ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਸ਼ਟਰਪਤੀ ਭਵਨ ’ਚ ਮਹਿਮਾਨਾਂ ਨੂੰ ਪਰੋਸੀ ਗਈ 40 ਘੰਟਿਆਂ ’ਚ ਪੱਕਣ ਵਾਲੀ ਦਾਲ਼

ਰਾਸ਼ਟਰਪਤੀ ਭਵਨ ’ਚ ਮਹਿਮਾਨਾਂ ਨੂੰ ਪਰੋਸੀ ਗਈ 40 ਘੰਟਿਆਂ ’ਚ ਪੱਕਣ ਵਾਲੀ ਦਾਲ਼

ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਵੀਂ ਕੈਬਿਨੇਟ ਨੇ ਸਹੁੰ ਚੁੱਕੀ; ਜਿਸ ਵਿੱਚ 8,000 ਮਹਿਮਾਨ ਸ਼ਾਮਲ ਹੋਏ। ਵਿਦੇਸ਼ਾਂ ਤੋਂ ਆਏ ਮਹਿਮਾਨਾਂ ਲਈ ਰਾਤ ਦੇ ਖਾਣੇ ਦਾ ਇੰਤਜ਼ਾਮ ਵੀ ਕੀਤਾ ਗਿਆ ਸੀ। ਇਸ ਖਾਣੇ ਲਈ 40 ਘੰਟਿਆਂ ’ਚ ਪੱਕਣ ਵਾਲੀ ਦਾਲ਼ ਵੀ ਤਿਆਰ ਕੀਤੀ ਗਈ ਸੀ। ਇਸ ਦਾਲ਼ ਦਾ ਖ਼ਾਸ ਜ਼ਿਕਰ ਹੋ ਰਿਹਾ ਹੈ। ਇਸ ਨੂੰ ‘ਦਾਲ਼ ਰਾਏਸੀਨਾ’ ਦਾ ਨਾਂਅ ਦਿੱਤਾ ਗਿਆ ਹੈ।

 

 

ਰਾਸ਼ਟਰਪਤੀ ਭਵਨ ਦੇ ਬੁਲਾਰੇ ਨੇ ਦੱਸਿਆ ਕਿ ਸਹੁੰ–ਚੁਕਾਈ ਸਮਾਰੋਹ ਤੋਂ ਬਾਅਦ ਬਿਮਸਟੈਕ ਦੇਸ਼ਾਂ ਦੇ ਆਗੂਆਂ ਤੋਂ ਇਲਾਵਾ ਉੱਪ–ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਤੇ ਪ੍ਰਧਾਨ ਮੰਤਰੀ ਸਮੇਤ ਲਗਭਗ 40 ਪਤਵੰਤੇ ਸੱਜਣਾਂ ਨੂੰ ਰਾਤ ਦਾ ਖਾਣਾ ਪਰੋਸਿਆ ਗਿਆ।

 

 

ਦਾਲ ਰਾਏਸੀਨਾ ਇੱਕ ਖ਼ਾਸ ਤਰ੍ਹਾਂ ਦੀ ਦਾਲ਼ ਹੁੰਦੀ ਹੈ, ਜਿਸ ਨੂੰ ਬਣਾਉਣ ਵਿੱਚ 30 ਤੋਂ 40 ਘੰਟਿਆਂ ਦਾ ਸਮਾਂ ਲੱਗਦਾ ਹੇ। ਇਹ ਦਾਲ਼ ਤਿਆਰ ਕਰਨ ਦੀ ਤਿਆਰੀ ਮੰਗਲਵਾਰ ਨੂੰ ਸ਼ੁਰੂ ਕਰ ਦਿੱਤੀ ਗਈ ਸੀ। ਉਂਝ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਆਏ ਆਮ ਮਹਿਮਾਨਾਂ ਲਈ ਪਨੀਰ ਟਿੱਕਾ ਜਿਹੇ ਹਲਕੇ ਖਾਣੇ ਦਾ ਇੰਤਜ਼ਾਮ ਕੀਤਾ ਗਿਆ ਸੀ।

 

 

ਰਾਤ ਦੇ ਖਾਣੇ ਦਾ ਮੇਨਯੂ ਗੁਪਤ ਰੱਖਿਆ ਗਿਆ ਸੀ। ਉਂਝ ਸਵੇਰ ਦੇ ਨਾਸ਼ਤੇ ਵਿੱਚ ਮਹਿਮਾਨਾਂ ਨੂੰ ਸੁਆਦਲੇ ਸਮੋਸੇ, ਪੋਹਾ, ਸੈਂਡਵਿਚ ਜਿਹੇ ਹਲਕੇ ਖਾਣੇ ਪਰੋਸੇ ਗਏ ਸਨ। ਲੈਮਨ ਟਾਰਟ ਵੀ ਪਰੋਸਿਆ ਗਿਆ ਸੀ। ਦੁਪਹਿਰ ਦੇ ਭੋਜਨ ਵਿੱਚ ਸ਼ਾਕਾਹਾਰੀ ਭੋਜਨ ਤੇ ਗੁਜਰਾਤੀ ਖਾਣੇ ਪ੍ਰਮੁੱਖ ਸਨ।

 

 

ਰਾਤੀਂ 9 ਵਜੇ ਰਾਸ਼ਟਰਪਤੀ ਭਵਨ ਵਿੱਚ ਮਹਿਮਾਨਾਂ ਲਈ ਡਿਨਰ ਰੱਖਿਆ ਗਿਆ ਤੇ ਮਹਿਮਾਨਾਂ ਨੇ ਸ਼ਾਹੀ ਦਾਲ਼ ਦਾ ਆਨੰਦ ਲਿਆ। ਡਿਨਰ ਦੀ ਸ਼ੁਰੂਆਤ ਸਪੈਸ਼ਲ ਲੈਮਨ ਕੌਰੀਐਂਡਰ ਸੂਪ ਨਾਲ ਕੀਤੀ ਗਈ। ਇਸ ਵਾਰ ਮਹਿਮਾਨਾਂ ਲਈ ਹਲਕੇ ਖਾਣੇ ਤਿਆਰ ਕੀਤੇ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In Rashtarpati Bhawan Guests were served lintel was cooked continuously 40 hours