ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

15 ਅਗਸਤ ਦੀ ਪੂਰਵ ਸੰਧਿਆਂ `ਤੇ ਰਾਸ਼ਟਰਪਤੀ ਨੇ ਦੇਸ਼ ਨੂੰ ਕੀਤਾ ਸੰਬੋਧਨ

15 ਅਗਸਤ ਦੀ ਪੂਰਵ ਸੰਧਿਆਂ `ਤੇ ਰਾਸ਼ਟਰਪਤੀ ਨੇ ਦੇਸ਼ ਨੂੰ ਕੀਤਾ ਸੰਬੋਧਨ

ਆਜ਼ਾਦੀ ਦਿਵਸ਼ ਦੀ ਪੂਰਵ ਸੰਧਿਆ `ਤੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪੂਰੇ ਦੇਸ਼ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਆਪਣੇ ਸੰਬੋਧਨ `ਚ ਰਾਸ਼ਟਰਪਤੀ ਰਾਮਨਾਥ ਨੇ ਮਹਿਲਾਵਾਂ ਦੀ ਆਜ਼ਾਦੀ ਤੋਂ ਲੈ ਕੇ ਭਾਰਤੀ ਜਵਾਨਾਂ ਵੱਲੋਂ ਦੇਸ਼ ਦੀ ਸੁਰੱਖਿਆ ਤੱਕ ਦੇ ਮੁੱਦਿਆਂ `ਤੇ ਭਾਸ਼ਣ ਦਿੱਤਾ।

 

ਭਾਸ਼ਣ `ਚ ਕਹੀਆਂ 10 ਵੱਡੀਆਂ ਗੱਲਾਂ

 

1. 15 ਅਗਸਤ ਦਾ ਦਿਨ ਹਰ ਭਾਰਤੀ ਲਈ ਪਵਿੱਤਰ ਹੁੰਦਾ ਹੈ। ਸਾਡਾ ‘ਤਿਰੰਗਾ’ ਸਾਡੇ ਦੇਸ਼ ਦੀ ਅਸਿਮਤਾ ਦਾ ਪ੍ਰਤੀਕ ਹੈ। ਇਸ ਦਿਨ ਅਸੀਂ ਦੇਸ਼ ਦੀ ਪ੍ਰਭੁਸੱਤਾ ਦਾ ਜਸ਼ਨ ਮਨਾਉਂਦੇ ਹਾਂ ਅਤੇ ਆਪਣੇ ਉਨ੍ਹਾਂ ਪੁਰਖਿਆਂ ਦੇ ਯੋਗਦਾਨ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਦੇ ਯਤਨਾਂ ਨਾਲ ਅਸੀਂ ਬਹੁਤ ਕੁਝ ਹਾਸਿਲ ਕੀਤਾ ਹੈ।


2. ਅਸੀਂ ਭਾਗਸ਼ਾਲੀ ਹਾਂ ਕਿ ਸਾਨੂੰ ਮਹਾਨ ਦੇਸ਼ ਭਗਤਾਂ ਦੀ ਵਿਰਾਸ਼ਤ ਮਿਲੀ ਹੈ। ਉਨ੍ਹਾਂ ਨੇ ਸਾਨੂੰ ਇਕ ਆਜ਼ਾਦ ਭਾਰਤ ਸੌਪਿਆ ਹੈ। ਉਨ੍ਹਾਂ ਨੇ ਕੁਝ ਅਜਿਹੇ ਕੰਮ ਵੀ ਸੌਪੇ ਹਨ, ਜਿਨ੍ਹਾਂ ਨੂੰ ਅਸੀਂ ਸਭ ਮਿਲਕੇ ਪੂਰਾ ਕਰਾਂਗੇ। ਦੇਸ਼ ਦਾ ਵਿਕਾਸ ਕਰਨਾ, ਗਰੀਬੀ ਅਤੇ ਅਸਮਾਨਤਾ ਤੋਂ ਮੁਕਤੀ ਪ੍ਰਾਪਤ ਕਰਨ ਲਈ ਅਸੀਂ ਸਭ ਨੇ ਕੰਮ ਕਰਨਾ ਹੋਵੇਗਾ।

 

3. ਸਾਡੇ ਕਿਸਾਨ ਉਨ੍ਹਾਂ ਕਰੋੜਾਂ ਦੇਸ਼ ਵਾਸੀਆਂ ਲਈ ਅੰਨ ਪੈਦਾ ਕਰਦੇ ਹਨ ਜਿਨ੍ਹਾਂ ਨੂੰ ਉਹ ਕਦੇ ਆਹਮਣੇ ਸਾਹਮਣੇ ਮਿਲੇ ਵੀ ਨਹੀਂ ਹੁੰਦੇ। ਉਹ ਦੇਸ਼ ਲਈ ਖਾਦ ਸੁਰੱਖਿਆ ਅਤੇ ਪੌਸ਼ਟਿਕ ਭੋਜਨ ਉਪਲੱਬਧ ਕਰਵਾਕੇ ਸਾਡੀ ਆਜ਼ਾਦੀ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ।

