ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੱਧ ਪ੍ਰਦੇਸ਼ : CM ਕਮਲਨਾਥ ਦੇ ਕਰੀਬੀਆਂ ਦੇ ਘਰ IT ਵੱਲੋਂ ਛਾਪੇਮਾਰੀ

ਮੱਧ ਪ੍ਰਦੇਸ਼ : CM ਕਮਲਨਾਥ ਦੇ ਕਰੀਬੀਆਂ ਦੇ ਘਰ IT ਵੱਲੋਂ ਛਾਪੇਮਾਰੀ

ਆਮਦਨ ਕਰ ਵਿਭਾਗ (ਇਨਕਮ ਟੈਕਸ) ਨੇ ਐਤਵਾਰ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਕਰੀਬੀਆਂ ਦੇ ਘਰਾਂ ਉਤੇ ਛਾਪੇਮਾਰੀ ਕੀਤੀ ਹੈ। ਇਹ ਛਾਪਾ ਕਮਲਨਾਥ ਦੇ ਓਐਸਡੀ ਪ੍ਰਵੀਨ ਕੱਕੜ ਸਮੇਤ ਉਨ੍ਹਾਂ ਦੇ ਕਰੀਬੀਆਂ ਦੇ 50 ਟਿਕਾਣਿਆਂ ਉਤੇ ਪਿਆ ਹੈ। ਆਮਦਨ ਕਰ ਦੀ ਇਹ ਰੇਡ ਦਿੱਲੀ, ਭੋਪਾਲ, ਇੰਦੌਰ ਅਤੇ ਗੋਆ ਵਿਚ 50 ਥਾਵਾਂ ਉਤੇ ਚਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਰੇਡ ਵਿਚ 300 ਤੋਂ ਜ਼ਿਆਦਾ ਅਧਿਕਾਰੀ ਸ਼ਾਮਲ ਹਨ।

 

ਆਮਦਨ ਕਰ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਆਮਦਨ ਕਰ ਵਿਭਾਗ ਦੀ ਦਿੱਲੀ ਤੋਂ ਆਈ ਟੀਮ ਨੇ ਕੱਕੜ ਦੇ ਇੱਥੇ ਵਿਜੈ ਨਗਰ ਸਥਿਤ ਰਿਹਾਇਸ਼ ਅਤੇ ਉਨ੍ਹਾਂ ਨਾਲ ਸਬੰਧਤ ਕੁਝ ਥਾਵਾਂ ਉਤੇ ਛਾਮੇ ਮਾਰੇ। ਸੂਤਰਾਂ ਨੇ ਦੱਸਿਆ ਕਿ ਆਮਦਨ ਕਰ ਦੇ ਛਾਪਿਆਂ ਦੌਰਾਨ ਜਬਤ ਦਸਤਾਵੇਜਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ।

 

 

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਕਰੀਬੀ ਆਰ ਕੇ ਮਿਗਲਾਨੀ ਦੇ ਦਿੱਲੀ ਸਥਿਤ ਘਰ ਛਾਪੇਮਾਰੀ ਕੀਤੀ ਗਈ।  ਪ੍ਰਵੀਨ ਕੱਕੜ ਦੇ ਇੰਦੌਰ ਸਥਿਤ ਘਰ ਉਤੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ। ਵਿਭਾਗ ਵੱਲੋਂ ਪ੍ਰਤੀਕ ਜੋਸ਼ੀ ਦੇ ਭੁਪਾਲ ਘਰੋਂ ਨਗਦੀ ਮਿਲੀ ਹੈ।

 

ਕੱਕੜ ਸੂਬਾ ਪੁਲਿਸ ਸੇਵਾ ਦੇ ਸਾਬਕਾ ਅਧਿਕਾਰੀ ਹਨ। ਉਨ੍ਹਾਂ ਨੂੰ ਪਿਛਲੇ ਦਸੰਬਰ ਵਿਚ ਸੂਬੇ ਵਿਚ ਕਾਂਗਰਸ ਸਰਕਾਰ ਦੇ ਗਠਨ ਬਾਅਦ ਮੁੱਖ ਮੰਤਰੀ ਕਮਲਨਾਥ ਦਾ ਓਐਸਡੀ ਨਿਯੁਕਤ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Income-Tax officials raid at Madhya Pradesh CM Kamal Nath OSD Praveen Kakkar residence