ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਕਲਾਦਾਨ ਪ੍ਰੋਜੈਕਟ ਲਈ ਭਾਰਤ ਤੇ ਮਿਆਂਮਾਰ ਦੀਆਂ ਫ਼ੌਜਾਂ ਇੱਕਜੁਟ’

‘ਕਲਾਦਾਨ ਪ੍ਰੋਜੈਕਟ ਲਈ ਭਾਰਤ ਤੇ ਮਿਆਂਮਾਰ ਦੀਆਂ ਫ਼ੌਜਾਂ ਇੱਕਜੁਟ’

ਭਾਰਤੀ ਥਲ ਸੈਨਾ ਦੇ ਸੀਨੀਅਰ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਤੇ ਮਿਆਂਮਾਰ ਦੀ ਸਰਹੱਦ ਉੱਤੇ ਬੀਤੀ 17 ਫ਼ਰਵਰੀ ਤੋਂ ਲੈ ਕੇ 2 ਮਾਰਚ ਤੱਕ ਭਾਰਤੀ ਫ਼ੌਜਾਂ ਦੇ ਵਾਧੂ ਬਲ ਤਾਇਨਾਤ ਕੀਤੇ ਗਏ ਸਨ। ਉਨ੍ਹਾਂ ਅਧਿਕਾਰੀਆਂ ਨੇ ਕਿਹਾ ਕਿ ਸਰਹੱਦ ਪਾਰ ਕਿਸੇ ਵੀ ਤਰ੍ਹਾਂ ਦੇ ਕੋਈ ਹਮਲੇ ਨਹੀਂ ਕੀਤੇ ਗਏ।

 

 

ਮਿਆਂਮਾਰ ਨਾਲ ਲੱਗਦੀ ਸਰਹੱਦ ਉੱਤੇ ਦੱਖਣ ਵਾਲੇ ਪਾਸੇ ਅਸਮ ਰਾਈਫ਼ਲਜ਼ ਦੀਆਂ ਯੂਨਿਟਾਂ ਭੇਜੀਆਂ ਗਈਆਂ ਸਨ ਕਿਉਂਕਿ ਮਿਆਂਮਾਰ ਦੀ ਫ਼ੌਜ ਤਦ ਉਨ੍ਹਾਂ ਬਾਗ਼ੀਆਂ ਦਾ ਖ਼ਾਤਮਾ ਕਰ ਰਹੀ ਸੀ, ਜੋ 48 ਕਰੋੜ 40 ਲੱਖ ਡਾਲਰ ਦੀ ਲਾਗਤ ਨਾਲ ਮਿਆਂਮਾਰ ਵਿੱਚ ਬਣ ਰਹੇ ਕਲਾਦਾਨ ਮਲਟੀ–ਮੌਡਲ ਟ੍ਰਾਂਜ਼ਿਟ ਟ੍ਰਾਂਸਪੋਰਟ ਪ੍ਰੋਜੈਕਟ ਉੱਤੇ ਕੰਮ ਕਰਦੇ ਭਾਰਤੀ ਮੁਲਾਜ਼ਮਾਂ ਤੋਂ ਫ਼ਿਰੌਤੀ ਦੀਆਂ ਰਕਮਾਂ ਵਸੂਲਣ ਦੇ ਜਤਨ ਕਰ ਰਹੇ ਸਨ। ਇਸ ਪ੍ਰੋਜੈਕਟ ਦਾ ਮਕਸਦ ਭਾਰਤ ਤੇ ਮਿਆਂਮਾਰ ਨੂੰ ਸਮੁੰਦਰ ਤੇ ਧਰਤੀ ਦੋਵਾਂ ਰਸਤਿਆਂ ਰਾਹੀਂ ਜੋੜਨਾ ਹੈ ਤੇ ਇਸ ਦੇ 2020 ਤੱਕ ਚਾਲੂ ਹੋ ਜਾਣ ਦੀ ਸੰਭਾਵਨਾ ਹੈ।

 

 

ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਭਾਰਤ ਤੇ ਮਿਆਂਮਾਰ ਕੂਟਨੀਤਕ ਤੌਰ ਉੱਤੇ ਲਗਾਤਾਰ ਇੱਕ–ਦੂਜੇ ਦੇ ਸੰਪਰਕ ਵਿੱਚ ਹਨ। ਚੇਤੇ ਰਹੇ ਕਿ ਭਾਰਤ ਵੱਲੋਂ ਆਪਣੇ ਰੱਖਿਆ ਬਲ ਮਿਆਂਮਾਰ ਦੀ ਸਰਹੱਦ ਉੱਤੇ ਤਾਇਨਾਤ ਕੀਤੇ ਜਾਣ ਤੋਂ ਬਾਅਦ ਮੀਡੀਆ ਦੇ ਇੱਕ ਵਰਗ ਵਿੱਚ ਅਜਿਹੀਆਂ ਰਿਪੋਰਟਾਂ ਪ੍ਰਕਾਸ਼ਿਤ ਤੇ ਪ੍ਰਸਾਰਿਤ ਹੋਈਆਂ ਸਨ; ਜਿਨ੍ਹਾਂ ਵਿੱਚ ਐਂਵੇਂ ਹੀ ਦਾਅਵਾ ਕਰ ਦਿੱਤਾ ਗਿਆ ਸੀ ਕਿ ਭਾਰਤ ਨੇ ਇੱਕ ਵਾਰ ਫਿਰ ਮਿਆਂਮਾਰ ਵਾਲੇ ਪਾਸੇ ਕੋਈ ਫ਼ੌਜੀ ਕਾਰਵਾਈ ਕੀਤੀ ਹੈ। ਫ਼ੌਜੀ ਸੂਤਰਾਂ ਨੇ ਦੱਸਿਆ ਕਿ ਉੱਥੇ ਫ਼ੌਜ ਕਰਨ ਦਾ ਮੰਤਵ ਸਿਰਫ਼ ਇਹੋ ਸੀ ਕਿ ਉਹ ਫਿਰੌਤੀਆਂ ਮੰਗਣ ਵਾਲੇ ਸਮਾਜ–ਵਿਰੋਧੀ ਅਨਸਰ ਕਿਤੇ ਭਾਰਤੀ ਸਰਹੱਦ ਅੰਦਰ ਨਾ ਆ ਜਾਣ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India and Myanmar s forces are united for Kaladan Project