ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਾਓ ਬਲਾਤਕਾਰ ਮਾਮਲਾ: ਸੜਕੀ ਹਾਦਸੇ 'ਚ ਟਰੱਕ ਡਰਾਈਵਰ ਨੇ ਬੋਲਿਆ ਸੀ ਇਹ ਝੂਠ

 

ਉਨਾਓ ਬਲਾਤਕਾਰ ਪੀੜਤ ਕਾਰ ਐਕਸੀਡੈਂਟ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਟਰੱਕ ਦੇ ਫਾਇਨਾਂਸਰ ਨੇ ਖੁਲਾਸਾ ਕੀਤਾ ਕਿ ਉਸ ਨੇ ਕਦੇ ਵੀ ਟਰੱਕ ਮਾਲਕ ਦੇਵੇਂਦਰ ਪਾਲ ਸਿੰਘ ਨੂੰ ਫਾਈਨਾਂਸ ਕੀਤੇ ਟਰੱਕ ਨੂੰ ਜ਼ਬਤ ਕਰਨ ਦੀ ਧਮਕੀ ਨਹੀਂ ਦਿੱਤੀ ਸੀ।

 

ਇਸ ਤੋਂ ਪਹਿਲਾਂ ਪਾਲ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਇਹ ਕਿਹਾ ਸੀ ਕਿ ਉਨਾਓ ਬਲਾਤਕਾਰ ਪੀੜਤਾ, ਉਸ ਦਾ ਵਕੀਲ ਅਤੇ ਪਰਿਵਾਰਕ ਮੈਂਬਰ ਕਾਰ ਵਿੱਚ ਬੈਠ ਕੇ ਜਾ ਰਹੇ ਸਨ ਤਾਂ ਉਸ ਨੂੰ ਟੱਕਰ ਮਾਰਨ ਵਾਲੇ ਟਰੱਕ ਦੀ ਨੰਬਰ ਪਲੇਟ ‘ਤੇ ਕਾਲਖ ਫਾਇਨਾਂਸਰ ਤੋਂ ਬੱਚਣ ਲਈ ਲਾਈ ਸੀ ਤਾਕਿ ਉਹ ਇਸ ਨੂੰ ਜ਼ਬਤ ਨਾ ਕਰ ਲਵੇ।  

 

ਪਾਲ ਨੇ ਦੱਸਿਆ ਕਿ ਉਹ ਕੁਝ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਦੇ ਸਕਿਆ ਸੀ ਅਤੇ ਇਸ ਲਈ ਉਸ ਨੇ ਟਰੱਕ ਦੀ ਨੰਬਰ ਪਲੇਟ 'ਤੇ ਕਾਲਿਖ ਪੋਚ ਦਿੱਤੀ ਸੀ ਤਾਂ ਜੋ ਕਿਸੇ ਵੀ ਸਮੇਂ ਉਸ ਦੀ ਹੋਣ ਵਾਲੀ ਜ਼ਬਤੀ ਤੋਂ ਬਚਿਆ ਜਾ ਸਕੇ। 

 

ਉਸ ਨੇ ਇਸ ਗੱਲ ਉੱਤੇ ਜ਼ੋਰ ਦਿੰਦੇ ਹੋਏ ਕਿਹਾ ਸੀ ਕਿ ਗੱਡੀ ਨੰਬਰ ਉੱਤੇ ਕਾਲਿਖ ਲਾਉਣਾ, ਪੀੜਤਾ ਦੀ ਕਾਰ ਨੂੰ ਟੱਕਰ ਮਾਰਨ ਦਾ ਮਕਸਦ ਪਹਿਲਾਂ ਤੋਂ ਯੋਜਨਾ ਦਾ ਹਿੱਸਾ ਨਹੀਂ ਸੀ।

 

ਹਾਲਾਂਕਿ, ਟਰੱਕ ਮਾਲਕ ਦੇ ਪਹਿਲੇ ਬਿਆਨ ਵਿਰੁੱਧ ਟਰੱਕ ਫਾਇਨਾਂਸਰ ਦੀ ਗੱਲ ਨੇ ਇਸ ਮਾਮਲੇ ਵਿੱਚ ਨਵਾਂ ਮੋੜ ਪੈਦਾ ਕਰ ਦਿੱਤਾ ਹੈ।

 

ਉਨਾਓ ਬਲਾਤਕਾਰ ਪੀੜਤਾ ਦੇ ਪਰਿਵਾਰ ਨੇ ਐਫਆਈਆਰ ਵਿੱਚ ਇਸ ਹਾਦਸੇ ਲਈ ਗੈਂਗਰੇਪ ਦੇ ਦੋਸ਼ੀ ਅਤੇ ਭਾਜਪਾ ਦੇ ਮੁਅੱਤਲ ਵਿਧਾਇਕ ਕੁਲਦੀਪ ਸਿੰਘ ਸੇਂਗਰ ਉੱਤੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਹੈ। ਇਸ ਹਾਦਸੇ ਵਿੱਚ ਕੇਸ ਦੇ ਦੋ ਅਹਿਮ ਗਵਾਹ ਮਾਰੇ ਗਏ ਸਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In the Unnao Rape Victim Accident Case the truck driver said this lie thing