ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਰਵਿੰਦ ਕੇਜਰੀਵਾਲ ਦੀ ਬੇਮਿਆਦੀ ਭੁੱਖ–ਹੜਤਾਲ 1 ਮਾਰਚ ਤੋਂ

ਅਰਵਿੰਦ ਕੇਜਰੀਵਾਲ ਦੀ ਬੇਮਿਆਦੀ ਭੁੱਖ–ਹੜਤਾਲ 1 ਮਾਰਚ ਤੋਂ

ਦਿੱਲੀ ਨੂੰ ਮੁਕੰਮਲ ਸੂਬੇ ਦਾ ਦਰਜਾ ਦਿਵਾਉਣ ਲਈ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਆਉਂਦੀ 1 ਮਾਰਚ ਤੋਂ ਬੇਮਿਆਦੀ ਭੁੱਖ–ਹੜਤਾਲ ਉੱਤੇ ਬੈਠਣ ਜਾ ਰਹੇ ਹਨ। ਸਨਿੱਚਰਵਾਰ ਨੂੰ ਦਿੱਲੀ ਵਿਧਾਨ ਸਭਾ ’ਚ ਆਪਣੇ ਭਾਸ਼ਣ ਦੌਰਾਨ ਸ੍ਰੀ ਕੇਜਰੀਵਾਲ ਨੇ ਇਹ ਐਲਾਨ ਕੀਤਾ।

 

 

ਸ੍ਰੀ ਕੇਜਰੀਵਾਲ ਨੇ ਕਿਹਾ ਕਿ ਇਹ ਆਰ–ਪਾਰ ਦੀ ਲੜਾਈ ਹੈ, ਜਦੋਂ ਤੱਕ ਦਿੱਲੀ ਨੂੰ ਪੂਰਨ–ਰਾਜ ਦਾ ਦਰਜਾ ਨਹੀਂ ਦਿੱਤਾ ਜਾਂਦਾ, ਤਦ ਤੱਕ ਇਹ ਅਨਿਸ਼ਚਤ ਕਾਲ ਦੀ ਭੁੱਖ–ਹੜਤਾਲ ਜਾਰੀ ਰਹੇਗੀ। ਇੱਥੇ ਵਰਨਣਯੋਗ ਹੈ ਕਿ ਵੀਰਵਾਰ ਨੂੰ ਸ੍ਰੀ ਕੇਜਰੀਵਾਲ ਨੇ ਇੱਕ ਰੈਲੀ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਦਿੱਲੀ ਦੀਆਂ ਸਾਰੀਆਂ ਸੱਤ ਲੋਕ ਸਭਾ ਸੀਟਾਂ ਜੇ ਆਮ ਆਦਮੀ ਪਾਰਟੀ ਨੂੰ ਮਿਲਦੀਆਂ ਹਨ, ਤਾਂ ਦੋ ਸਾਲਾਂ ਵਿੱਚ ਦਿੱਲੀ ਨੂੰ ਪੂਰਨ–ਰਾਜ ਦਾ ਦਰਜਾ ਦਿਵਾਇਆ ਜਾਵੇਗਾ।

 

 

ਸ੍ਰੀ ਕੇਜਰੀਵਾਲ ਨੇ ਇਹ ਵੀ ਕਿਹ ਸੀ ਕਿ ਜਿਸ ਦਿਨ ਦਿੱਲੀ ਨੂੰ ਪੂਰਨ–ਰਾਜ ਦਾ ਦਰਜਾ ਮਿਲ ਜਾਵੇਗਾ, ਉਸ ਦੇ 10 ਸਾਲਾਂ ਅੰਦਰ ਮੈਂ ਹਰੇਕ ਦਿੱਲੀ ਵਾਸੀ ਨੂੰ ਰਹਿਣ ਲਈ ਇੱਕ ਪੱਕਾ ਘਰ ਦੇ ਦੇਵਾਂਗਾ। ਉਨ੍ਹਾਂ ਦਿੱਲੀ ਦੀ ਜਨਤਾ ਨੂੰ ਕਿਹਾ ਕਿ ਇਸ ਵਾਰ ਪ੍ਰਧਾਨ ਮੰਤਰੀ ਦੀ ਚੋਣ ਕਰਨ ਲਈ ਵੋਟ ਨਾ ਪਾਉਣ, ਸਗੋਂ ਦਿੱਲੀ ਲਈ ਪੂਰਨ ਰਾਜ ਦਾ ਦਰਜਾ ਲੈਣ ਲਈ ਵੋਟ ਪਾਉਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indefinite Hunger Strike of Arvind Kejriwal from 1st March