ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

DMK ਉਮੀਦਵਾਰ ਕਨੀਮੋਝੀ ਦੇ ਘਰ ’ਤੇ ਇਨਕਮ ਟੈਕਸ ਦਾ ਛਾਪਾ

ਇਨਕਮ ਟੈਕਸ ਵਿਭਾਗ ਨੇ ਦ੍ਰਵਿੜ ਮੁੰਨੇਤ੍ਰ ਕੜਗਮ (ਡੀਐਮਕੇ) ਪਾਰਟੀ ਦੀ ਉਮੀਦਵਾਰ ਕਨੀਮੋਝੀ ਦੇ ਘਰ ਤੇ ਛਾਪਾ ਮਾਰਿਆ ਹੈ। ਇਨਕਮ ਟੈਕਸ ਦਾ ਇਹ ਛਾਪਾ ਤਾਮਿਲਨਾਡੂ ਦੇ ਧੂਧੁਕੁਡੀ ਚ ਉਸ ਘਰ ’ਤੇ ਮਾਰਿਆ ਹੈ ਜਿੱਥੇ ਕਨੀਮੋਝੀ ਰਹਿ ਰਹੀ ਹੈ। ਕਨੀਮੋਝੀ ਤਾਮਿਲਨਾਡੂ ਤੋਂ ਰਾਜ ਸਭਾ ਸੰਸਦ ਮੈਂਬਰ ਅਤੇ ਡੀਐਮਕੇ ਮੁਖੀ ਐਮ ਕੇ ਸਟਾਲਿਨ ਦੀ ਭੈਣ ਹਨ।

 

ਇਨਕਮ ਟੈਕਸ ਵਿਭਾਗ ਦੀ ਇਸ ਕਾਰਵਾਈ ਖਿਲਾਫ਼ ਡੀਐਮਕੇ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਵੀ ਸ਼ੁਰੂ ਕਰ ਦਿੱਤਾ। ਵੱਡੀ ਗਿਣਤੀ ਚ ਡੀਐਮਕੇ ਵਰਕਰ ਕਨੀਮੋਝੀ ਦੇ ਘਰ ਬਾਹਰ ਇਕੱਠੇ ਹੋ ਗਏ। ਇਨਕਮ ਟੈਕਸ ਵਿਭਾਗ ਦੀ ਇਸ ਕਾਰਵਾਈ ਤੇ ਡੀਐਮਕੇ ਮੁਖੀ ਐਮ ਕੇ ਸਟਾਲਿਲ ਨੇ ਕਿਹਾ ਕਿ ਭਾਜਪਾ ਤਾਮਿਲਨਾਡੂ ਮੁਖੀ ਤਮਿਲਸਾਈ ਸੁੰਦਰਰਾਜਨ ਦੇ ਇੱਥੇ ਕਰੋੜਾਂ ਰੁਪਏ ਰੱਖੇ ਹਨ, ਉੱਥੇ ਛਾਪਾ ਕਿਉਂ ਨਹੀਂ ਮਰਿਆ ਜਾਂਦਾ?

 

ਸਟਾਲਿਨ ਦੇ ਦੋਸ਼ ਲਗਾਇਆ ਕਿ ਪੀਐਮ ਮੋਦੀ ਚੋਣਾਂ ਚ ਦਖ਼ਲ ਦੇਣ ਲਈ ਇਨਕਮ ਟੈਕਸ ਵਿਭਾਗ, ਸੀਬੀਆਈ, ਅਦਾਲਤੀ ਕਾਰਵਾਈ ਅਤੇ ਹੁਣ ਚੋਣ ਕਮਿਸ਼ਨ ਦੀ ਵਰਤੋਂ ਕਰ ਰਹੇ ਹਨ। ਉਹ ਅਜਿਹਾ ਇਸ ਲਈ ਕਰ ਰਹੇ ਹਨ ਕਿਉਂਕਿ ਉਹ ਹਾਰ ਤੋਂ ਡਰ ਰਹੇ ਹਨ।

 

ਇਨਕਮ ਟੈਕਸ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਘਰ ਚ ਨਕਦੀ ਹੋਣ ਦੀ ਸੂਚਨਾ ਮਿਲਣ ਤੇ ਕਨੀਮੋਝੀ ਦੇ ਘਰ ਜਾਂਚ ਲਈ ਇਨਕਮ ਟੈਕਸ ਵਿਭਾਗ ਨੇ ਇਹ ਕਾਰਵਾਈ ਕੀਤੀ ਹੈ। ਤਾਮਿਲਨਾਡੂ ਚ ਦੂਜੇ ਪੜਾਅ ਚ ਸੂਬੇ ਦੀਆਂ 39 ਲੋਕ ਸਭਾ ਸੀਟਾਂ ਅਤੇ 18 ਵਿਧਾਨ ਸਭਾ ਸੀਟਾਂ ਲਈ 18 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Income tax department raids DMK leader Kanimozhis house in Tamil Nadus Thoothukudi