ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਸਮੇਤ ਦਿੱਲੀ ’ਚ ਪਿਆ ਮੀਂਹ, ਸ਼ਾਹੀਨ ਬਾਗ ’ਚ ਧਰਨਾ ਜਾਰੀ

ਚੰਡੀਗੜ੍ਹ ਸਮੇਤ ਦੇਸ਼ ਦੀ ਰਾਜਧਾਨੀ ਦਿੱਲੀ ਚ ਵੀ ਅੱਜ ਦੇਰ ਸ਼ਾਮ ਮੌਸਮ ਦਾ ਮਿਜਾਜ਼ ਬਦਲਿਆ ਨਜ਼ਰ ਆਇਆ ਤੇ ਕਈ ਥਾਵਾਂ ਤੇ ਮੀਂਹ ਦੇਖਣ ਨੂੰ ਮਿਲਿਆ। ਮੌਸਮ ਵਿਭਾਗ ਵਲੋਂ ਮੀਂਹ ਪੈਣ ਦੀ ਪਿਛਲੇ ਕਾਫੀ ਦਿਨਾਂ ਤੋਂ ਭਵਿੱਖਬਾਣੀ ਕੀਤੀ ਗਈ ਸੀ।

 

 

ਦਿੱਲੀ ਦਾ ਸ਼ਾਹੀਨ ਬਾਗ ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ ਚ ਬਣਿਆ ਹੋਇਆ ਹੈ। ਲੰਘੇ ਕਈ ਮਹੀਨਿਆਂ ਤੋਂ ਸ਼ਾਹੀਨ ਬਾਗ ਚ ਬੈਠੇ ਲੋਕ ਸਿਟੀਜ਼ਨਸ਼ਿਪ ਸੋਧ ਐਕਟ ਅਤੇ ਐਨ.ਆਰ.ਸੀ. ਦਾ ਵਿਰੋਧ ਕਰ ਰਹੇ ਹਨਹਾਲਾਂਕਿ ਕੇਂਦਰ ਸਰਕਾਰ ਧਰਨੇ ਤੇ ਬੈਠੇ ਇਨ੍ਹਾਂ ਲੋਕਾਂ ਨੂੰ ਧਰਨਾ ਖਤਮ ਕਰਨ ਦੀ ਕਈ ਵਾਰ ਅਪੀਲ ਵੀ ਕਰ ਚੁੱਕੀ ਹੈ ਪਰ ਲੋਕ ਆਪਣੀ ਮੰਗ ਨੂੰ ਲੈ ਕੇ ਲਗਾਤਾਰ ਧਰਨੇ ’ਤੇ ਬੈਠੇ ਹਨ।

 

 

ਏਐਨਆਈ ਵਲੋਂ ਸ਼ਾਹੀਨ ਬਾਗ ਦੀਆਂ ਅੱਜ ਤਾਜ਼ੀਆਂ ਤਸਵੀਰਾਂ ਸਾਹਮਦੇ ਆਈਆਂ ਹਨ। ਦਿੱਲੀ ਪੁਲਿਸ ਦਾ ਕਹਿਣਾ ਹੈ, "ਅਸੀਂ ਨਿਯਮਿਤ ਤੌਰ 'ਤੇ ਮੀਟਿੰਗਾਂ ਕਰ ਰਹੇ ਹਾਂ ਪਰ ਪ੍ਰਦਰਸ਼ਨਕਾਰੀਆਂ ਨੇ ਹਾਲੇ ਜਗ੍ਹਾ ਸਾਫ਼ ਨਹੀਂ ਕੀਤੀਕੁਝ ਲੋਕ ਮੀਂਹ ਕਾਰਨ ਅੱਜ ਚਲੇ ਗਏ ਹਨ।"

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:including Chandigarh rains-in-delhi-ncr-weather-change-protest-continues in Shaheen Bagh