ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਸ਼ਾਂਤੀਪੂਰਨ ਢੰਗ ਨਾਲ ਮਨਾਇਆ ਆਜ਼ਾਦੀ ਦਿਹਾੜਾ: ਮੁੱਖ ਸਕੱਤਰ

ਕਸ਼ਮੀਰ ਘਾਟੀ ਚ ਆਜ਼ਾਦੀ ਦਿਹਾੜੇ ਦਾ ਤਿਓਹਾਰ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋਇਆ ਅਤੇ ਇਸ ਦੌਰਾਨ ਕਿਸੇ ਵੀ ਅਣਸੁਣੱਖੀ ਘਟਨਾ ਦੀ ਖ਼ਬਰ ਨਹੀਂ ਹੈ। ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਮੁੱਖ ਸਕੱਤਰ ਰੋਹਿਤ ਕੰਸਲ ਨੇ ਇਹ ਵੀ ਦਸਿਆ ਕਿ ਵੀਰਵਾਰ ਨੂੰ ਰਾਤ ਦੇ ਸਮੇਂ ਦਾ ਪਹਿਲਾ ਜਹਾਜ਼ 150 ਯਾਤਰੀਆਂ ਨੂੰ ਲੈ ਕੇ ਰਵਾਨਾ ਹੋਵੇਗਾ।

 

ਕੰਸਲ ਨੇ ਪੱਤਰਕਾਰਾਂ ਨੂੰ ਦਸਿਆ ਕਿ ਸ੍ਰੀਨਗਰ ਪਹਿਲਾਂ ਤੋਂ ਹੀ ਰਾਤ ਦੀ ਸੇਵਾ ਦੇਣ ਦੀ ਸਮਰਥਾ ਰੱਖਣ ਵਾਲਾ ਆਲਮੀ ਹਵਾਈ ਅੱਡਾ ਹੈ ਤੇ ਇਹ ਖੁਸ਼ੀ ਦੀ ਗੱਲ ਹੈ ਕਿ ਵੀਰਵਾਰ ਨੂੰ ਹੀ ਰਾਤ ਦੀ ਹਵਾਈ ਯਾਤਰਾ ਦੀ ਸ਼ੁਰੂਆਤ ਵੀ ਹੋ ਗਈ ਹੈ। ਪ੍ਰਸ਼ਾਸਨ ਮੁਤਾਬਕ ਬੜਗਾਮ, ਪੁਲਵਾਮਾ, ਅਵੰਤਿਪੁਰਾ, ਤਰਾਲ, ਗੰਦੇਰਬਲ, ਕੁਲਗਾਮ, ਬਾਰਾਮੁਲਾ, ਸ਼ੋਪੀਆਂ, ਅਨੰਤਨਾਗ ਅਤੇ ਬਾਂਦੀਪੁਰਾ ਚ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾਇਆ ਗਿਆ।

 

ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਕਿਹਾ ਹੈ ਕਿ ਹਥਿਆਰਬੰਦ ਬਲਾਂ ਦੀ ਸੁਚੇਤ ਕਾਰਵਾਈ ਕਾਰਨ ਅੱਤਵਾਦੀਆਂ ਨੇ ਹਾਰ ਮੰਨ ਲਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਫੈਸਲੇ ਮਗਰੋਂ ਲੋਕਾਂ ਨੂੰ ਆਪਣੀ ਪਛਾਣ ਨੂੰ ਲੈ ਕੇ ਫਿਕਰਮੰਦ ਹੋਣ ਦੀ ਲੋੜ ਨਹੀਂ ਹੈ।

 

ਦੱਸ ਦੇਈਏ ਕਿ ਜੰਮੂ-ਕਸ਼ਮੀਰ ਚ ਧਾਰਾ 370 ਖਤਮ ਹੋਣ ਮਗਰੋਂ ਇਹ ਪਹਿਲਾ ਆਜ਼ਾਦੀ ਦਿਹਾੜਾ ਹੈ। ਮਲਿਕ ਨੇ ਵੀਰਵਾਰ ਨੂੰ ਸ੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਸਟੇਡੀਅਮ ਚ ਤਿਰੰਗਾ ਲਹਿਰਾਇਆ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Independence Day celebrated peacefully in Kashmir valley says Chief Secretary