ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਵਧਿਆ ਪ੍ਰਦੂਸ਼ਣ, ਕੇਜਰੀਵਾਲ ਨੇ ਕੈਪਟਨ ਤੇ ਖੱਟਰ ਸਰਕਾਰ ਤੋਂ ਮੰਗਿਆ ਜਵਾਬ

ਦਿੱਲੀ ਐਨਸੀਆਰ ਚ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ, ਰਾਜਧਾਨੀ ਚ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਹੋ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਪ੍ਰਦੂਸ਼ਣ ਨੂੰ ਲੈ ਕੇ ਕਾਫ਼ੀ ਸਰਗਰਮ ਲੱਗ ਰਹੇ ਹਨ।

 

ਕੇਜਰੀਵਾਲ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਚ ਕਿਹਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਵੱਧ ਗਿਆ ਹੈ। ਹਰ ਪਾਸੇ ਧੂੰਆਂ ਹੈ ਪਰ ਲੋਕ ਪੁੱਛ ਰਹੇ ਹਨ ਕਿ ਪਰਾਲ਼ੀ ਇਸ ਦਾ ਕਾਰਨ ਕਿਵੇਂ ਹੈ। ਮੈਂ ਦੋ ਤਸਵੀਰਾਂ ਦਿਖਾਉਂਦਾ ਹਾਂ। ਪਹਿਲੀ 30 ਸਤੰਬਰ ਦੀ ਤਸਵੀਰ ਚ ਆਸਮਾਨ ਨੀਲਾ ਸੀ ਜਦਕਿ ਅੱਜ ਦੀ ਤਸਵੀਰ ਚ ਅਸਮਾਨ ਕਾਲ਼ਾ ਪਿਆ ਹੈ। ਜਿਹੜੇ ਲੋਕ ਇਸ ਪ੍ਰਦੂਸ਼ਣ ਲਈ ਪਰਾਲ਼ੀ ਸਾੜਨ ਨੂੰ ਜ਼ਿੰਮੇਦਾਰ ਨਹੀਂ ਮੰਲਦੇ ਉਹ ਲੋਕ ਦੱਸਣ ਕਿ ਇੱਕ ਮਹੀਨੇ ਚ ਕੀ ਬਦਲ ਗਿਆ। ਮੈਂ ਦਿੱਲੀ ਦੀ ਸਿਹਤ ਨੂੰ ਲੈ ਕੇ ਚਿੰਤਤ ਹਾਂ।

 

ਕੇਜਰੀਵਾਲ ਨੇ ਕਿਹਾ ਕਿ ਅਸੀਂ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਪਰ ਵਿਰੋਧੀ ਧਿਰ ਦੇ ਲੋਕ ਜੋ ਦਿੱਲੀ ਦੇ ਲੋਕਾਂ ਨੂੰ ਗਾਲਾਂ ਦੇ ਰਹੇ ਹਨ, ਅਜਿਹਾ ਕਰਨਾ ਸਹੀ ਨਹੀਂ ਹਨ। ਇਕ ਨੇਤਾ ਵਰਤ 'ਤੇ ਹੈ ਤੇ ਦਿੱਲੀ ਦੇ ਲੋਕਾਂ ਦਾ ਮਖੌਲ ਉਡਾ ਰਹੇ ਹਨ। ਉਨ੍ਹਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਦਿੱਲੀ ਦੇ ਲੋਕਾਂ ਗਾਲਾਂ ਨਾ ਦੇਣ।

 

ਕੇਜਰੀਵਾਲ ਨੇ ਕਿਹਾ ਕਿ ਹੁਣ ਸੋਮਵਾਰ ਤੋਂ ਅਸੀਂ ਆਡ-ਇਵਨ ਫਾਰਮੂਲਾ ਲਾਗੂ ਕਰਨ ਜਾ ਰਹੇ ਹਾਂ। ਕੋਈ ਤਬਦੀਲੀ ਤੁਰੰਤ ਨਹੀਂ ਆਉਂਦੀ। ਲੋਕ ਜਾਗਰੂਕ ਹੋ ਰਹੇ ਹਨ। ਪਰ ਅਫ਼ਸੋਸ ਹੈ ਕਿ ਭਾਜਪਾ ਆਗੂ ਲੋਕਾਂ ਨੂੰ ਪਟਾਕੇ ਸਾੜਨ ਲਈ ਉਤਸ਼ਾਹਤ ਕਰ ਰਹੇ ਹਨ। ਦਿੱਲੀ ਦਾ ਮਜ਼ਾਕ ਨਾ ਉਡਾਓ।

 

ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ ਸਾਨੂੰ ਉਹ ਖਾਸ ਸਮਾਂ ਦੱਸਣ ਜਿਸ ਚ ਉਹ ਪਰਾਲੀ ਸਾੜਨਾ ਬੰਦ ਕਰਾਉਣਗੇ। ਸਰਕਾਰ ਨੂੰ ਦੱਸਣਾ ਚਾਹੀਦਾ ਹੈ।

 

ਕੇਜਰੀਵਾਲ ਨੇ ਕਿਹਾ ਕਿ ਆਡ-ਇਵਨ ਦੇ ਦੌਰਾਨ ਦਿੱਲੀ ਚ ਕੁਝ ਦਫਤਰ ਸਵੇਰੇ 10.30 ਵਜੇ ਖੁੱਲ੍ਹਣਗੇ। ਸਕੂਲ 5 ਨਵੰਬਰ ਤੱਕ ਬੰਦ ਰਹਿਣਗੇ। ਪਹਿਲਾ ਪ੍ਰਯੋਗ ਹੈ ਇਸ ਲਈ ਪ੍ਰਾਈਵੇਟ ਦਫਤਰ ਸ਼ਾਮਲ ਨਹੀਂ ਕੀਤੇ ਗਏ ਹਨ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Increased pollution in Delhi Kejriwal attacks on Captain and Khattar government