ਪਿਛਲੇ ਪੰਜ ਸਾਲਾਂ ਵਿਚ ਸਿਹਤ ਵਿਭਾਗ ਵਿਚ ਕੀਤੇ ਗਏ ਕੰਮਾਂ ਦਾ ਹੀ ਨਤੀਜਾ ਹੈ ਕਿ ਅੱਜ ਲੋਕਾਂ ਵਿਚ ਸਰਕਾਰੀ ਹਸਪਤਾਲਾਂ ਦੇ ਪ੍ਰਤੀ ਲੋਕਾਂ ਦਾ ਭਰੋਸਾ ਵਧਿਆ ਹੈ। ਹਸਪਤਾਲਾਂ ਚ ਓਪੀਡੀ ਚ ਵੀ 30 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤਰਾਂ, ਜਿੱਥੇ ਪਹਿਲੇ ਬੱਚਾ ਮੌਤ ਦਰ 41 ਸੀ, ਜੋ ਕਿ ਘੱਟ ਕੇ 28 ਹੋ ਗਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕੀਤਾ।
ਉਨਾਂ ਕਿਹਾ ਕਿ 100 ਤੋਂ ਵੱਧ ਬੈਡ ਵਾਲੇ ਹਸਪਤਾਲ ਨੂੰ ਏਅਰ ਕੰਡਿਸ਼ਨ ਬਣਾਇਆ ਜਾਵੇਗਾ, ਉੱਥੇ ਜਿੰਨਾਂ ਵੀ ਪੀਐਚਸੀ, ਸੀਐਚਸੀ ਤੇ ਹੋਰ ਹਸਪਤਾਲ ਦੀ ਬਿਲਡਿੰਗ ਜੋ ਕਿ ਖੰਡਰ ਹੋ ਗਈ ਹੈ, ਸਾਰੀ ਦੀ ਮੁਰੰਮਤ ਕੀਤੀ ਜਾਵੇਗੀ।
ਆਯੂਸ਼ਮਾਨ ਕਾਰਡ ਨੂੰ ਲੈ ਕੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਗ੍ਰਹਿ ਮੰਤਰੀ ਨੇ ਕਿਹਾ ਕਿ ਹੁਣ ਤਕ 2011 ਸਰਵੇਖਣ ਦੇ ਆਧਾਰ 'ਤੇ ਆਯੂਸ਼ਮਾਨ ਕਾਰਡ ਬਣਾਏ ਗਏ ਸਨ। ਪਰ ਹੁਣ ਛੇਤੀ ਹੀ ਆਯੂਸ਼ਮਾਨ ਕਾਰਡ ਬਣਾਉਣ ਲਈ ਨਵੀਂ ਪ੍ਰਕ੍ਰਿਆ ਸ਼ੁਰੂ ਕੀਤੀ ਜਾਵੇਗੀ। ਇਸ ਵਿਚ ਜਿਸ ਵੀ ਪਰਿਵਾਰ ਦੀ ਸਾਲਾਨਾ ਆਮਦਨ 1.80 ਲੱਖ ਤੋਂ ਘੱਟ ਹੋਵੇਗੀ ਅਤੇ 5 ਏਕੜ ਤਕ ਦੀ ਖੇਤੀਬਾੜੀ ਜਮੀਨ ਹੋਵੇਗੀ, ਉਨਾਂ ਦੇ ਕਾਰਡ ਬਣਾਏ ਜਾਣਗੇ।
ਪੱਤਰਕਾਰਾਂ ਵੱਲੋਂ ਕਾਮਨ ਮਿਨਿਮਮ ਪ੍ਰੋਗ੍ਰਾਮ ਬਾਰੇ ਪੁੱਛੇ ਸੁਆਲ ਦੇ ਜਵਾਬ ਵਿਚ ਸ੍ਰੀ ਵਿਜ ਨੇ ਕਿਹਾ ਕਿ ਕਾਮਨ ਮਿਨੀਅਮ ਪ੍ਰੋਗ੍ਰਾਮ ਲਈ ਬਣਾਈ ਗਈ ਕਮੇਟੀ ਦੀ ਪਹਿਲੀ ਮੀਟਿੰਗ ਹੋ ਚੁੱਕੀ ਹੈ। ਦੋਵਾਂ ਪਾਰਟੀਆਂ ਦੇ ਐਲਾਨਾਂ ਦਾ ਅਧਿਐਨ ਕੀਤਾ ਜਾਵੇਗਾ ਅਤੇ ਇੰਨਾਂ 'ਤੇ ਪੈਣ ਵਾਲੇ ਮਾਲੀ ਬੋਝ ਨੂੰ ਧਿਆਨ ਵਿਚ ਰੱਖ ਕੇ ਇੰਨਾਂ ਨੂੰ ਲਾਗੂ ਕਰਨ ਦੀ ਦਿਸ਼ਾ ਵਿਚ ਕਦਮ ਵਧਾਇਆ ਜਾਵੇਗਾ।