ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ: ਭਾਰਤ – ਬੰਗਲਾਦੇਸ਼, ਨੇਪਾਲ, ਪਾਕਿ, ਭੂਟਾਨ, ਮਿਆਂਮਾਰ ਬਾਰਡਰ ਸੀਲ

ਕੋਰੋਨਾ ਵਾਇਰਸ: ਭਾਰਤ – ਬੰਗਲਾਦੇਸ਼, ਨੇਪਾਲ, ਪਾਕਿ, ਭੂਟਾਨ, ਮਿਆਂਮਾਰ ਬਾਰਡਰ ਸੀਲ

ਕੋਰੋਨਾ ਵਾਇਰਸ ਦੇ ਵਧਦੇ ਜਾ ਰਹੇ ਕਹਿਰ ਕਾਰਨ ਭਾਰਤ ਸਰਕਾਰ ਨੇ ਬੰਗਲਾਦੇਸ਼, ਪਾਕਿਸਤਾਨ, ਨੇਪਾਲ, ਪਾਕਿਤਸਾਨ, ਭੂਟਾਨ ਤੇ ਮਿਆਂਮਾਰ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਹਨ। ਭਾਰਤ ਨੇ ਕੱਲ੍ਹ ਸ਼ੁੱਕਰਵਾਰ ਨੁੰ ਬੰਗਲਾਦੇਸ਼ ਦੀ ਸਰਹੱਦ ਸੀਲ ਕਰ ਦਿੱਤੀ ਤੇ ਹੁਣ ਨਾ ਕੋਈ ਯਾਤਰੀ ਆ–ਜਾ ਸਕੇਗਾ ਤੇ ਨਾ ਹੀ ਕੋਈ ਵਾਹਨ।

 

 

ਕੋਰੋਨਾ ਵਾਇਰਸ ਦਾ ਹੋਰ ਫੈਲਣਾ ਰੋਕਣ ਲਈ ਅਹਿਤਿਆਤਨ 18 ਕੌਮਾਂਤਰੀ ਸਰਹੱਦੀ ਚੌਕੀਆਂ ਤੋਂ ਆਵਾਜਾਈ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਨੇ ਕੁੱਲ 37 ਕੌਮਾਂਤਰੀ ਸਰਹੱਦੀ ਚੌਕੀਆਂ ਵਿੱਚੋਂ ਸਿਰਫ਼ 19 ’ਤੇ ਹੀ ਆਵਾਜਾਈ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।

 

 

ਭਾਰਤ ਤੇ ਬੰਗਲਾਦੇਸ਼ ਵਿਚਾਲੇ ਰੇਲਾਂ ਤੇ ਬੱਸਾਂ ਦੀ ਆਵਾਜਾਈ ਵੀ 15 ਅਪ੍ਰੈਲ ਤੱਕ ਮੁਲਤਵੀ ਰਹੇਗੀ। ਬੰਗਲਾਦੇਸ਼, ਪਾਕਿਸਤਾਨ, ਨੇਪਾਲ, ਭੂਟਾਨ ਤੇ ਮਿਆਂਮਾਰ ਦੀ ਸਰਹੱਦ ਨਾਲ ਜੁੜੇ 18 ਇਮੀਗ੍ਰੇਸ਼ਨ ਚੈੱਕ–ਪੋਸਟ ਨੂੰ 15 ਮਾਰਚ ਤੋਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।

 

 

ਬੰਗਲਾਦੇਸ਼ ਤੋਂ ਸਰਹੱਦ ਪਾਰ ਯਾਤਰੀ ਬੱਸ ਤੇ ਰੇਲ–ਗੱਡੀਆਂ ਦੀਆਂ ਸੇਵਾਵਾਂ 15 ਮਾਰਚ ਤੋਂ 15 ਅਪ੍ਰੈਲ ਤੱਕ ਬੰਦ ਰਹਿਣਗੀਆਂ। ਉਂਝ ਭਾਵੇਂ ਮਾਲ–ਗੱਡੀ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ। ਉੱਤਰ–ਪੂਰਬੀ ਰਾਜਾਂ ਵਿੱਚ ਬੰਗਲਾਦੇਸ਼ੀ ਸਰਹੱਦ ਦੇ ਨਾਲ ਬਾਰਡਰ ਨਾਲ ਲੱਗਦੇ ਬਾਜ਼ਾਰ ਅਗਲੇ ਹੁਕਮਾਂ ਤੱਕ ਮੁਲਤਵੀ ਰਹਿਣਗੇ।

 

 

ਭਾਰਤ ਸਰਕਾਰ 37 ਵਿੱਚੋਂ 19 ਲੈਂਡ ਇਮੀਗ੍ਰੇਸ਼ਨ ਚੈੱਕ–ਪੋਸਟ ਰਾਹੀਂ ਕੌਮਾਂਤਰੀ ਯਾਤਰੀਆਂ ਦੀ ਆਵਾਜਾਈ ਦੀ ਇਜਾਜ਼ਤ ਦੇਵੇਗੀ ਤੇ ਬਾਕੀ ਸਨਿੱਚਰਵਾਰ ਅੱਧੀ ਰਾਤ ਤੋਂ ਬੰਦ ਹੋ ਜਾਣਗੇ। ਇਹ ਉਪਾਅ ਚੈੱਕਪੋਸਟ ਦੇ ਮਾਧਿਅਮ ਰਾਹੀਂ ਭਾਰਤ ’ਚ ਦਾਖ਼ਲ ਹੋਣ ਵਾਲੇ ਲੋਕਾਂ ਦੀ ਬਿਹਤਰ ਸਕ੍ਰੀਨਿੰਗ ਦੀ ਸਹੂਲਤ ਦੇ ਮੰਤਵ ਨਾਲ ਹੈ। ਬੰਦ ਕੀਤੀਆਂ ਗਈਆਂ ਇਨ੍ਹਾਂ 18 ਚੈੱਕ–ਪੋਸਟਾਂ ਵਿੱਚ ਪਾਕਿਸਤਾਨ ਨਾਲ ਲੱਗਦਾ ਵਾਹਗਾ–ਅਟਾਰੀ ਬਾਰਡਰ ਵੀ ਹੈ।

 

 

ਚੀਨ ’ਚ ਫੈਲਿਆ ਕੋਰੋਨਾ ਵਾਇਰਸ ਹੁਣ ਸਮੁੱਚੇ ਵਿਸ਼ਵ ’ਚ ਹੀ ਕਹਿਰ ਮਚਾ ਰਿਹਾ ਹੈ। ਇਟਲੀ, ਈਰਾਨ ਆਦਿ ਜਿਹੇ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਭਾਰਤ ’ਚ ਵੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਇਸ ਦੇ ਨਾਲ ਹੀ ਸ਼ੁੱਕਰਵਾਰ ਨੁੰ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੁਣ ਦੋ ਹੋ ਗਈ ਹੈ।

 

 

ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਵੀਰਵਾਰ ਰਾਤ ਤੋਂ ਤੋਂ ਹੁਣ ਤੱਕ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 8 ਹੋਰ ਮਾਮਲਿਆਂ ਦੀ ਪੁਸ਼ਟੀ ਹੋਣ ਨਾਲ ਇਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ ਹੁਣ 82 ਹੋ ਗਈ ਹੈ। ਇਨ੍ਹਾਂ ਵਿੱਚ 17 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India-Bangladesh Nepal Pakistan Bhutan Myanmar Border sealed due to Corona Virus