ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਗਲਾਦੇਸ਼ ਦੀ ਸਰਹੱਦ 'ਤੇ ਕੰਡਿਆਲੀ ਤਾਰ ਦੇ ਪ੍ਰਾਜੈਕਟ 'ਚ ਦੇਰੀ, ਦੋ ਕਰੋੜ ਦੀ ਆਵੇਗੀ ਲਾਗਤ

ਸਰਹੱਦੋਂ ਪਾਰ ਅੰਜਾਮ ਦਿੱਤੇ ਜਾਣ ਵਾਲੇ ਅਪਰਾਧਾਂ ਉੱਤੇ ਲਗਾਮ ਲਗਾਉਣ ਅਤੇ ਕਤਲਾਂ ਨੂੰ ਰੋਕਣ ਲਈ ਭਾਰਤ -ਬੰਗਲਾਦੇਸ਼ ਸਰਹੱਦ 'ਤੇ ਕੰਡਿਆਲੀ ਤਾਰਾਂ ਦੀ ਵਾੜ ਬਣਾਉਣ ਦੇ ਪ੍ਰਾਜੈਕਟ ਵਿੱਚ ਦੇਰੀ ਹੋ ਰਹੀ ਹੈ। 

 

ਬੰਗਲਾਦੇਸ਼ ਦੀ ਬਾਰਡਰ ਸਿਕਿਓਰਿਟੀ ਫੋਰਸ ਤੋਂ ਇਸ ਦੀ ਆਗਿਆ ਨਹੀਂ ਮਿਲੀ ਹੈ। ਅਧਿਕਾਰੀਆਂ ਨੇ ਕਿਹਾ ਕਿ ਭਾਰਤ ਘੁਸਪੈਠ ਲਈ ਪੂਰਬੀ (ਬੰਗਲਾਦੇਸ਼) ਅਤੇ ਪੱਛਮੀ (ਪਾਕਿਸਤਾਨੀ) ਸਰਹੱਦ ਦੇ ਸੰਵੇਦਨਸ਼ੀਲ ਥਾਵਾਂ 'ਤੇ ਅਜਿਹੇ ਤਾਰਾਂ ਦੀ ਵਾੜ ਬਣਾਏਗਾ। ਇਸ ਦੇ ਉਪਰ ਕੰਡਿਆਲੀ ਤਾਰ ਲੱਗੇ ਹੋਣ।

 

ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਆਧੁਨਿਕ ਕਿਸਮ ਦੇ ਤਾਰ ਪਾਕਿਸਤਾਨ ਦੀ ਸਰਹੱਦ ਨਾਲ ਅੱਤਵਾਦੀਆਂ ਦੀ ਘੁਸਪੈਠ ਅਤੇ ਹਥਿਆਰਾਂ ਦੀ ਤਸਕਰੀ ਅਤੇ ਪਾਬੰਦੀਸ਼ੁਦਾ ਵਸਤਾਂ ਦੀ ਰੋਕਥਾਮ ਵਿੱਚ ਯਕੀਨਨ ਸਹਾਇਤਾ ਕਰੇਗਾ, ਜਦੋਂਕਿ ਬੰਗਲਾਦੇਸ਼ ਦੀ ਸਰਹੱਦ ’ਤੇ ਕੰਡਿਆਲੀ ਤਾਰ ਦੋਹਾਂ ਪਾਸਿਆਂ ਦੇ ਨਾਗਰਿਕਾਂ ਨੂੰ ਮਾਰੇ ਜਾਣ ਨੂੰ ਲੈ ਕੇ ਇਸ ਮੁੱਦੇ ਨੂੰ ਵੀ ਹੱਲ ਕਰੇਗਾ।

 

ਦੋ ਕਰੋੜ ਦੀ ਲਾਗਤ ਆਵੇਗੀ


ਕੰਡਿਆਲੀ ਤਾਰ 'ਤੇ ਪ੍ਰਤੀ ਕਿਲੋਮੀਟਰ 2 ਕਰੋੜ ਰੁਪਏ ਖ਼ਰਚ ਆਵੇਗਾ। ਤਾਰ ਅਜਿਹੀ ਹੋਵੇਗੀ ਕਿ ਇਸ ਨੂੰ ਕੱਟਿਆ ਨਹੀਂ ਜਾ ਸਕੇਗਾ। ਇਸ ਉੱਤੇ ਚੜ੍ਹਿਆ ਨਹੀਂ ਜਾ ਸਕੇਗਾ ਅਤੇ ਇਹ ਜੰਗ ਰੋਧੀ ਹੋਵੇਗੀ। ਇਸ ਲਈ ਦੋਵਾਂ ਪਾਸਿਆਂ ਦੇ ਅਪਰਾਧੀ ਆਪਣੀਆਂ ਸਰਗਰਮੀਆਂ ਨਹੀਂ ਕਰ ਸਕਣਗੇ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Bangladesh Steel fence project to stop cross border killings along Bangladesh border rusting