ICC World Cup 2019 India vs Pakistan Match Update: ਆਈਸੀਸੀ ਵਿਸ਼ਵ ਕੱਪ ਵਿੱਚ ਮੈਨਚੇਸਟਰ ਦੇ ਓਲਡ ਟ੍ਰੈਫਰਡ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਕ੍ਰਿਕਟ ਮੈਚ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਨੇ ਟਾਸ ਜਿੱਤਿਆ ਅਤੇ ਕਪਤਾਨ ਸਰਫਰਾਜ਼ ਅਹਿਮਦ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਪਾਕਿ ਟੀਮ ਵਿੱਚ ਸ਼ਾਦਾਬ ਖ਼ਾਨ ਅਤੇ ਇਮਾਦ ਵਸੀਮ ਦੀ ਵਾਪਸੀ ਹੋਈ ਹੈ। ਉਥੇ, ਭਾਰਤ ਦੇ ਪਲੇਇੰਗ ਇਲੈਵਨ ਵਿੱਚ ਵਿਜੈ ਸ਼ੰਕਰ ਨੂੰ ਥਾਂ ਮਿਲੀ ਹੈ।
ਭਾਰਤ ਨੇ ਪਹਿਲਾਂ ਬੱਲੇਬਾਜੀ ਕਰਦਿਆਂ 50 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਉੱਤੇ 336 ਦੌੜਾਂ ਬਣਾਈਆਂ।
ਕੇ ਐਲ ਰਾਹੁਲ ਨੇ 78 ਗੇਂਦਾਂ ਵਿੱਚ 57 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਨੇ 113 ਗੇਂਦਾਂ ਵਿੱਚ 140 ਦੌੜਾਂ, ਵਿਰਾਟ ਕੋਹਲੀ ਨੇ 65 ਗੇਂਦਾਂ ਵਿੱਚ 77 ਦੌੜਾਂ ਬਣਾਈਆਂ। ਹਾਰਦਿਕ ਪਾਂਡਿਆ ਨੇ 19 ਗੇਂਦਾਂ ਵਿੱਚ 26 ਦੌੜਾਂ ਬਣਾਈਆਂ। ਐਮ ਐਸ ਧੋਨੀ ਨੇ 2 ਗੇਂਦਾਂ ਵਿੱਚ 1 ਦੌੜ ਦਾ ਯੋਗਦਾਨ ਦਿੱਤਾ। ਵਿਜੈ ਸ਼ੰਕਰ ਨੇ 15 ਗੇਂਦਾਂ ਵਿੱਚ 15 ਦੌੜਾਂ ਬਣਾਈਆਂ।
ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਸ਼ਵ ਕੱਪ ਵਿੱਚ ਛੇ ਮੈਚ ਖੇਡੇ ਗਏ ਹਨ ਅਤੇ ਹਰ ਵਾਰ ਭਾਰਤ ਨੇ ਜਿੱਤ ਪ੍ਰਾਪਤ ਕੀਤੀ ਹੈ। ਪਾਕਿਸਤਾਨ ਨੇ ਕਦੇ ਵੀ ਵਿਸ਼ਵ ਕੱਪ ਵਿੱਚ ਭਾਰਤ ਤੋਂ ਮੈਚ ਨਹੀਂ ਜਿੱਤਿਆ।
That's a shame.
— Cricket World Cup (@cricketworldcup) June 16, 2019
Rain comes down in Manchester with 20 deliveries left in the India innings.#CWC19 | #INDvPAK pic.twitter.com/XgerntsRdy
ਕ੍ਰਿਕਟ ਪ੍ਰਸ਼ੰਸਕਾਂ ਵਿੱਚ ਜ਼ਬਰਦਸਤ ਕ੍ਰੇਜ
ਆਓ ਅਸੀਂ ਇਹ ਜਾਣੀਏ ਕਿ ਇਸ ਮੈਚ ਨੂੰ ਲੈ ਕੇ ਕ੍ਰਿਕਟ ਪ੍ਰਸ਼ੰਸਕਾਂ ਵਿੱਚ ਜ਼ਬਰਦਸਤ ਕ੍ਰੇਜ ਹੈ। ਆਮ ਇਨਸਾਨ ਹੋਵੇ ਜਾਂ ਬਾਲੀਵੁੱਡ ਸਿਤਾਰੇ ਸਾਰੇ ਇਸ ਮੈਚ ਬਾਰੇ ਬਹੁਤ ਖੁਸ਼ ਸਨ। ਉਥੇ, ਰਣਵੀਰ ਸਿੰਘ ਤਾਂ ਕ੍ਰਿਕਟ ਮੈਦਾਨ ਵਿੱਚ ਹੀ ਪਹੁੰਚ ਗਏ ਸਨ।
ਰਣਵੀਰ ਸਿੰਘ ਮੈਨਚੇਸਟਰ ਦੇ ਸਟੇਡੀਅਮ ਵਿੱਚ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹਰਭਜਨ ਸਿੰਘ, ਬ੍ਰਾਇਨ ਲਾਰਾ ਅਤੇ ਵਰਿੰਦਰ ਸਹਿਵਾਗ ਨਾਲ ਗੱਲ ਕਰਦੇ ਨਜ਼ਰ ਆਏ। ਇਸ ਤੋਂ ਇਲਾਵਾ ਉਨ੍ਹਾਂ ਸਾਰਿਆਂ ਨਾਲ ਤਸਵੀਰਾਂ ਵੀ ਖਿਚਵਾਈਆਂ।