ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਤੇ ਫ਼ਰਾਂਸ ਦਾ ਸਭ ਤੋਂ ਵੱਡਾ ਜੰਗੀ ਅਭਿਆਸ, ਰਾਫ਼ੇਲ ਵੀ ਗਰਜਿਆ

ਭਾਰਤ ਤੇ ਫ਼ਰਾਂਸ ਦਾ ਸਭ ਤੋਂ ਵੱਡਾ ਜੰਗੀ ਅਭਿਆਸ, ਰਾਫ਼ੇਲ ਵੀ ਗਰਜਿਆ

ਭਾਰਤ ਤੇ ਫ਼ਰਾਂਸ ਨੇ ਸ਼ੁੱਕਰਵਾਰ ਨੂੰ ਹਿੰਦ ਮਹਾਸਾਗਰ ਵਿੱਚ ਆਪਣੇ ਸਭ ਤੋਂ ਵੱਡੇ ਸਮੁੰਦਰੀ ਫ਼ੌਜੀ ਅਭਿਆਸ ਵਿੱਚ ਭਾਗ ਲਿਆ। ਦਰਅਸਲ, ਭਾਰਤ ਤੇ ਫ਼ਰਾਂਸ, ਚੀਨ ਦੇ ਵਧਦੇ ਆਰਥਿਕ ਪ੍ਰਭਾਵ ਅਤੇ ਦੱਖਣੀ ਚੀਨ ਦੇ ਸਮੁੰਦਰ ਵਿੱਚ ਤਣਾਅ ਪੈਦਾ ਕਰਨ ਵਾਲੇ ਇਸ ਦੇ ਖੇਤਰੀ ਦਾਅਵਿਆਂ ਨੂੰ ਲੈ ਕੇ ਫ਼ਿਕਰਮੰਦ ਹਨ।

 

 

ਫਰ਼ਾਂਸ ਦੇ ਬੇੜੇ ਦੀ ਕਮਾਂਡ ਸੰਭਾਲ ਰਹੇ ਰੀਅਰ ਐਡਮਿਰਲ ਓਲੀਵੀਅਰ ਲੇਬਾਸ ਨੇ ਕਿਹਾ ਕਿ – ‘ਸਾਨੂੰ ਲੱਗਦਾ ਹੈ ਕਿ ਅਸੀਂ ਇਸ ਖੇਤਰ ਵਿੱਚ ਜ਼ਿਆਦਾ ਸਥਿਰਤਾ ਲਿਆ ਸਕਦੇ ਹਾਂ, ਜੋ ਰਣਨੀਤਕ ਤੌਰ ਉੱਤੇ ਅਹਿਮ ਹੈ ਤੇ ਜਿਸ ਨਾਲ ਖ਼ਾਸ ਤੌਰ ਉੱਤੇ ਕੌਮਾਂਤਰੀ ਕਾਰੋਬਾਰ ਨੂੰ ਲੈ ਕੇ ਬਹੁਤ ਕੁਝ ਦਾਅ ਉੱਤੇ ਲੱਗਾ ਹੋਇਆ ਹੈ।’

 

 

ਏਸ਼ੀਆ ਤੇ ਯੂਰੋਪ ਅਤੇ ਪੱਛਮੀ ਏਸ਼ੀਆ ਵਿਚਾਲੇ ਜ਼ਿਆਦਾਤਰ ਕਾਰੋਬਾਰ ਸਮੁੰਦਰ ਰਸਤੇ ਹੁੰਦਾ ਹੈ। ਭਾਰਤ ਦੇ ਗੋਆ ਸੂਬੇ ਦੇ ਸਮੁੰਦਰੀ ਕੰਢੇ ਉੱਤੇ ਸਾਲਾਨਾ ਜੰਗੀ ਮਸ਼ਕਾਂ (ਅਭਿਆਸ) ਵਿੱਚ ਭਾਗ ਲੈਣ ਵਾਲਾ ਲਗਭਗ 42 ਹਜ਼ਾਰ ਟਨ ਵਜ਼ਨੀ ‘ਚਾਰਲਸ ਡੀ ਗਾੱਲੇ’ ਕੁੱਲ 12 ਜੰਗੀ ਬੇੜਿਆਂ ਤੇ ਪਣਡੁੱਬੀਆਂ ਵਿੱਚੋਂ ਇੱਕ ਹੈ।

 

 

ਦੋਵੇਂ ਦੇਸ਼ਾਂ ਦੇ ਛੇ–ਛੇ ਜੰਗੀ ਬੇੜੇ ਅਤੇ ਪਣਡੁੱਬੀਆਂ ਇਸ ਵਿੱਚ ਭਾਗ ਲੈ ਰਹੇ ਹਨ। ਫ਼ਰਾਂਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜੰਗੀ ਅਭਿਆਸ ਸਾਲ 2001 ਦੌਰਾਨ ਸ਼ੁਰੂ ਹੋਈ ਇਸ ਮੁਹਿੰਮ ਦਾ ਹੁਣ ਤੱਕ ਦਾ ਸਭ ਤੋਂ ਵਿਆਪਕ ਅਭਿਆਸ ਹੈ।

 

 

ਹਿੰਦ ਮਹਾਸਾਗਰ ਵਿੱਚ ਭਾਰਤ ਦਾ ਰਵਾਇਤੀ ਦਬਦਬਾ ਚੀਨ ਦੇ ਵਧਦੇ ਦਬਾਅ ਦਾ ਸਾਹਮਣਾ ਕਰ ਰਿਹਾ ਹੈ। ਚੀਨ ਨੇ ਇਸ ਖੇਤਰ ਵਿੱਚ ਜੰਗੀ ਬੇੜਿਆਂ ਤੇ ਪਣਡੁੱਬੀਆਂ ਤਾਇਨਾਤ ਕੀਤੀਆਂ ਹਨ; ਜਦ ਕਿ ‘ਬੈਲਟ ਐਂਡ ਰੋਡ’ ਇਨੀਸ਼ੀਏਟਿਵ ਰਾਹੀਂ ਵਪਾਰਕ ਬੁਨਿਆਦੀ ਢਾਂਚੇ ਦੇ ਵੱਡੇ ਨੈੱਟਵਰਕ ਦਾ ਨਿਰਮਾਣ ਕੀਤਾ ਹੈ, ਜਿਸ ਦਾ ਭਾਰਤ ਨੇ ਸਖ਼ਤ ਵਿਰੋਧ ਵੀ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India and France do biggest military exercises Rafale also roars