 

4. ਸਾਡੇ ਸੈਨਿਕ, ਸਰਹੱਦਾਂ `ਤੇ ਬਰਫ਼ੀਲੇ ਪਹਾੜਾਂ `ਤੇ ਚਿਲਚਿਲਾਤੀ ਧੁੱਪ `ਚ, ਸਾਗਰ ਅਤੇ ਆਸਮਾਨ `ਚ ਪੂਰੀ ਬਹਾਦਰੀ ਅਤੇ ਚੌਕਸੀ ਨਾਲ ਦੇਸ਼ ਦੀ ਸੁਰੱਖਿਆ ਨੂੰ ਸਮਰਪਿਤ ਰਹਿੰਦੇ ਹਨ। ਉਹ ਬਾਹਰੀ ਖਤਰਿਆਂ ਤੋਂ ਸੁਰੱਖਿਆ ਕਰਕੇ ਸਾਡੀ ਆਜ਼ਾਦੀ ਯਕੀਨੀ ਕਰਦੇ ਹਨ।


5. ਸਾਡੀ ਪੁਲਿਸ ਅਤੇ ਅਰਧ ਸੈਨਿਕ ਬਲ ਅਨੇਕਾਂ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ। ਉਹ ਅੱਤਵਾਦ ਦਾ ਮੁਕਾਬਲਾ ਕਰਦੇ ਹਨ ਅਤੇ ਅਪਰਾਧਾਂ ਦੀ ਰੋਕਥਾਮ ਅਤੇ ਕਾਨੂੰਨ ਵਿਵਸਥਾ ਦੀ ਰੱਖਿਆ ਕਰਦੇ ਹਨ।

 

6. ਸਾਡੇ ਸਮਾਜ `ਚ ਔਰਤਾਂ ਦੀ ਇਕ ਵਿਸ਼ੇਸ਼ ਭੂਮਿਕਾ ਹੈ। ਕਈ ਮਾਅਨਿਆਂ `ਚ ਔਰਤਾਂ ਦੀ ਆਜ਼ਾਦੀ ਨੂੰ ਵਿਆਪਕ ਬਣਾਉਣ `ਚ ਹੀ ਦੇਸ਼ ਦੀ ਆਜ਼ਾਦੀ ਦੀ ਮਹੱਤਤਾ ਹੈ। ਇਹ ਮਹੱਤਤਾ, ਘਰਾਂ `ਚ ਮਾਵਾਂ, ਭੈਣਾਂ ਅਤੇ ਬੇਟੀਆਂ ਦੇ ਰੂਪ `ਚ, ਅਤੇ ਘਰਾਂ ਤੋਂ ਬਾਹਰ ਆਪਣੇ ਫੈਸਲਿਆਂ ਅਨੁਸਾਰ ਜੀਵਨ ਜਿਉਣ ਦੀ ਉਨ੍ਹਾਂ ਦੀ ਆਜ਼ਾਦੀ `ਚ ਦੇਖੀ ਜਾ ਸਕਦੀ ਹੈ। ਉਨ੍ਹਾਂ ਨੂੰ ਆਪਣੇ ਢੰਗ ਨਾਲ ਜਿਉਣ ਦਾ ਅਤੇ ਆਪਣੀਆਂ ਸਮਰਥਾਵਾਂ ਦੀ ਪੂਰੀ ਵਰਤੋਂ ਕਰਨ ਦਾ ਸੁਰੱਖਿਅਤ ਵਾਤਾਵਰਣ ਅਤੇ ਮੌਕਾ ਮਿਲਣਾ ਚਾਹੀਦਾ ਹੈ।

 

7. ਸਾਡੇ ਨੌਜਵਾਨ ਭਾਰਤ ਦੀਆਂ ਆਸ਼ਾਂ ਅਤੇ ਉਮੀਦਾਂ ਦੀ ਬੁਨਿਆਦ ਹਨ। ਸਾਡੇ ਆਜ਼ਾਦੀ ਸੰਘਰਸ਼ `ਚ ਨੌਜਵਾਨਾਂ ਅਤੇ ਸੀਨੀਅਰ ਲੋਕਾਂ ਸਾਰਿਆਂ ਨੇ ਸਰਗਰਮੀ ਨਾਲ ਹਿੱਸਾ ਲਿਆ ਸੀ। ਪ੍ਰੰਤੂ ਸੰਘਰਸ਼ `ਚ ਜੋਸ਼ ਭਰਨ ਦਾ ਕੰਮ ਵਿਸ਼ੇਸ਼ ਰੂਪ `ਚ ਨੌਜਵਾਨ ਵਰਗ ਨੇ ਕੀਤਾ ਸੀ।

