ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੱਡੀਆਂ ਦੀ ਵਿਕਰੀ ਵਧੀ, ਪੈਟਰੋਲ-ਡੀਜ਼ਲ ਦੀ ਖਪਤ ਘਟੀ, ਇਹ ਹੈ ਕਾਰਨ

ਪੈਟਰੋਲ-ਡੀਜ਼ਲ ਦੀ ਵੱਧ ਰਹੀਆਂ ਕੀਮਤਾਂ ਦਾ ਅਸਰ ਖਪਤ ਤੇ ਵੀ ਦਿਖਣ ਲੱਗਿਆ ਹੈ। ਪਿਛਲੇ ਸਾਢੇ ਤਿੰਨ ਮਹੀਨੇ ਚ ਪੈਟਰੋਲ ਡੀਜ਼ਲ ਦੇ ਮੁੱਲ ਔਸਤਨ ਪੌਣੇ ਤਿੰਨ ਰੁਪਏ ਪ੍ਰਤੀ ਲੀਟਰ ਵਧੇ ਹਨ। ਇਸ ਕਾਰਨ ਸਾਰੇ ਪੈਟਰੋਲੀਅਮ ਪਦਾਰਥਾ ਦੀ ਖਪਤ ਚ ਭਾਰੀ ਕਮੀ ਆਈ ਹੈ। ਹਾਲਾਂਕਿ ਗੱਡੀਆਂ ਦੀ ਵਿਕਰੀ ਲਗਭਗ 16 ਗੁਣਾ ਵਧੀ ਹੈ। ਐਲਪੀਜੀ ਦੀ ਖਪਤ ਵੀ ਘਟੀ ਹੈ।

 

ਪੈਟਰੋਲੀਅਮ ਮੰਤਰਾਲਾ ਮੁਤਾਬਕ 1 ਮਈ ਤੋਂ 31 ਜੁਲਾਈ ਤੱਕ ਪੈਟਰੋਲ ਦੀ ਖਪਤ 1143 ਲੱਖ ਮੀਟ੍ਰਿਕ ਟਨ ਘਟੀ ਤੇ ਡੀਜ਼ਲ ਦੀ ਖਪਤ 1140 ਲੱਖ ਮੀਟ੍ਰਿਕ ਟਨ ਘਟ ਹੋਈ ਹੈ। ਪੈਟਰੋਲੀਅਮ ਯੋਜਨਾ ਤੇ ਵਿਸ਼ਲੇਸ਼ਕ ਸੰਸਥਾ ਮੁਤਾਬਕ ਮਈ ਚ 2457 ਹਜ਼ਾਰ ਮੀਟ੍ਰਿਕ ਟਨ ਪੈਟਰੋਲ ਦੀ ਖਪਤ ਹੋਈ ਜਦਕਿ ਜੂਨ ਚ 2378 ਹਜ਼ਾਰ ਮੈਟ੍ਰਿਕ ਟਨ ਅਤੇ ਜੁਲਾਈ ਚ ਇਹ 2314 ਹਜ਼ਾਰ ਮੀਟ੍ਰਿਕ ਟਨ ਰਹਿ ਗਈ।

 

ਡੀਜ਼ਲ ਦੀ ਖਪਤ ਮਈ ਚ 7550 ਹਜ਼ਾਰ ਮੀਟ੍ਰਿਕ ਟਨ ਸੀ, ਜੂਨ ਚ 7326 ਹਜ਼ਾਰ ਮੀਟ੍ਰਿਕ ਟਨ, ਜੁਲਾਈ ਚ 6610 ਹਜ਼ਾਰ ਮੀਟ੍ਰਿਕ ਟਨ ਰਹਿ ਗਈ। ਹਾਲਾਂਕਿ ਸੋਸਾਇਟੀ ਆਫ ਇੰਡੀਅਨ ਆਟੋਮੋਬੁਾਈਲ ਮੈਨਯੂਫੈਕਚਰਸ ਦੇ ਅੰਕੜੇ ਕਹਿੰਦੇ ਹਨ ਕਿ ਵਾਹਨਾਂ ਦੀ ਖਰੀਦ 16 ਫੀਸਦੀ ਵੱਧੀ ਹੈ। 

 

ਸੀਐਨਜੀ ਦੀ ਖਪਤ  ਵੱਧਣਾ ਵੀ ਵੱਡਾ ਕਾਰਨ

 

ਸਾਲ 2017-18 ਚ ਪੈਟਰੋਲ ਦੀ ਖਪਤ ਚ 10 ਫੀਸਦੀ ਦਾ ਵਾਧਾ ਹੋਇਆ ਸੀ ਜਦਕਿ ਡੀਜ਼ਲ ਦੀ ਖਪਤ 6.6 ਫੀਸਦ ਵਧੀ ਸੀ। ਪੈਟਰੋਲੀਅਮ ਮੰਤਰਾਲਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੀਐਨਜੀ ਦੀ ਖਪਤ ਵੱਧਣਾ ਵੀ ਪੈਟਰੋਲ ਦੀ ਮੰਗ ਘੱਟ ਹੋਣ ਦਾ ਇੱਕ ਵੱਡਾ ਕਾਰਨ ਹੈ। ਆਲ ਇੰਡੀਆ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਅਜੇ ਬੰਸਲ ਕਹਿੰਦੇ ਹਨ ਕਿ ਬਾਲਣ ਖਪਤ ਤੇ ਮਹਿੰਗਾਈ ਦੀ ਵੀ ਮਾਰ ਪਈ ਹੈ। ਲੋਕਾਂ ਦੀ ਆਵਾਜਾਈ ਘਟਣ ਨਾਲ ਘਪਤ ਘੱਟ ਗਈ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Increased sales of vehicles petrol-diesel consumption decreased this is the reason