ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦ ਨਾਲ ਨਜਿੱਠਣ ਲਈ ਇੱਕਠੇ ਅਭਿਆਸ ਕਰੇਗੀ ਭਾਰਤ ਤੇ ਪਾਕਿ ਸੈਨਾ

ਅਭਿਆਸ ਕਰੇਗੀ ਭਾਰਤ ਤੇ ਪਾਕਿ ਸੈਨਾ

ਭਾਰਤ ਅਤੇ ਪਾਕਿਸਤਾਨ ਦੀ ਸੈਨਾ ਅਗਲੇ ਮਹੀਨੇ ਰੂਸ ਵਿਚ ਆਯੋਜਿਤ ਹੋਣ ਵਾਲੇ ਵਿਆਪਕ ਅੱਤਵਾਦ ਵਿਰੋਧ ਅਭਿਆਸ ਵਿਚ ਹਿੱਸਾ ਲਵੇਗੀ। ਸੰਘਾਈ ਸਹਿਯੋਗ ਸੰਗਠਨ ਵੱਲੋਂ ਆਯੋਜਿਤ ਇਸ ਅਭਿਆਸ ਦਾ ਟੀਚਾ ਅੱਤਵਾਦ ਅਤੇ ਕੱਟੜਪੰਥੀਆਂ ਨਾਲ ਨਿਪਟਣ ਵਿਚ ਮੈਂਬਰ ਦੇਸ਼ਾਂ ਵਿਚ ਸਹਿਯੋਗ ਵਧਾਉਣਾ ਹੈ। ਆਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਭਾਰਤ ਦੇ ਕਰੀਬ 200 ਥਲ ਸੈਨਿਕ ਅਤੇ ਹਵਾਈ ਸੈਨਿਕ ਰੂਸ ਦੇ ਚੇਲਆਬਿੰਸਕ ਸ਼ਹਿਰ ਵਿਚ 20 - 29 ਅਗਸਤ ਵਿੱਚ ਆਯੋਜਿਤ ਹੋਣ ਵਾਲੇ ਅਭਿਆਸ ਵਿਚ ਹਿੱਸਾ ਲੈਣਗੇ। 


ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਇਸ ਅਭਿਆਸ ਵਿਚ ਰੂਸ, ਚੀਨ, ਕਿਰਗੀਸਤਾਨ, ਕਜਾਖਸਤਾਨ, ਤਜਾਕਿਸਤਾਨ ਅਤੇ ਉਜਬੇਕਿਸਤਾਨ ਸਮੇਤ ਸਾਰੇ ਮੈਂਬਰ ਰਾਸ਼ਟਰ ਹਿੱਸਾ ਲੈਣਗੇ। ਚੀਨ ਦੇ ਚਿੰਗਦਾਉ ਸ਼ਹਿਰ ਵਿਚ ਐਸ ਸੀ ਓ ਦੇ ਸਾਲਾਨਾ ਸੰਮੇਲਨ ਦੇ ਤਿੰਨ ਮਹੀਨੇ ਬਾਅਦ 'ਪੀਸ ਮਿਸ਼ਨ' ਦਾ ਆਯੋਜਨ ਕੀਤਾ ਜਾਵੇਗਾ। ਸਾਲਾਨਾ ਸੰਮੇਲਨ ਵਿਚ ਅੱਤਵਾਦ, ਕੱਟੜਪੰਥੀ ਅਤੇ ਅਲਗਾਵਵਾਦ ਦੇ ਖਤਰਿਆਂ ਨਾਲ ਨਿਪਟਣ ਲਈ ਮੈਂਬਰ ਦੇਸ਼ਾਂ ਦੀ ਸੈਨਾ ਵਿਚ ਸਹਿਯੋਗ ਬਣਾਉਣ ਦਾ ਸੰਕਲਪ ਲਿਆ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India and Pakistan armies to train together in SCO anti-terror military drill in Russia