 

8. ਭਾਰਤ ਦੇ ਰਾਸ਼ਟਰਪਤੀ ਦੇ ਰੂਪ `ਚ ਵਿਸ਼ਵ `ਚ ਹਰ ਥਾਂ, ਜਿੱਥੇ ਜਿੱਥੇ ਮੈਂ ਗਿਆ, ਗਾਂਧੀ ਜੀ ਨੂੰ ਮਨੁੱਖਤਾ ਦੇ ਆਦਰਸ਼ ਦੇ ਰੂਪ `ਚ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਮੂਰਤੀਆਂ ਦੇ ਰੂਪ `ਚ ਦੇਖਿਆ ਜਾਂਦਾ ਹੈ। ਸਾਨੂੰ ਗਾਂਧੀ ਜੀ ਦੇ ਵਿਚਾਰਾਂ ਦੀ ਗਹਿਰਾਈ ਨੂੰ ਸਮਝਣ ਦੀ ਕੋਸਿ਼ਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਰਾਜਨੀਤੀ ਅਤੇ ਆਜ਼ਾਦੀ ਦੀ ਸੀਮਤ ਪਰਿਭਾਸ਼ਾ ਮਨਜ਼ੂਰ ਨਹੀਂ ਸੀ।

 

9. ਇਹ ਭਾਰਤ ਦੇਸ਼ ਸਾਡੇ ਸਭ ਭਾਰਤ ਦੇ ਲੋਕਾਂ ਦਾ ਹੈ, ਨਾ ਕਿ ਕੇਵਲ ਸਰਕਾਰ ਦਾ। ਇਕਜੁੱਟ ਹੋ ਕੇ ਭਾਰਤ ਦੇ ਲੋਕ ਆਪਣੇ ਦੇਸ਼ ਦੇ ਹਰ ਨਾਗਰਿਕ ਦੀ ਮਦਦ ਕਰ ਸਕਦੇ ਹਨ। ਇਕਜੁੱਟ ਹੋਕੇ ਅਸੀਂ ਆਪਣੇ ਵਣਾਂ ਅਤੇ ਕੁਦਰਤੀ ਵਿਰਾਸਤ ਨੂੰ ਸਾਂਭ ਕੇ ਰੱਖ ਸਕਦੇ ਹਾਂ। ਅਸੀਂ ਆਪਣੇ ਪੇਂਡੂ ਅਤੇ ਸ਼ਹਿਰੀ ਆਬਾਦੀ ਨੂੰ ਨਵਾਂ ਜੀਵਨ ਦੇ ਸਕਦੇ ਹਾਂ। ਅਸੀਂ ਸਭ ਗਰੀਬੀ, ਅਨਪੜ੍ਹਤਾ ਅਤੇ ਅਸਮਾਨਤਾ ਨੂੰ ਹਰਾ ਸਕਦਾ ਹਾਂ।


10. ਅਸੀਂ ਸਭ ਮਿਲਕੇ ਇਹ ਸਾਰੇ ਕੰਮ ਕਰ ਸਕਦੇ ਹਾਂ। ਹਾਲਾਂਕਿ ਇਸ `ਚ ਸਰਕਾਰ ਦੀ ਪ੍ਰਮੁੱਖ ਭੂਮਿਕਾ ਹੈ, ਪਰ ਇਕੋ ਇਕ ਭੂਮਿਕਾ ਨਹੀਂ ਹੈ। ਆਓ ਅਸੀਂ ਆਪਣੇ ਯਤਨਾਂ ਨੂੰ ਅੱਗੇ ਵਧਾਉਣ ਲਈ ਸਰਕਾਰ ਦੇ ਪ੍ਰੋਗਰਾਮਾਂ ਅਤੇ ਪਰਿਯੋਜਨਾਵਾਂ ਦੀ ਪੂਰੀ ਵਰਤੋਂ ਕਰੀਏ। ਆਓ ਦੇਸ਼ ਦੇ ਕੰਮ ਨੂੰ ਆਪਣਾ ਕੰਮ ਸਮਝੇ।


ਰਾਸ਼ਟਰਪਤੀ ਕੋਵਿੰਦ
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Independence Day 2018 President Ramnath Kovind address To nation before 15 August