ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਅਤੇ ਚੀਨ ਦੀਆਂ ਫੌਜਾਂ ’ਚ ਖਿੱਚੋਤਾਣ, ਮੀਟਿੰਗ ਬਾਅਦ ਮਾਮਲਾ ਹੋਇਆ ਸ਼ਾਂਤ

ਭਾਰਤ ਅਤੇ ਚੀਨ ਦੀਆਂ ਫੌਜਾਂ ’ਚ ਖਿੱਚੋਤਾਣ

ਭਾਰਤ ਅਤੇ ਚੀਨ ਸਰਹੱਦ ਉਤੇ ਇਕ ਫਿਰ ਤਣਾਅ ਵਧਦਾ ਜਾ ਰਿਹਾ ਹੈ। ਬੀਤੇ ਬੁੱਧਵਾਰ ਨੂੰ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚ ਧੱਕਾਮੁੱਖੀ ਹੋਈ ਹੈ। ਇਹ ਧੱਕਾਮੁੱਕੀ ਪੈਂਗੋਂਗ ਝੀਲ ਦੇ ਨੇੜੇ ਹੋਈ ਦੱਸੀ ਜਾ ਰਹੀ ਹੈ। ਇਸ ਦੌਰਾਨ ਵਿਵਾਦ ਐਨਾ ਵਧ ਗਿਆ ਕਿ ਦੋਵੇਂ ਫੌਜਾਂ ਵਿਚ ਬ੍ਰਿਗੇਡੀਅਰ ਪੱਧਰ ਦੀ ਫਲੈਗ ਮੀਟਿੰਗ ਦੇ ਬਾਅਦ ਮਾਮਲਾ ਸ਼ਾਂਤ ਹੋਇਆ।

 

ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ 134 ਕਿਲੋਮੀਟਰ ਵਿਚ ਫੈਲੀ ਪੈਂਗੋਂਗ ਝੀਲ ਦੇ ਉਤਰੀ ਕਿਨਾਰੇ ਉਤੇ ਭਾਰਤ ਅਤੇ ਚੀਨ ਫੌਜਾਂ ਵਿਚ ਧੱਕਾਮੁੱਕੀ ਸ਼ੁਰੂ ਹੋਈ। ਇਸ ਝੀਲ ਦਾ ਦੋ ਤਿਹਾਈ ਹਿੱਸਾ ਚੀਨ ਦੇ ਕੰਟਰੋਲ ਵਿਚ ਹੈ, ਕਿਉਂਕਿ ਇਸਦਾ ਫੈਲਾਅ ਲੱਦਾਖ ਤੋਂ ਲੈ ਕੇ ਤਿੱਬਤ ਤੱਕ ਫੈਲਿਆ ਹੋਇਆ ਹੈ।

 

ਸੂਤਰਾਂ ਅਨੁਸਾਰ ਜਦੋਂ ਭਾਰਤੀ ਫੌਜ ਆਪਣੇ ਇਲਾਕੇ ਵਿਚ ਗਸ਼ਤ ਉਤੇ ਸੀ ਤਾਂ ਉਨ੍ਹਾਂ ਦਾ ਸਾਹਮਣਾ ਪੀਪਲਜ਼ ਲਿਬਰੇਸ਼ਨ ਆਰਮੀ ਦੇ ਫੌਜੀਆਂ ਨਾਲ ਹੋਇਆ। ਭਾਰਤੀ ਫੌਜੀਆਂ ਨੇ ਉਨ੍ਹਾਂ ਦੀ ਹਾਜ਼ਰੀ ਉਤੇ ਸਖਤ ਇੰਤਰਾਜ ਪ੍ਰਗਟਾਇਆ। ਜਿਸਦੇ ਬਾਅਦ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚ ਧੱਕਾਮੁੱਕੀ ਹੋਈ। ਤਣਾਅ ਐਨਾ ਵਧ ਗਿਆ ਕਿ ਭਾਰਤ ਅਤੇ ਚੀਨ ਦੇ ਉਸ ਖੇਤਰ ਵਿਚ ਵਾਧੂ ਸੁਰੱਖਿਆ ਬਲਾਂ ਨੂੰ ਤੈਨਾਤ ਕਰ ਦਿੱਤਾ। ਬੁੱਧਵਾਰ ਸ਼ਾਮ ਤੱਕ ਦੋਵਾਂ ਪਾਸੇ ਸੁਰੱਖਿਆ ਬਲ ਇਕ ਦੂਜੇ ਦੇ ਸਾਹਮਣੇ ਖੜੇ ਰਹੇ।

 

ਤਣਾਅ ਨੂੰ ਘੱਟ ਕਰਨ ਲਈ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚ ਬ੍ਰਿਗੇਡੀਅਰ ਰੈਂਕ ਦੀ ਫਲੈਗ ਮੀਟਿੰਗ ਨੂੰ ਆਯੋਜਿਤ ਕੀਤਾ ਗਿਆ। ਇਸ ਮੀਟਿੰਗ ਵਿਚ ਪਹਿਲਾਂ ਤੋਂ ਸਥਾਪਤ ਦੁਵੱਲੇ ਤੰਤਰ ਅਨੁਸਾਰ ਤਣਾਅ ਨੂੰ ਘੱਟ ਕਰਨ ਲਈ ਸਹਿਮਤੀ ਬਣ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: India and China face to face