ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਮਸਲੇ 'ਤੇ ਭਾਰਤ ਦੀ ਚੀਨ ਨੂੰ ਸਲਾਹ, ਅੰਦਰੂਨੀ ਮਾਮਲੇ 'ਤੇ ਨਾ ਕਰੇ ਟਿੱਪਣੀ

ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਜੰਮੂ-ਕਸ਼ਮੀਰ ਅਤੇ ਧਾਰਾ 370 ਦੇ ਸਬੰਧ ਵਿੱਚ ਚੀਨ ਵੱਲੋਂ ਦਿੱਤੇ ਬਿਆਨ ਦਾ ਜਵਾਬ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਮਾਮਲੇ ‘ਤੇ ਭਾਰਤ ਪਹਿਲਾਂ ਹੀ ਆਪਣਾ ਪੱਖ ਸਾਫ ਕਰ ਚੁੱਕਾ ਹੈ। ਇਸ ਲਈ ਚੀਨ ਜਾਂ ਕਿਸੇ ਹੋਰ ਦੇਸ਼ ਨੂੰ ਇਸ ਮੁੱਦੇ 'ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਸਾਨੂੰ ਦੂਜੇ ਦੇਸ਼ਾਂ ਤੋਂ ਇਸ ਤਰ੍ਹਾਂ ਉਮੀਦ ਨਹੀਂ ਹੈ। ਜੰਮੂ-ਕਸ਼ਮੀਰ ਅਤੇ ਲੱਦਾਖ ਭਾਰਤ ਦੇ ਅਟੁੱਟ ਅੰਗ ਹਨ।

 

ਉਨ੍ਹਾਂ ਕਿਹਾ ਕਿ ਇਹ ਯੂਰਪੀਅਨ ਸੰਸਦ ਮੈਂਬਰ ਵੱਖ-ਵੱਖ ਦੇਸ਼ਾਂ ਅਤੇ ਯੂਰਪ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਸਬੰਧਤ ਹਨ।

 

ਵਿਦੇਸ਼ ਮੰਤਰਾਲੇ ਨੇ ਵੀ ਜੰਮੂ-ਕਸ਼ਮੀਰ ਅਤੇ ਧਾਰਾ 370 ਦੇ ਸਬੰਧ ਵਿੱਚ ਚੀਨ ਵੱਲੋਂ ਦਿੱਤੇ ਬਿਆਨ ਦਾ ਜਵਾਬ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਦੂਜੇ ਦੇਸ਼ ਵੀ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਤਿਕਾਰ ਕਰਨਗੇ।

 

ਦੱਸ ਦੇਈਏ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਇਕ ਵੱਡੇ ਖੇਤਰ 'ਤੇ ਚੀਨ ਦਾ ਕਬਜ਼ਾ ਜਾਰੀ ਹੈ। ਚੀਨ ਨੇ 1963 ਦੇ ਚੀਨ-ਪਾਕਿਸਤਾਨ ਹੱਦਬੰਦੀ ਸਮਝੌਤੇ ਤਹਿਤ ਗ਼ੈਰ-ਕਾਨੂੰਨੀ ਢੰਗ ਨਾਲ ਪੀਓਕੇ ਤੋਂ ਭਾਰਤੀ ਖੇਤਰ ਤੇ ਕਬਜ਼ਾ ਕੀਤਾ ਸੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India advises China on Kashmir issue do not comment on internal affairs