ਕਰਨਾਟਕ ਵਿਚ ਸਿਆਸੀ ਸੰਕਟ ਅਤੇ ਕਾਂਗਰਸ–ਜੇਡੀਐਸ ਗਠਜੋੜ ਸਰਕਾਰ ਦੇ ਵਿਧਾਇਕਾਂ ਦੇ ਅਸਤੀਫਿਆਂ ਦੇ ਚਲਦਿਆਂ ਇਕ ਨਵਾਂ ਟਵੀਸਟ ਪੈਦਾ ਹੋ ਗਿਆ। ਕਰਨਾਟਕ ਦੇ ਵਿਧਾਨ ਸਭਾ ਸਪੀਕਰ ਕੇ ਆਰ ਰਮੇਸ਼ ਕੁਮਾਰ ਸੂਬੇ ਦੀ ਐਚਡੀ ਕੁਮਾਰਸੁਆਮੀ ਸਰਕਾਰ ਦੀ ਤਕਦੀਰ ਦਾ ਫੈਸਲਾ ਕਰ ਸਕਦਾ।
ਪ੍ਰੰਤੂ, ਕਿਸੇ ਫੈਸਲੇ ਤੋਂ ਪਹਿਲਾਂ ਮੰਗਲਵਾਰ ਨੂੰ ਉਨ੍ਹਾਂ ਸੰਕੇਤ ਦਿੱਤੇ ਕਿ ਅਸਤੀਫੇ ਉਤੇ ਕਿਸੇ ਤਰ੍ਹਾਂ ਦਾ ਫੈਸਲਾ ਲੈਣ ਤੋਂ ਪਹਿਲਾਂ ਉਨ੍ਹਾਂ ਬਾਗੀ ਵਿਧਾਇਕਾਂ ਦੀ ਮੌਜੂਦਗੀ ਦੀ ਜ਼ਰੂਰਤ ਹੈ।
ਰਮੇਸ਼ ਕੁਮਾਰ ਨੇ ਇਸ ਗੱਲ ਨੂੰ ਵੀ ਰੇਖਾਂਕਿਤ ਕੀਤਾ ਕਿ ਉਨ੍ਹਾਂ ਜੋ ਅਸਤੀਫੇ ਦਿੱਤੇ ਹੋਏ ਹਨ ਉਹ ਉਨ੍ਹਾਂ ਦੀ ਸਵੈਇੱਛਾ ਨਾਲ ਅਤੇ ਅਸਲੀਅਤ ਵਿਚ ਹੈ।
ਸਪੀਕਰ ਕੇ ਆਰ ਰਮੇਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਨਿਸ਼ਚਿਤ ਰੂਪ ਨਾਲ ਵਿਧਾਇਕਾਂ ਵੱਲੋਂ ਦਿੱਤੇ ਗਏ ਅਸਤੀਫਿਆਂ ਉਤੇ ਫੈਸਲਾ ਕਰਨਗੇ। ਪ੍ਰੰਤੂ, ਇਸ ਗੱਲ ਉਤੇ ਜੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸੰਵਿਧਾਨ ਜਾਂ ਨਿਯਮ ਵਿਚ ਸਮਾਂ ਸੀਮਾ ਨੂੰ ਲੈ ਕੇ ਕੋਈ ਪ੍ਰਾਵਧਾਨ ਨਹੀਂ ਹੈ।
ਬੇਂਗਲੁਰੂ ਵਿਚ ਕਾਂਗਰਸ ਵਿਧਾਇਕਾਂ ਦੀ ਚਲ ਰਹੀ ਮੀਟੰਗ ਵਿਚ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਸਾਡੇ ਕੋਲ ਕੁਝ ਨਿਸ਼ਚਿਤ ਨਿਯਮ ਹਨ… ਮੈਂ ਉਸ ਹਿਸਾਬ ਨਾਲ ਚਲੂੰਗਾ। ਉਸਦੇ ਬਾਅਦ ਕਿਸੇ ਤਰ੍ਹਾਂ ਦਾ ਫੈਸਲਾ ਲਿਆ ਜਾਵੇਗਾ। ਮੈਨੂੰ ਜ਼ਿੰਮੇਦਾਰ ਹੋਣਾ ਪਵੇਗਾ।