ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਅੱਜ ‘ਭਾਰਤ ਬੰਦ’

ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਅੱਜ ‘ਭਾਰਤ ਬੰਦ’

ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਅੱਜ ‘ਭਾਰਤ ਬੰਦ’ ਦਾ ਸੱਦਾ ਦਿੱਤਾ ਗਿਆ ਹੈ। ਪੰਜਾਬ, ਉੱਤਰ–ਪ੍ਰਦੇਸ਼–ਬਿਹਾਰ ਤੋਂ ਲੈ ਬੈਂਗਲੁਰੂ ਤੱਕ ਰਾਸ਼ਟਰ–ਪੱਧਰੀ ਬੰਦ ਹੈ। ਜੰਮੂ–ਕਸ਼ਮੀਰ ਤਾਂ ਬੀਤੀ 5 ਅਗਸਤ ਤੋਂ ਹੀ ਬੰਦ ਹੈ, ਜਦ ਤੋਂ ਧਾਰਾ–370 ਖ਼ਤਮ ਕੀਤੀ ਗਈ ਸੀ। ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (NRC) ਦੇ ਵਿਰੋਧ ’ਚ ਸੀਪੀਆਈ (ਐੱਮ) ਅਤੇ ਸੀਪੀਆਈ ਸਮੇਤ ਸਾਰੀਆਂ ਖੱਬੀਆਂ ਪਾਰਟੀਆਂ ਤੇ ਮੁਸਲਿਮ ਜੱਥੇਬੰਦੀਆਂ ਅੱਜ ਵੀਰਵਾਰ ਨੂੰ ਦੇਸ਼ ਪੱਧਰੀ ਵਿਰੋਧ ਪ੍ਰਦਰਸ਼ਨ ਕਰਨਗੀਆਂ।

 

 

ਖੱਬੀਆਂ ਪਾਰਟੀਆਂ ਵੱਲੋਂ ਜਾਰੀ ਇੱਕ ਸਾਂਝੇ ਬਿਆਨ ਮੁਤਾਬਕ ਸੀਪੀਆਈ (ਐੱਮ), ਸੀਪੀਆਈ, ਸੀਪੀਆਈ (ਐੱਮਐੱਲ), ਫ਼ਾਰਵਰਡ ਬਲਾਕ ਤੇ ਰੀਵੌਲਿਯੂਸ਼ਨਰੀ ਸੋਸ਼ਲਿਸਟ ਪਾਰਟੀ ਸਮੇਤ ਹੋਰ ਖੱਬੇ–ਪੱਖੀ ਸੰਗਠਨਾਂ ਦੀਆਂ ਸਾਰੀਆਂ ਸੂਬਾ ਤੇ ਜ਼ਿਲ੍ਹਾ ਇਕਾਈਆਂ ਦੇਸ਼ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਜ਼ ਵਿਖੇ ਅੱਜ ਵੀਰਵਾਰ ਨੂੰ CAA ਅਤੇ NRC ਵਿਰੁੱਧ ਰੋਸ ਮੁਜ਼ਾਹਰੇ ਕਰਨਗੀਆਂ।

 

 

ਖੱਬੀਆਂ ਪਾਰਟੀਆਂ ਦੇ ਇਸ ‘ਭਾਰਤ ਬੰਦ’ ਨੂੰ ਦੇਸ਼ ਦੀ ਵਿਰੋਧੀ ਧਿਰ ਦੀ ਹਮਾਇਤ ਹਾਸਲ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬੰਦ ਨੂੰ ਕਾਂਗਰਸ, ਰਾਸ਼ਟਰੀ ਜਨਤਾ ਦਲ, ਸਮਾਜਵਾਦੀ ਪਾਰਟੀ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਆਪਣੀ ਹਮਾਇਤ ਦਿੱਤੀ ਹੈ।

 

 

ਨਾਗਰਿਕਤਾ ਕਾਨੂੰਨ ਵਿਰੁੱਧ ਇਸ ਇੱਕ–ਦਿਨਾ ਬੰਦ ਕਾਰਨ ਬੈਂਗਲੁਰੂ (ਕਰਨਾਟਕ) ’ਚ ਤਿੰਨ ਦਿਨਾਂ ਲਈ ਧਾਰਾ–144 ਲਾਗੂ ਕਰ ਦਿੱਤੀ ਗਈ ਹੈ। ਵਿਦਿਆਰਥੀ ਜੱਥੇਬੰਦੀਆਂ ਨੇ ਵੀ ਕਈ ਮੁੱਦਿਆਂ ਨੂੰ ਲੈ ਕੇ ਅੱਜ ਵੀਰਵਾਰ ਨੂੰ ‘ਬਿਹਾਰ ਬੰਦ’ ਦਾ ਸੱਦਾ ਵੀ ਦਿੱਤਾ ਹੋਇਆ ਹੈ। ਇਸ ਬੰਦ ਵਿੱਚ 11 ਵਿਦਿਆਰਥੀ ਜੱਥੇਬੰਦੀਆਂ ਸ਼ਾਮਲ ਹਨ।

 

 

ਵਿਦਿਆਰਥੀਆਂ ਨੇ ਨਾਗਰਿਕ ਸੋਧ ਕਾਨੂੰਨ, ਐੱਨਆਰਸੀ ਤੇ ਗੈਂਗ–ਰੇਪ ਦੇ ਵਧਦੇ ਮਾਮਲੇ ਵਿਰੁੱਧ ਬੰਦ ਦਾ ਸੱਦਾ ਦਿੱਤਾ ਹੈ। ਉੱਤਰ ਪ੍ਰਦੇਸ਼ ਵਿੱਚ ਵੀ ਸੂਬਾ–ਪੱਧਰੀ ਬੰਦ ਦਾ ਸੱਦਾ ਦਿੱਤਾ ਗਿਆ ਹੈ।

 

 

ਉੱਤਰ ਪ੍ਰਦੇਸ਼ ਪੁਲਿਸ ਨੇ ਨਾਗਰਿਕਤਾ (ਸੋਧ) ਕਾਨੂੰਨ ਖ਼ਿਲਾਫ਼ ਅੱਜ 19 ਦਸੰਬਰ ਨੂੰ ਹੋਣ ਵਾਲੇ ਸੂਬਾ–ਪੱਧਰੀ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਫ਼ੌਜਦਾਰੀ ਜ਼ਾਬਤੇ ਦੀ ਧਾਰਾ 149 ਅਧੀਨ 3,000 ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ ਹਨ। ਉਨ੍ਹਾਂ ਕਿਸੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਨਾ ਹੋਣ ਤੇ ਦੂਜਿਆਂ ਨੂੰ ਸ਼ਾਮਲ ਹੋਣ ਲਈ ਨਾ ਭੜਕਾਉਣ ਲਈ ਆਖਿਆ ਗਿਆ ਹੈ। ਇਹ ਨੋਟਿਸ ਜਾਰੀ ਕਰਨ ਪਿੱਛੇ ਮੁੱਖ ਕਾਰਨ ‘ਕਾਨੂੰਨ ਤੇ ਵਿਵਸਥਾ’ ਮੁੱਖ ਕਾਰਨ ਦੱਸਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Bandh today against Citizenship Amendment Act