ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਹਤਕ ’ਚ 10 ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ

ਹਰਿਆਣਾ ਚ ਲੜਕੀਆਂ ਤੇ ਬੱਚੀਆਂ ਨਾਲ ਦਰਿੰਦਗੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਰੇਵਾੜੀ ਚ ਟਾਪਰ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਹਾਲੇ ਠੰਡਾ ਨਹੀ ਸੀ ਹੋਇਆ ਕਿ ਹੁਣ ਰੋਹਤਕ ਚ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਵਾਪਰੀ ਹੈ।

 

ਜਾਣਕਾਰੀ ਮੁਤਾਬਕ ਰੋਹਤਕ ਚ ਚਾਰ ਲੋਕਾਂ ਨੇ ਇੱਕ 10 ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ ਹੈ। ਬਲਾਤਕਾਰੀਆਂ ਚ ਇੱਕ ਪੀੜਤ ਬੱਚੀ ਦਾ ਰਿਸ਼ਤੇ ਚ ਮਾਮਾ ਹੈ। ਇਨ੍ਹਾਂ ਚਾਰਾਂ ਚੋਂ ਤਿੰਨ ਦੋਸ਼ੀ ਨਾਬਾਲਿਗ ਦੱਸੇ ਜਾ ਰਹੇ ਹਨ। ਪੁਲਿਸ ਨੇ ਮਾਮਲੇ ਚ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 

ਘਟਨਾ ਜਿ਼ਲ੍ਹੇ ਚ ਲਾਖਨਮਾਜਰਾ ਕਸਬੇ ਦੇ ਇੱਕ ਪਿੰਡ ਦੀ ਹੈ। ਬੱਚੀ ਜੀਂਦ ਜਿ਼ਲ੍ਹੇ ਦੀ ਰਹਿਣ ਵਾਲੀ ਹੈ ਅਤੇ ਨਾਨੀ ਦੇ ਘਰ ਰਹਿ ਰਹੀ ਹੈ। ਇਸ ਘਟਨਾ ਮਗਰੋਂ ਇਲਾਕੇ ਚ ਦਹਿਸ਼ਤ ਦਾ ਮਾਹੌਲ ਹੈ।

 

 

ਜਾਣਕਾਰੀ ਮੁਤਾਬਕ ਬੱਚੀ ਦੇ ਉਕਤ ਮਾਮੇ ਸਮੇਤ ਚਾਰ ਲੜਕਿਆਂ ਨੇ ਬੱਚੀ ਨੂੰ ਫੜ੍ਹ ਲਿਆ ਤੇ ਮਾਸੂਮ ਨੂੰ ਇੱਕ ਕਮਰੇ ਚ ਲੈ ਗਏ ਅਤੇ ਉਸ ਨਾਲ ਬਦਫੈਲੀ ਕਰਨ ਲੱਗੇ। ਇਸ ਦੌਰਾਨ ਬੱਚੀ ਜਦੋਂ ਇਨ੍ਹਾਂ ਹੈਵਾਨਾਂ ਦੀ ਦਰਿੰਦਗੀ ਕਾਰਨ ਜ਼ੋਰ ਜ਼ੋਰ ਨਾਲ ਰੋਣ ਲੱਗੀ ਤਾਂ ਗੁਆਂਢ ਚ ਰਹਿਣ ਵਾਲੇ ਇੱਕ ਵਿਅਕਤੀ ਨੇ ਬੱਚੀ ਦੀ ਆਵਾਜ਼ ਸੁਣ ਕੇ ਪੀੜਤ ਨੂੰ ਬਚਾਇਆ। ਮੌਕੇ ਤੇ ਪੁੱਜੀ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀਆਂ ਚ ਇੱਕ ਦੀ ਉਮਰ 20 ਸਾਲ ਹੈ ਜਦਕਿ ਤਿੰਨ ਨਾਬਾਲਿਗ ਹਨ। ਪੁਲਿਸ ਨੇ ਬੱਚੀ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In Rohtak gang rape with a 10-year-old girl