ਫ਼ਰੀਦਾਬਾਦ ਜ਼ਿਲ੍ਹੇ ਦੇ ਬੱਲਭਗੜ੍ਹ ਦੇ ਸੈਕਟਰ -7 ਸਥਿਤ ਸੱਤਿਆ ਪੈਲੇਸ ਸਿਨੇਮਾ ਨੇੜੇ ਸ਼ਨਿਚਰਵਾਰ ਸ਼ਾਮੀਂ ਚਾਰ ਵਜੇ ਇੱਕ ਹੀ ਪਰਿਵਾਰ ਦੇ ਚਾਰ ਜੀਆਂ ਦਾ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਕਤਲ ਦੇ ਕਾਰਨਾਂ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ।
ਡੀਪੀਸੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸੈਕਟਰ -7 ਸਥਿਤ ਮਕਾਨ ਵਿੱਚ ਡਾਕਟਰ ਪ੍ਰਵੀਨ ਮਹਿੰਦੀਰਤਾ (65 ਸਾਲ), ਉਸ ਦੀ ਪਤਨੀ ਭਾਰਤੀ (58 ਸਾਲ), ਬੇਟੀ ਪ੍ਰਿਯੰਕਾ (32 ਸਾਲ), ਜਵਾਈ ਸੌਰਭ (35 ਸਾਲ) ਦੀਆਂ ਲਾਸ਼ਾਂ ਇੱਕ ਮਕਾਨ ਵਿੱਚ ਮਿਲੀਆਂ ਹਨ। ਕਤਲ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।
ਡਾਕਟਰ ਪ੍ਰਵੀਨ ਮਹਿੰਦੀਰੱਤਾ ਆਪਣੇ ਘਰ ਵਿੱਚ ਸਾਵਿਤਰੀ ਡਿਜੀਟਲ ਐਕਸ-ਰੇਅ ਦੇ ਨਾਮ ਹੇਠ ਇੱਕ ਕਲੀਨਿਕ ਚਲਾਉਂਦਾ ਸੀ। ਉਸ ਦਾ ਬੇਟਾ ਦਰਪਣ ਇੱਕ ਇੰਜੀਨੀਅਰ ਹੈ ਅਤੇ ਉਹ ਗੁਰੂਗਰਾਮ ਵਿੱਚ ਕੰਮ ਕਰਦਾ ਹੈ। ਪੁਲਿਸ ਨੇ ਡਾਕਟਰ ਦੇ ਬੇਟੇ ਨੂੰ ਘਟਨਾ ਦੀ ਜਾਣਕਾਰੀ ਦੇ ਕੇ ਬੁਲਾਇਆ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।