ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ 'ਚ ਰੁਪਏ ਦਾ ਹਾਲ ਮਨਮੋਹਨ ਸਰਕਾਰ ਤੋਂ ਵੀ ਬੁਰਾ

ਰਪਏ ਦੀ ਕੀਮਤ ਵਿੱਚ ਗਿਰਾਵਟ

ਕੱਚੇ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਵੇਖਦੇ ਹੋਏ ਮਹਿੰਗਾਈ ਵਧਣ ਦੀ ਖ਼ਬਰਾਂ ਵਿਚਾਲੇ ਅੱਜ ਰੁਪਇਆ  ਡਾੱਲਰ ਦੇ ਮੁਕਾਬਲੇ 49 ਪੈਸੇ ਹੋਰਡਿੱਗ ਕੇ 69.10 ਰੁਪਏ ਤੇ ਆ ਗਿਆ. ਕੱਚੇ ਤੇਲ ਦੀਆਂ ਕੀਮਤਾਂ 'ਚ ਪਿਛਲੇ ਕਈ ਦਿਨਾਂ ਤੋਂ ਤੇਜ਼ੀ ਆ ਰਹੀ ਹੈ. ਜਿਸ ਨਾਲ ਭਾਰਤੀ ਰੁਪਏ 'ਤੇ ਦਬਾਵ ਵੱਧ ਰਿਹਾ. ਮੁਦਰਾ ਬਾਜ਼ਾਰ 'ਚ ਰੁਪਇਆ  ਅੱਜ ਡਾੱਲਰ ਦੇ ਮੁਕਾਬਲੇ 68.87 ਰੁਪਏ ਪ੍ਰਤੀ ਤੇ ਖੁੱਲ੍ਹਿਆ.

 

ਰੁਪਇਆ ਕੱਲ੍ਹ 49 ਪੈਸੇ ਡਿੱਗ ਕੇ 69.10 ਰੁਪਏ ਪ੍ਰਤੀ ਡਾੱਲਰ ਤੇ ਬੰਦ ਹੋਇਆ ਸੀ.  

 

ਅਮਰੀਕਾ ਨੇ ਕੱਲ੍ਹ ਭਾਰਤ, ਚੀਨ ਸਹਿਤ ਬਾਕੀ ਸਹਿਯੋਗੀ ਦੇਸ਼ਾ ਨੂੰ ਇਰਾਨ ਤੋਂ ਤੇਲ ਦਾ ਆਯਾਤ 4 ਨਵੰਬਰ ਤੱਕ ਬੰਦ ਕਰਨ ਨੂੰ ਕਿਹਾ ਸੀ. ਜਿਸ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ 'ਚ ਇਜਾਫ਼ਾ ਹੋ ਗਿਆ. ਕੱਚੇ ਤੇਲ ਦੀਆਂ ਦੀਆਂ ਕੀਮਤਾਂ 'ਚ ਉਛਾਲ ਅਤੇ ਰੁਪਏ ਦੇ ਡਿੱਗਣ ਨਾਲ ਭਾਰਤ ਤੇ ਦੋਹਰੀ ਮਾਰ ਪੈ ਰਹੀ ਹੈ. 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:increase in crude oil price hits indian rupees badly