ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਕਮ ਟੈਕਸ ਰਿਟਰਨ ਭਰਨੀ ਹੁਣ ਹੋਵੇਗੀ ਹੋਰ ਸੁਖਾਲ਼ੀ

ਇੰਕਮ ਟੈਕਸ ਰਿਟਰਨ ਭਰਨੀ ਹੁਣ ਹੋਵੇਗੀ ਹੋਰ ਸੁਖਾਲ਼ੀ

ਆਈਟੀਆਰ (ITR – ਇੰਕਮ ਟੈਕਸ ਰਿਟਰਨ) ਭਰਨ ਦੀ ਪ੍ਰਕਿਰਿਆ ਨੂੰ ਹੋਰ ਸੁਖਾਲ਼ਾ ਬਣਾਉਂਦਿਆਂ ਕੇਂਦਰ ਸਰਕਾਰ ਨੇ ਪਹਿਲਾਂ ਤੋਂ ਭਰੇ ਹੋਏ ਫ਼ਾਰਮ ਜਾਰੀ ਕਰਨ ਦੀ ਯੋਜਨਾ ਉਲੀਕੀ ਹੈ। ਸਰਕਾਰ ਦੀ ਇਸ ਯੋਜਨਾ ਦਾ ਐਲਾਨ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਮੋਦੀ ਸਰਕਾਰ–2.0 ਦਾ ਪਹਿਲਾ ਬਜਟ ਪੇਸ਼ ਕਰਦਿਆਂ ਸੰਸਦ ਨੂੰ ਕੀਤਾ ਸੀ।

 

 

ਵਿੱਤ ਮੰਤਰੀ ਨੇ ਦੱਸਿਆ ਸੀ ਕਿ ਵੱਖੋ–ਵੱਖਰੇ ਸੂਤਰਾਂ ਤੋਂ ਮਿਊਚੁਅਲ ਫ਼ੰਡ, ਮਕਾਨ ਤੇ ਬੈਂਕ ਆਦਿ ਦੀ ਸੂਚਨਾਵਾਂ ਇਕੱਠੀਆਂ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਇਨਕਮ ਟੈਕਸ ਈ–ਫ਼ਾਈਲਿੰਗ ਵੈੱਬਸਾਈਟ ਉੱਤੇ ਭਰੇ ਹੋਏ ਫ਼ਾਰਮ ਉਪਲਬਧ ਹੋਣਗੇ; ਜਿਨ੍ਹਾਂ ਨੂੰ ਟੈਸਕਸ–ਦਾਤਾ ਆਪਣੀ ਲੋੜ ਮੁਤਾਬਕ ਚੁਣ ਸਕਦੇ ਹਨ।

 

 

ਟੈਕਸ–ਦਾਤਾ ਨੂੰ ਹੁਣ ਭਰਿਆ–ਭਰਾਇਆ ਆਈਟੀਆਰ ਫ਼ਾਰਮ ਮਿਲੇਗਾ। ਵੈੱਬਸਾਈਟ ਤੋਂ ਇਹ ਫ਼ਾਰਮ ਡਾਊਨਲੋਡ ਕਰਨ ਤੋਂ ਬਾਅਦ ਵੈਰੀਫ਼ਾਈ ਕਰ ਕੇ ਸਿਰਫ਼ ਸਬਮਿਟ ਹੀ ਕਰਵਾਉਣਾ ਹੋਵੇਗਾ।

 

 

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦੱਸਿਆ ਕਿ ਇਹ ਇਲੈਕਟ੍ਰੌਨਿਕ ਫ਼ਾਰਮ ਛੇਤੀ ਹੀ ਵੈੱਬਸਾਈਟ ਉੱਤੇ ਉਪਲਬਧ ਹੋਣਗੇ। ਸਰਕਾਰ ਦਾ ਇਸ ਯੋਜਨਾ ਦਾ ਮੰਤਵ ਟੈਕਸ–ਦਾਤਾ ਨੂੰ ਘੱਟ ਤੋਂ ਘੱਟ ਪਰੇਸ਼ਾਨ ਕਰਨਾ ਹੈ।

 

 

ਇਸ ਸਹੂਲਤ ਨੂੰ ਹੋਰ ਸੁਖਾਲਾ ਬਣਾਉਣ ਲਈ ਪੈਨ ਕਾਰਡ ਤੇ ਆਧਾਰ ਨੂੰ ‘ਇੰਟਰਚੇਂਜੇਬਲ’ ਬਣਾਇਆ ਜਾਵੇਗਾ। ਜੇ ਟੈਕਸ–ਦਾਤਾ ਕੋਲ ਪੈਨ–ਕਾਰਡ ਉਪਲਬਧ ਨਹੀਂ ਹੈ, ਤਾਂ ਉਹ ਪੈਨ ਵਾਂਗ ਆਧਾਰ ਦੀ ਵਰਤੋਂ ਕਰ ਕੇ ਹੀ ਆਪਣੀ ਆਈਟੀਆਰ ਫ਼ਾਈਲ ਕਰ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Income Tax Return filing will now be easier