ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਜ਼ਾਦੀ ਦਿਵਸ: ਪਾਕਿ ਰੇਂਜਰਾਂ ਨੇ ਭਾਰਤੀ ਫ਼ੌਜੀ ਜਵਾਨਾਂ ਨੂੰ ਵੰਡੀਆਂ ਮਿਠਾਈਆਂ

ਆਜ਼ਾਦੀ ਦਿਵਸ: ਪਾਕਿ ਰੇਂਜਰਾਂ ਨੇ ਭਾਰਤੀ ਫ਼ੌਜੀ ਜਵਾਨਾਂ ਨੂੰ ਵੰਡੀਆਂ ਮਿਠਾਈਆਂ

ਭਾਰਤ ਅਤੇ ਪਾਕਿਸਤਾਨ ਵਿਚਾਲੇ 744 ਕਿਲੋਮੀਟਰ ਲੰਮੀ ਸਰਹੱਦ `ਤੇ ਆਮ ਦਿਨਾਂ ਦੌਰਾਨ ਭਾਵੇਂ ਹਾਲਾਤ ਕੁਝ ਤਣਾਅਪੂਰਨ ਬਣੇ ਰਹਿੰਦੇ ਹਨ ਪਰ ਦੋਵੇਂ ਦੇਸ਼ਾਂ ਦੇ ਆਜ਼ਾਦੀ ਦਿਹਾੜਿਆਂ ਮੌਕੇ ਜ਼ਰੂਰ ਕੁਝ ਖ਼ੁਸ਼ੀ ਦਾ ਮਾਹੌਲ ਬਣ ਜਾਂਦਾ ਹੈ। ਪਾਕਿਸਤਾਨ ਆਪਣਾ ਆਜ਼ਾਦੀ ਦਿਵਸ 14 ਅਗਸਤ ਨੂੰ ਮਨਾਉਂਦਾ ਹੈ। ਇਸੇ ਲਈ ਅੱਜ ਜੰਮੂ-ਕਸ਼ਮੀਰ `ਚ ਭਾਰਤ-ਪਾਕਿਸਤਾਨ ਸਰਹੱਦ `ਤੇ ਕੁਝ ਵੱਖਰਾ ਮਾਹੌਲ ਵੇਖਣ ਨੂੰ ਮਿਲਿਆ। ਅੱਜ ਪਾਕਿਸਤਾਨੀ ਫ਼ੌਜ ਦੇ ਅਧਿਕਾਰੀਆਂ ਨੇ ਚੱਕਾਂ ਦਾ ਬਾਗ਼ ਸਰਹੱਦ `ਤੇ ਤਾਇਨਾਤ ਭਾਰਤੀ ਅਧਿਕਾਰੀਆਂ ਨੂੰ ਮਿਠਾਈਆਂ ਵੰਡੀਆਂ। ਚੱਕਾਂ ਦਾ ਬਾਗ਼ ਸਰਹੱਦ ਪੁੰਛ ਜਿ਼ਲ੍ਹੇ `ਚ ਕੰਟਰੋਲ ਰੇਖਾ `ਤੇ ਸਥਿਤ ਹੈ।


ਇੱਕ ਸੀਨੀਅਰ ਫ਼ੌਜੀ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਭਾਰਤੀ ਆਜ਼ਾਦੀ ਦਿਵਸ ਮੌਕੇ ਵੀ ਬਿਲਕੁਲ ਅਜਿਹਾ ਮਾਹੌਲ ਹੋਵੇਗਾ। ਆਤਿਸ਼ਬਾਜ਼ੀ ਵੀ ਚੱਲੇਗੀ।


ਇਸ ਦੌਰਾਨ ਜੰਮੂ ਖੇਤਰ `ਚ 198 ਕਿਲੋਮੀਟਰ ਲੰਮੀ ਕੌਮਾਂਤਰੀ ਸਰਹੱਦ `ਤੇ ਬੀਐੱਸਐੱਫ਼ (ਬਾਰਡਰ ਸਕਿਓਰਿਟੀ ਫ਼ੋਰਸ) ਦੇ ਜਵਾਨਾਂ ਤੇ ਪਾਕਿਸਤਾਨੀ ਰੇਂਜਰਾਂ ਵਿਚਾਲੇ ਮਿਠਾਈਆਂ ਤੇ ਤੋਹਫਿ਼ਆਂ ਦਾ ਆਦਾਨ-ਪ੍ਰਦਾਨ ਚੱਲਦਾ ਰਿਹਾ।


ਜੰਮੂ ਜਿ਼ਲ੍ਹੇ ਦੇ ਆਰਐੱਸ ਪੁਰਾ ਦੇ ਸੁਚੇਤਗੜ੍ਹ ਸੈਕਟਰ `ਚ ਚੁੰਗੀ ਸਰਹੱਦੀ ਚੌਕੀ ਨੇੜੇ ਸਿਫ਼ਰ ਰੇਖਾ `ਤੇ ਪਾਕਿਸਤਾਨੀ ਰੇਂਜਰਾਂ ਨੇ ਬੀਐੱਸਐੱਫ਼ ਦੇ ਜਵਾਨਾਂ ਨੂੰ ਅੱਜ ਦੁਪਹਿਰ 11:45 ਵਜੇ ਤੋਂ ਲੈ ਕੇ 11:50 ਤੱਕ ਦੌਰਾਨ ਮਿਠਾਈਆਂ ਵੰਡੀਆਂ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:independence day Pak rangers distributed sweets to BSF