ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੀਪਤ ’ਚ ਸ਼ਵਰਣ ਵਾਣੀ ਅਪੰਗ ਭਲਾਈ ਕੇਂਦਰ ਕੰਨਿਆ ਹੋਸਟਲ ਦਾ ਉਦਘਾਟਨ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਮਾਜ ਚ ਬਹੁਤ ਸਾਰੇ ਬੱਚੇ ਅਤੇ ਨਾਗਰਿਕ ਅਪੰਗ ਹਨ। ਇੰਨਾਂ ਸਾਰੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਿਲ ਕਰਨ ਅਤੇ ਇੰਨਾ ਦਾ ਜੀਵਨ ਆਮ ਬਣਾਉਣ ਲਈ ਅਸੀਂ ਸਾਰੀਆਂ ਨੂੰ ਅੱਗੇ ਆਉਣਾ ਹੋਵੇਗਾ। ਸਰਕਾਰ ਤੇ ਸੰਸਥਾਵਾਂ ਮਿਲ ਕੇ ਪਹਿਲੇ ਵੀ ਕੰਮ ਕਰ ਰਹੀ ਹੈ ਅਤੇ ਭਵਿੱਖ ਵਿਚ ਵੀ ਸਮਾਜਿਕ ਸੰਸਥਾਨਾਂ, ਐਨਜੀਓ ਅਤੇ ਉਦਯੋਗਪਤੀ ਮਿਲ ਕੇ ਸਹਿਯੋਗ ਕਰੇਗਾ ਤਦ ਇਸ ਪਵਿੱਤਰ ਕਮ ਦੇ ਮੁਕਾਮ ਤਕ ਪੁੱਜੇ ਪਾਏਗਾ।

 

ਮਨੋਹਰ ਲਾਲ ਅੱਜ ਸ਼ਵਰਣ ਵਾਣੀ ਅਪੰਗ ਭਲਾਈ ਕੇਂਦਰ ਸੋਨੀਪਤ ਵਿਚ ਕੰਨਿਆ ਹੋਸਟਲ ਦੇ ਉਦਘਾਟਨ ਮੌਕੇ 'ਤੇ ਲੋਕਾਂ ਨੂੰ ਸੰਬੋਧਤ ਕਰ ਰਹੇ ਸਨ। ਉਨਾਂ ਕਿਹਾ ਕਿ 32 ਵਿਦਿਆਰਥੀਆਂ ਲਈ ਇਕ ਕਰੋੜ ਰੁਪਏ ਦੀ ਲਾਗਤ ਨਾਲ ਇਸ ਹੋਸਟਲ ਦਾ ਨਿਰਮਾਣ ਬ੍ਰੇਕ ਪਾਰਟ ਇੰਡਿਆ ਲਿਮਅਿਡ ਵੱਲੋਂ ਸੀਐਸਆਰ ਯੋਜਨਾ ਦੇ ਤਹਿਤ ਕੀਤਾ ਗਿਆ ਹੈ।

 

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪੂਰੇ ਸੂਬੇ ਵਿਚ ਇਸ ਤਰਾਂ ਦੇ 8 ਕੇਂਦਰ ਚਲਾਏ ਜਾ ਰਹੇ ਹਨ ਅਤੇ ਸੈਕੜਾਂ ਬੱਚੇ ਇੰਨਾਂ ਵਿਚ ਸਿਖਿਆ ਤੇ ਕੌਸ਼ਲ ਸਿਖਿਆ ਗ੍ਰਹਿਣ ਕਰ ਰਹੇ ਹਨ। ਉਨਾਂ ਕਿਹਾ ਕਿ ਸੂਬਾ ਸਰਕਾਰ ਵੀ ਨੌਜੁਆਨਾਂ ਨੂੰ ਸਿਖਿਆ ਦੇ ਨਾਲ-ਨਾਲ ਕੌਸ਼ਲ ਸਿਖਿਆ ਲਈ ਲਗਾਤਾਰ ਕੰਮ ਕਰ ਰਹੀ ਹੈ। 

 

ਉਨ੍ਹਾਂ ਕਿਹਾ ਕਿ ਪਲਵਲ ਵਿਚ ਬਣਾਏ ਗਏ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਵਿਚ ਕੌਸ਼ਲ ਸਿਖਿਆ ਨਾਲ ਜੁੜੇ ਹੋਏ 800 ਕੋਰਸਾਂ ਤਿਆਰ ਕੀਤੇ ਗਏ ਹਨ। ਇਹ ਕੋਰਸ ਪੜਾਈ ਦੇ ਨਾਲ-ਨਾਲ ਵਪਾਰ ਅਤੇ ਨੌਕਰੀ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਨ। ਉਨਾਂ ਨੇ ਸ਼ਵਣ ਵਾਣੀ ਅਪੰਗ ਭਲਾਈ ਕੇਂਦਰ ਸੋਨੀਪਤ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Inauguration of Kanya Hostel at Sonipat Welfare Disability Welfare Center in Sonipat