ ਲਾਗੂ ਕਰ ਦਿੱਤਾ ਹੈ। ਉਹ ਨਿਯਮ ਇਹ ਹੈ ਕਿ - ਜੇ ਕੋਈ ਵਿਅਕਤੀ ਸੜਕ ਜਾਂ ਗਲ਼ੀ `ਚ ਥੁੱਕੇਗਾ, ਤਾਂ ਉਸੇ ਤੋਂ ਉਸ ਦੀ ਸਫ਼ਾਈ ਵੀ ਕਰਵਾਈ ਜਾਵੇਗੀ ਅਤੇ ਜੁਰਮਾਨਾ ਵੱਖਰਾ ਲਾਇਆ ਜਾਵੇਗਾ।


ਜੁਰਮਾਨਾ ਤਾਂ ਪਹਿਲਾਂ ਵੀ ਲਾਇਆ ਜਾਂਦਾ ਹੈ ਪਰ ਹੁਣ ਉਸੇ ਵਿਅਕਤੀ ਤੋਂ ਸਫ਼ਾਈ ਕਰਵਾਉਣ ਦੀ ਮੱਦ ਨਵੀਂ ਜੋੜੀ ਗਈ ਹੈ। ਇਹ ਜਾਣਕਾਰੀ ਪੁਣੇ ਨਗਰ ਨਿਗਮ ਦੇ ਠੋਸ ਕੂੜਾ-ਕਰਕਟ ਪ੍ਰਬੰਧ ਵਿਭਾਗ ਦੇ ਮੁਖੀ ਦਿਆਨੇਸ਼ਵਰ ਮੋਲਕ ਨੇ ਦਿੱਤੀ।


ਇਸ ਨਵੇਂ ਨਿਯਮ ਦੀ ਸ਼ੁਰੂਆਤ ਪਹਿਲਾਂ ਪੰਜ ਵਾਰਡਾਂ - ਬੀਬੇਵਾੜੀ, ਔਂਧ, ਯਰਵੜਾ, ਕਸਬਾ ਤੇ ਘੋਲੇ ਰੋਡ `ਤੇ ਕੀਤੀ ਗਈ ਸੀ।


ਸ੍ਰੀ ਮੋਲਕ ਨੇ ਦੱਸਿਆ ਕਿ ਪਿਛਲੇ ਅੱਠ ਦਿਨਾਂ ਦੌਰਾਨ ਨਿਗਮ ਦੇ ਸੈਨੀਟੇਸ਼ਨ ਇੰਸਪੈਕਟਰਾਂ ਨੇ 156 ਵਿਅਕਤੀਆਂ ਨੂੰ ਥੁੱਕਦੇ ਸਮੇਂ ਰੰਗੇ ਹੱਥੀਂ ਫੜਿਆ ਸੀ ਤੇ ਉਨ੍ਹਾਂ ਸਭ ਤੋਂ ਸੜਕ ਦੀ ਸਫ਼ਾਈ ਕਰਵਾਈ ਗਈ ਅਤੇ 150 ਰੁਪਏ ਜੁਰਮਾਨਾ ਵੱਖਰਾ ਲਾਇਆ ਗਿਆ।


ਸਾਲ 2018 ਦੇ ਸਫ਼ਾਈ ਸਰਵੇਖਣ `ਚ ਪੁਣੇ ਦੇਸ਼ ਭਰ ਵਿੱਂਚ 10ਵੇਂ ਸਥਾਨ `ਤੇ ਰਿਹਾ ਸੀ। ਇਸ ਮਾਮਲੇ `ਚ ਮੱਧ ਪ੍ਰਦੇਸ਼ ਦਾ ਸ਼ਹਿਰ ਇੰਦੌਰ ਪਹਿਲੇ ਨੰਬਰ `ਤੇ ਸੀ।


ਸ੍ਰੀ ਮੋਲਕ ਨੇ ਦੱਸਿਆ ਕਿ ਹਾਲੇ ਇਹ ਨਿਯਮ ਸਿਰਫ਼ ਹਰੇਕ ਬੁੱਧਵਾਰ ਨੂੰ ਲਾਗੂ ਕੀਤਾ ਜਾਂਦਾ ਹੈ। ਹੁਣ ਇਸ ਨੂੰ ਰੋਜ਼ਾਨਾ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਜਦੋਂ ਆਮ ਲੋਕ ਸੜਕਾਂ `ਤੇ ਨਾ ਥੁੱਕਣ ਬਾਰੇ ਪੂਰੀ ਤਰ੍ਹਾਂ ਜਾਗਰੂਕ ਹੋ ਜਾਣਗੇ, ਤਦ ਇਹ ਨਿਯਮ ਕਿਸੇ ਖ਼ਾਸ ਦਿਨ ਹੀ ਲਾਗੂ ਕੀਤਾ ਜਾਇਆ ਕਰੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In Pune those who spit on roads will have to clean also