ਆਰਥਿਕ ਸੁਸਤੀ ਦਾ ਅਸਰ ਦੁਨੀਆ ਦੇ ਸਭ ਤੋਂ ਵੱਡੇ ਰੇਲਵੇ ਨੈੱਟਵਰਕ ’ਚੋਂ ਇੱਕ ਭਾਰਤੀ ਰੇਲ ਦੀ ਆਮਦਨ ਉੱਤੇ ਵੀ ਵਿਖਾਈ ਦੇਣ ਲੱਗਾ ਹੈ। ਚਾਲੂ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ’ਚ ਰੇਲਵੇ ਦੀ ਯਾਤਰੀ ਕਿਰਾਏ ਤੋਂ ਆਮਦਨ ਸਾਲ ਦੀ ਪਹਿਲੀ ਤਿਮਾਹੀ ਦੇ ਮੁਕਾਬਲੇ 155 ਕਰੋੜ ਰੁਪਏ ਤੇ ਮਾਲ ਦੀ ਢੋਆ–ਢੁਆਈ ਤੋਂ ਆਮਦਨ 3,901 ਕਰੋੜ ਰੁਪਏ ਘੱਟ ਰਹੀ। ਸੂਚਨਾ ਦੇ ਅਧਿਕਾਰ ਰਾਹੀਂ ਹਾਸਲ ਕੀਤੀ ਇਹ ਜਾਣਕਾਰੀ ਮਿਲੀ ਹੈ।
ਮੱਧ ਪ੍ਰਦੇਸ਼ ਦੇ ਨੀਮਚ ਵਿਖੇ ਆਰਟੀਆਈ ਕਾਰਕੁੰਨ ਚੰਦਰ ਸ਼ੇਖਰ ਗੌੜ ਵੱਲੋਂ ਦਾਇਰ RTI ਅਰਜ਼ੀ ਰਾਹੀਂ ਇਹ ਪਤਾ ਲੱਗਾ ਹੈ ਕਿ ਸਾਲ 2019–2020 ਦੀ ਪਹਿਲੀ ਤਿਮਾਹੀ ਭਾਵ ਅਪ੍ਰੈਲ ਤੋਂ ਲੈ ਕੇ ਜੂਨ ਮਹੀਨਿਆਂ ਤੱਕ ਯਾਤਰੀ ਕਿਰਾਏ ਰਾਹੀਂ 13,398.92 ਕਰੋੜ ਰੁਪਏ ਦੀ ਆਮਦਨ ਹੋਈ। ਇ ਆਮਦਨ ਜੁਲਾਈ–ਸਤੰਬਰ ਦੀ ਤਿਮਾਹੀ ਤੋਂ ਘਟ ਕੇ 13,243.81 ਕਰੋੜ ਰੁਪਏ ਹੋ ਗਈ।
ਇੰਝ ਭਾਰਤੀ ਰੇਲ ਨੂੰ ਮਾਲ ਦੀ ਢੋਆ–ਢੁਆਈ ਤੋਂ ਪਹਿਲੀ ਤਿਮਾਹੀ ਦੌਰਾਨ 29,066.92 ਕਰੋੜ ਰੁਪਏ ਦੀ ਕਮਾਈ ਹੋਈ; ਜੋ ਦੂਜੀ ਤਿਮਾਹੀ ਦੌਰਾਨ ਘਟ ਕੇ 25,165 ਕਰੋੜ ਰੁਪਏ ਗਈ।
ਆਰਥਿਕ ਸੁਸੀ ਕਾਰਨ ਟਿਕਟ ਦੀ ਬੁਕਿੰਗ ਵੀ ਪ੍ਰਭਾਵਿਤ ਹੋਈ। ਪਿਛਲੇ ਸਾਲ ਅਪ੍ਰੈਲ–ਸਤੰਬਰ ਦੇ ਮੁਕਾਬਲੇ 2019–2020 ਦੀ ਇਸ ਮਿਆਦ ਦੌਰਾਨ ਬੁਕਿੰਗ ਵਿੱਚ 1.27 ਫ਼ੀ ਸਦੀ ਦੀ ਗਿਰਾਵਟ ਆਈ ਹੈ।
ਰੇਲਵੇ ਨੇ ਆਰਥਿਕ ਨਰਮੀ ਨਾਲ ਨਿਪਟਣ ਲਈ ਕਈ ਉਪਾਅ ਕੀਤੇ ਹਨ। ਪਿਛਲੇ ਰੁਝੇਵਿਆਂ ਵਾਲੇ ਸਮੇਂ ’ਚ ਮਾਲ ਦੀ ਢੋਆ–ਢੁਆਈ ਤੋਂ ਟੈਕਸ ਹਟਾ ਲਿਆ ਹੈ ਤੇ ਏਸੀ ਚੇਅਰ ਕਾਰ ਤੇ ਐਗਜ਼ੀਕਿਊਟਿਵ ਕਲਾਸ ਸਿਟਿੰਗ ਵਾਲੀਆਂ ਰੇਲ–ਗੱਡੀਆਂ ਦੇ ਕਿਰਾਏ ’ਚ 25 ਫ਼ੀ ਸਦੀ ਛੋਟ ਦੀ ਪੇਸ਼ਕਸ਼ ਕੀਤੀ ਹੈ।