ਅਗਲੀ ਕਹਾਣੀ

ਆਮਦਨ ਕਰ ਵਿਭਾਗ ਨੇ ‘ਆਪ’ ਵਿਧਾਇਕ ਨੂੰ 2.56 ਕਰੋੜ ਰੁਪਏ ਸਮੇਤ ਫੜ੍ਹਿਆ

ਆਮਦਨ ਕਰ ਵਿਭਾਗ ਨੇ ‘ਆਪ’ ਵਿਧਾਇਕ ਨੂੰ 2.56 ਕਰੋੜ ਰੁਪਏ ਸਮੇਤ ਫੜ੍ਹਿਆ

ਆਮਦਨ ਕਰ ਵਿਭਾਗ (ਇਨਕਮ ਟੈਕਸ ਵਿਭਾਗ) ਵੱਲੋਂ ਛਾਪੇਮਾਰੀ ਦੌਰਾਨ ਉਤਮ ਨਗਰ ਤੋਂ ਆਮ ਆਦਮੀ ਪਾਰਟੀ (ਆਪ) ਵਿਧਾਇਕ ਨਰੇਸ਼ ਬਲਿਆਨ ਤੋਂ ਦੋ ਕਰੋੜ ਰੁਪਏ ਤੋਂ ਜ਼ਿਆਦਾ ਨਗਦ ਬਰਾਮਦ ਕੀਤੇ ਹਨ। ਦੇਰ ਰਾਤ ਤੱਕ ਆਮਦਨ ਕਰ ਵਿਭਾਗ ਦੇ ਅਧਿਕਾਰੀ ‘ਆਪ’ ਵਿਧਾਇਕ ਤੋਂ ਪੁੱਛਗਿੱਛ ਕਰ ਰਹੇ ਸਨ।

 

ਜਾਣਕਾਰੀ ਮੁਤਾਬਕ, ਇਨਕਮ ਟੈਕਸ ਵਿਭਾਗ ਦੀ ਅੱਠ ਮੈਂਬਰੀ ਟੀਮ ਸ਼ੁੱਕਰਵਾਰ ਦੁਪਹਿਰ ਦਵਾਰਕਾ ਸੈਕਟਰ–12 ਸਥਿਤ ਇਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿਚ ਛਾਪਾ ਮਰਨ ਗਈ ਸੀ। ਇਸ ਦੌਰਾਨ ਬਲਿਆਨ ਵੀ ਉਥੇ ਪਹੁੰਚ ਗਏ, ਜਿਨ੍ਹਾਂ ਕੋਲ ਵੱਡੀ ਮਾਤਰਾ ਵਿਚ ਨਗਦੀ ਸੀ। ਉਨ੍ਹਾਂ ਤੋਂ 2.56 ਕਰੋੜ ਦੀ ਨਗਦੀ ਬਰਾਮਦ ਕੀਤੀ ਗਈ ਹੈ। ਵਿਧਾਇਕ ਤੋਂ ਜਦੋਂ ਆਮਦਨ ਕਰ ਵਿਭਾਗ ਦੇ ਅਫਸਰਾਂ ਨੇ ਨਗਦੀ ਦਾ ਸਰੋਤ ਪੁੱਛਿਆ ਤਾਂ ਉਹ ਕੋਈ ਸਹੀ ਜਵਾਬ ਨਹੀਂ ਦੇ ਸਕੇ। ਇਸ ਤੋਂ ਬਾਅਦ ਅਫਸਰਾਂ ਨੇ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿਚ ਹੀ ਬਲਿਆਨ ਤੋਂ ਪੁੱਛਗਿੱਛ ਕੀਤੀ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ।

 

 

ਇਕ ਹੋਰ ਸੂਤਰ ਅਨੁਸਾਰ, ਛਾਪੇ ਦੌਰਾਨ ਵਿਧਾਇਕ ਕੋਲ ਤਕਰੀਬਨ ਤਿੰਨ ਕਰੋੜ ਰੁਪਏ ਨਗਦੀ ਬਰਾਮਦ ਹੋਣ ਦਾ ਅਨੁਮਾਨ ਹੈ। ਇਨ੍ਹਾਂ ਨੂੰ ਗਿਣਨ ਲਈ ਤਿੰਨ ਮਸ਼ੀਨਾਂ ਬੈਂਕ ਤੋਂ ਮੰਗਵਾਈਆਂ ਗਈਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:income tax department is conducting raids at the premises of aap mla from uttam nagar naresh balyan