ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀ ਫੰਡਿੰਗ ਮਾਮਲਾ: ਵੱਖਵਾਦੀ ਨੇਤਾ ਮਸਰਤ ਆਲਮ ਸਣੇ ਤਿੰਨ ਵਿਅਕਤੀਆਂ ਨੂੰ ਨਿਆਂਇਕ ਹਿਰਾਸਤ 'ਚ ਭੇਜਿਆ

 

 

ਅੱਤਵਾਦੀ ਫੰਡਿੰਗ ਮਾਮਲੇ ਵਿੱਚ ਜੰਮੂ ਅਤੇ ਕਸ਼ਮੀਰ ਦੇ ਵੱਖਵਾਦੀ ਨੇਤਾ ਮਸਰਤ ਆਲਮ, ਸ਼ੱਬੀਰ ਸ਼ਾਹ ਅਤੇ ਆਸੀਆ ਅੰਦ੍ਰਾਬੀ ਨੂੰ 12 ਜੁਲਾਈ ਯਾਨੀ 30 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

 

ਪਟਿਆਲਾ ਹਾਊਸ ਵਿੱਚ ਸਥਿਤ ਐਨਆਈਏ ਕੋਰਟ ਨੇ ਇਹ ਫ਼ੈਸਲਾ ਦਿੱਤਾ ਹੈ। ਇਨ੍ਹਾਂ ਤਿੰਨਾਂ ਵੱਖਵਾਦੀ ਨੇਤਾਵਾਂ ਤੋਂ ਅੱਤਵਾਦੀ ਫੰਡਿੰਗ ਕੇਸ ਵਿੱਚ ਐਨਆਈਏ ਪੁੱਛਗਿੱਛ ਕਰ ਰਹੀ ਸੀ। ਐਨਆਈਏ ਹਿਰਾਸਤ ਸਮਾਪਤ ਹੋਣ ਤੋਂ ਬਾਅਦ ਇਨ੍ਹਾਂ ਤਿੰਨਾਂ ਨੂੰ ਅਦਾਲਤ ਵਿੱਚ ਸ਼ੁੁੱਕਰਵਾਰ ਨੂੰ ਪੇਸ਼ ਕੀਤਾ ਗਿਆ।

 

ਐਨਆਈਏ ਦੀ ਪੁੱਛਗਿੱਛ ਵਿੱਚ ਆਸੀਆ ਅੰਦ੍ਰਾਬੀ ਨੇ ਖੁਲਾਸਾ ਕੀਤਾ ਸੀ ਕਿ ਉਹ ਪਾਕਿਸਤਾਨੀ ਫੌਜੀ ਅਫ਼ਸਰ ਰਾਹੀਂ ਲਸ਼ਕਰ-ਏ-ਤੋਇਬਾ ਦੇ ਸਰਗਨਾ ਹਾਫਿਜ਼ ਸਈਦ ਦੇ ਕਰੀਬੀ ਆਈ।  ਅਧਿਕਾਰੀ ਦੁਖਤਾਰਨ ਏ ਮਿੱਲਤ ਨੇਤਾ ਅੰਦ੍ਰਾਬੀ ਦਾ ਰਿਸ਼ਤੇਦਾਰ ਸੀ। ਅੰਦ੍ਰਾਬੀ ਨਾਲ ਹੀ ਦੋ ਵੱਖਵਾਦੀ ਆਗੂਆਂ ਤੋਂ ਐਨਆਈਏ ਨੇ ਪੁੱਛਗਿੱਛ ਕੀਤੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In terror funding case three separatist leader including Masrat Alam sent to judicial custody