ਜੰਮੂ ਕਸ਼ਮੀਰ ਨੂੰ ਲੈ ਕੇ ਜਾਰੀ ਤਣਾਅ ਵਿਚ ਭਾਰਤ ਅਤੇ ਪਾਕਿਸਤਾਨ ਮੰਗਲਵਾਰ ਨੂੰ ਜਿਨੇਵਾ ਵਿਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਵਿਚ ਕਸ਼ਮੀਰ ਦੇ ਮੁੱਦੇ ਉਤੇ ਆਹਮੋ–ਸਾਹਮਣੇ ਹੋ ਸਕਦੇ ਹਨ। ਕੱਲ੍ਹ ਤੋਂ ਸ਼ੁਰੂ ਹੋਏ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਦੇ ਅਹਿਮ ਸੈਸ਼ਨ ਵਿਚ ਇਕ ਵਾਰ ਫਿਰ ਤੋਂ ਪਾਕਿਸਤਾਨ ਕਸ਼ਮੀਰ ਦਾ ਰਾਗ ਅਲਾਪ ਸਕਦਾ ਹੈ।
ਜ਼ਿਕਰਯੋਗ ਹੈ ਕਿ ਮਨੁੱਖੀ ਅਧਿਕਾਰ ਪਰਿਸ਼ਦ ਦਾ 42ਵਾਂ ਸੈਸ਼ਨ 27 ਸਤੰਬਰ ਤੱਕ ਚਲੇਗਾ ਅਤੇ 27 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਸੰਬੋਧਨ ਕਰਨਗੇ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਦੇ 42ਵੇਂ ਸੈਸ਼ਨ ਵਿਚ ਆਪਣੇ ਦੇਸ਼ ਦਾ ਪ੍ਰਤੀਨਿਧਤਵ ਕਰਨ ਲਈ ਸੋਮਵਾਰ ਨੂੰ ਸਿਵਟਰਜਰਲੈਂਡ ਲਈ ਰਵਾਨਾ ਹੋਏ। ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਟਵੀਟ ਕੀਤਾ ਕਿ ਕਥਿਤ ‘ ਕਸ਼ਮੀਰ ਵਿਚ ਅੱਤਿਆਚਾਰ’ ਸੈਸ਼ਨ ਉਤੇ ਪਾਕਿਸਤਾਨ ‘ਨਿਸ਼ਚਿਤ ਤੌਰ ਉਤੇ’ ਬੋਲੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨਰ ਮਿਸ਼ੇਲ ਬੈਚਲੇਟ ਨੇ ਸੋਮਵਾਰ ਨੂੰ ਮਨੁੱਖੀ ਪਰਿਸ਼ਦ ਦੇ 42ਵੇਂ ਸੈਸ਼ਨ ਦੇ ਆਪਣੇ ਸ਼ੁਰੂਆਤੀ ਸੰਬੋਧਨ ਵਿਚ ਕਸ਼ਮੀਰ ਮੁੱਦੇ ਅਤੇ ਅਸਮ ਵਿਚ ਰਾਸ਼ਟਰੀ ਨਾਗਰਿਕ ਰਜਿਸਟਰ (ਐਨਆਰਸੀ) ਦਾ ਜ਼ਿਕਰ ਕੀਤਾ।
ਪਾਕਿਤਸਤਾਨੀ ਵਿਦੇਸ਼ ਮੰਤਰੀ ਕੁਰੈਸ਼ੀ ਅੱਜ ਦੁਪਹਿਰ ਵਿਚ ਪਾਕਿਸਤਾਨ ਦਾ ਬਿਆਨ ਰੱਖਣਗੇ। ਪਾਕਿਸਤਾਨ ਦੇ ਬਿਆਨ ਦੇ ਤੁਰੰਤ ਬਾਅਦ ਹੀ ਭਾਰਤ ਵੀ ਆਪਣਾ ਬਿਆਨ ਰਖੇਗਾ। ਜੇਕਰ ਪਾਕਿਸਤਾਨ ਕਸ਼ਮੀਰ ਮੁੱਦੇ ਉਤੇ ਰੋਣਾ ਰੋਦਾ ਹੈ ਤਾਂ ਭਾਰਤ ਉਸਿਦਾ ਜਵਾਬ ਦੇਵੇਗਾ।