ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੋਇੰਗ 737 ਜਹਾਜ਼ਾਂ ਦੀ ਉਡਾਨ ’ਤੇ ਰੋਕ

ਬੋਇੰਗ 737 ਜਹਾਜ਼ਾਂ ਦੀ ਉਡਾਨ ’ਤੇ ਰੋਕ

ਸਿਵਲ ਹਵਾਬਾਜ਼ੀ ਮੰਤਰਾਲੇ ਨੇ ਬੋਇੰਗ 737 ਮੈਕਸ ਜਹਾਜ਼ਾਂ ਦੀ ਉਡਾਨ ਉਤੇ ਰੋਕ ਨੂੰ ਲੈ ਕੇ ਅੱਜ ਸ਼ਾਮ 4 ਵਜੇ ਸਾਰੀਆਂ ਏਅਰਲਾੲਨਜ਼ ਦੀ ਐਮਰਜੇਂਸੀ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿਚ ਬੋਇੰਗ 737–ਮੈਕਸ ਜਹਾਜ਼ ਦੇ ਉਡਾਨ ਉਤੇ ਪਾਬੰਦੀ ਲੱਗਣ ਅਤੇ ਪਾਰਕਿੰਗ ਵਿਚ ਰਖਰਖਾਵ ਸਹੂਲਤ ਦਿੱਤੇ ਜਾਣ ਉਤੇ ਚਰਚਾ ਕੀਤੀ ਜਾਵੇਗੀ।

 

ਸਿਵਲ ਐਵੀੲਸ਼ਨ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤ ਵਿਚ ਸਾਰੇ ਬੋਇੰਗ 737 ਮੈਕਸ 8 ਜਹਾਜ਼ਾਂ ਦਾ ਪਰਿਚਾਲਨ ਸ਼ਾਮ ਚਾਰ ਵਜੇ ਤੱਕ ਰੋਕ ਦਿੱਤਾ ਜਾਵੇਗਾ। ਇਹ ਫੈਸਲਾ ਕੁਝ ਦਿਨ ਪਹਿਲਾਂ ਇਥੋਪੀਅਨ ਏਅਰਲਾਈਨਜ਼ ਦੇ ਇਕ ਬੋਇੰਗ 737 ਮੈਕਸ 8 ਜਹਾਜ਼ ਦੇ ਅਦੀਸ ਅਬਾਬਾ ਦੇ ਨੇੜੇ ਹਾਦਸਾਗ੍ਰਸਤ ਹੋਣ ਦੇ ਮੱਦੇਨਜ਼ਰ ਕੀਤਾ ਗਿਆ ਹੈ। ਇਸ ਹਾਦਸੇ ਵਿਚ ਚਾਰ ਭਾਰਤੀਆਂ ਸਮੇਤ 157 ਲੋਕਾਂ ਦੀ ਮੌਤ ਹੋ ਗਈ ਸੀ।

 

ਮੰਗਲਵਾਰ ਰਾਤ ਡੀਜੀਸੀਏ ਨੇ ਇਸ ਫੈਸਲੇ ਦਾ ਐਲਾਨ ਕੀਤਾ ਸੀ ਕਿ ਭਾਰਤੀ ਏਅਰਲਾਈਨ ਕੰਪਨੀਆਂ ਵੱਲੋਂ ਵਰਤੋਂ ਵਿਚ ਲਿਆਂਦੇ ਜਾ ਰਹੇ ਇਨ੍ਹਾਂ ਜਹਾਜ਼ਾਂ ਦਾ ਪਰਿਚਾਲਨ ਰੋਕ ਦਿੱਤਾ ਜਾਵੇਗਾ। ਡੀਜੀਸੀਏ ਦੇ ਅਧਿਕਾਰੀ ਨੇ ਬੁੱਧਵਾਰ ਸਵੇਰੇ ਪੀਟੀਆਈ–ਭਾਸ਼ਾ ਨੂੰ ਕਿਹਾ ਕਿ ਅਸੀਂ ਭਾਰਤੀ ਏਅਰਲਾਈਨਾਂ ਵੱਲੋਂ ਵਰਤੋਂ ’ਚ ਲਿਆਂਦੇ ਜਾ ਰਹੇ ਸਾਰੇ ਬੋਇੰਗ 737 ਮੈਕਸ 8 ਜਹਾਜ਼ਾਂ ਦਾ ਪਰਿਚਾਲਨ ਅੱਜ ਸ਼ਾਮ ਵਜੇ ਤੱਕ ਬੰਦ ਕਰ ਦੇਵਾਂਗੇ।

 

ਸਪਾਈਸਜੈਟ ਦੇ ਬੇੜੇ ਵਿਚ ਅਜਿਹੇ 12 ਜਹਾਜ਼ ਹਨ। ਉਥੇ ਜੈਟ ਏਅਰਵੇਜ ਕੋਲ ਪੰਜ ਜਹਾਜ਼ ਹਨ ਜਿਨ੍ਹਾਂ ਦਾ ਪਰਿਚਾਲਨ ਪਹਿਲਾਂ ਹੀ ਬੰਦ ਕੀਤਾ ਜਾ ਚੁੱਕਿਆ ਹੈ। ਬੁੱਧਵਾਰ ਨੂੰ ਦਿੱਤੇ ਗਏ ਇਕ ਬਿਆਨ ਵਿਚ ਸਪਾਈਸਜੈਟ ਨੇ ਕਿਹਾ ਕਿ ਸਪਾਈਜੇਟ ਨੇ ਡੀਜੀਸੀਏ ਦੇ ਫੈਸਲੇ ਬਾਅਦ ਬੋਇੰਗ 737 ਮੈਕਸ ਦੇ ਪਰਿਚਾਲਨ ਨੂੰ ਰੱਦ ਕਰ ਦਿੱਤਾ ਹੈ।

 

ਐਤਵਾਰ ਨੂੰ ਇਥੋਪੀਆ ਏਅਰਲਾਈਨ ਦੇ ਜਹਾਜ਼ ਨਾਲ ਹੋਇਆ ਹਾਦਸਾ ਪੰਜ ਮਹੀਨੇ ਵਿਚ ਅਜਿਹਾ ਦੂਜਾ ਹਾਦਸਾ ਹੈ ਜਿਸ ਵਿਚ ਬੋਇੰਗ 737 ਮੈਕਸ 8 ਜਹਾਜ਼ ਸ਼ਾਮਲ ਸੀ। ਪਿਛਲੇ ਸਾਲ ਅਕਤੂਬਰ ਵਿਚ ਲਾਅਨ ਏਅਰ ਵੱਲੋਂ ਪਰਿਚਾਲਿਤ ਇਕ ਅਜਿਹਾ ਹੀ ਜਹਾਜ਼ ਇੰਡੋਨੇਸ਼ੀਆ ਵਿਚ ਹਾਦਸਾਗ੍ਰਸਤ ਹੋ ਗਿਆ ਸੀ ਜਿਸ ਵਿਚ 180 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ।

 

ਯੂਰਪੀ ਸੰਘ ਤੇ ਕਈ ਹੋਰ ਦੇਸ਼ ਪਹਿਲਾਂ ਹੀ ਆਪਣੇ–ਆਪਣੇ ਹਵਾਈ ਖੇਤਰ ਵਿਚ 737 ਮੈਕਸ 8 ਜਹਾਜ਼ ਦੀ ਵਰਤੋਂ ਉਤੇ ਪਾਬੰਦੀ ਲਗਾ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Including india 50 countries ban Boeing 737 aircraft flying