ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਲਾਈ ਮਲੇਸ਼ੀਆ ਤੋਂ ਪਾਮ–ਆਇਲ ਦੀ ਦਰਾਮਦ ’ਤੇ ਰੋਕ

ਭਾਰਤ ਨੇ ਲਾਈ ਮਲੇਸ਼ੀਆ ਤੋਂ ਪਾਮ–ਆਇਲ ਦੀ ਦਰਾਮਦ ’ਤੇ ਰੋਕ

ਕਸ਼ਮੀਰ ਤੇ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਬਿਆਨ ਦੇਣ ਵਾਲੇ ਮਲੇਸ਼ੀਆ ਵਿਰੁੱਧ ਭਾਰਤ ਨੇ ਕਾਰਵਾਈ ਕੀਤੀ ਹੈ। ਭਾਰਤ ਨੇ ਮਲੇਸ਼ੀਆ ਤੋਂ ਪਾਮ–ਆਇਲ (ਖਜੂਰਾਂ ਦਾ ਤੇਲ) ਦੀ ਦਰਾਮਦ ਉੱਤੇ ਰੋਕ ਲਾ ਦਿੱਤੀ ਹੈ। ਇਸ ਤੋਂ ਇਲਾਵਾ ਹੁਣ ਮਾਈਕ੍ਰੋ–ਪ੍ਰੋਸੈਸਰ ਤੇ ਕੰਪਿਊਟਰ ਪਾਰਟਸ ਦੀ ਦਰਾਮਦ ਉੱਤੇ ਵੀ ਰੋਕ ਲਾਉਣ ਦੀ ਤਿਆਰੀ ਹੋ ਰਹੀ ਹੈ।

 

 

ਦਰਅਸਲ, ਭਾਰਤ ਨੇ ਇਹ ਕਦਮ ਤਦ ਚੁੱਕਿਆ ਹੈ, ਜਦੋਂ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਕਸ਼ਮੀਰ ਮੁੱਦੇ ਅਤੇ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਭਾਰਤ ਦੀ ਤਿੱਖੀ ਆਲੋਚਨਾ ਕਰ ਚੁੱਕੇ ਹਨ। ਸ੍ਰੀ ਮਹਾਤਿਰ ਨੇ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਆਖਿਆ ਸੀ ਕਿ ਇਹ ਪੂਰੀ ਤਰ੍ਹਾਂ ਗ਼ੈਰ–ਵਾਜਬ ਹੈ।

 

 

ਇਸ ਤੋਂ ਇਲਾਵਾ ਇਸਲਾਮਿਕ ਟਿੱਪਣੀਕਾਰ ਜ਼ਾਕਿਰ ਨਾਇਕ ਨੂੰ ਪਨਾਹ ਦੇਣ ਤੋਂ ਵੀ ਭਾਰਤ ਖ਼ਫ਼ਾ ਹੈ। ਜੰਮੂ–ਕਸ਼ਮੀਰ ਉੱਤੇ ਮਲੇਸ਼ੀਆ ਦਾ ਬਿਆਨ ਭਾਰਤ ਲਈ ਇੱਕ ਤਰ੍ਹਾਂ ਬਹੁਤ ਵੱਡਾ ਝਟਕਾ ਸੀ ਕਿਉਂਕਿ ਭਾਰਤ ਤੇ ਮਲੇਸ਼ੀਆ ਵਿਚਾਲੇ ਵੱਡੇ ਪੱਧਰ ਉੱਤੇ ਵਪਾਰ ਹੁੰਦਾ ਹੈ। ਸਾਲ 2019 ’ਚ ਮਲੇਸ਼ੀਆ ਦੇ ਪਾਮ–ਆਇਲ ਦਾ ਭਾਰਤ ਸਭ ਤੋਂ ਵੱਡਾ ਖ਼ਰੀਦਦਾਰ ਸੀ।

 

 

ਪਿਛਲੇ ਵਰ੍ਹੇ ਭਾਰਤ ਨੇ ਮਲੇਸ਼ੀਆ ਤੋਂ 40.4 ਲੱਖ ਟਨ ਪਾਮ–ਆਇਲ ਖ਼ਰੀਦਿਆ ਸੀ। ਭਾਰਤ ਵਿੱਚ ਖਾਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਤੇਲਾਂ ਵਿੱਚ ਪਾਮ–ਆਇਲ ਦਾ ਹਿੱਸਾ ਦੋ–ਤਿਹਾਈ ਹੈ।

 

 

ਇੰਡੋਨੇਸ਼ੀਆ ਤੋਂ ਬਾਅਦ ਮਲੇਸ਼ੀਆ ਹੀ ਦੁਨੀਆ ਦਾ ਦੂਜਾ ਵੱਡਾ ਪਾਮ–ਆਇਲ ਉਤਪਾਦਕ ਤੇ ਬਰਾਮਦਕਾਰ ਦੇਸ਼ ਹੈ ਪਰ ਹੁਣ ਭਾਰਤ ਨੇ ਪਾਮ–ਆਇਲ ਦੀ ਖ਼ਰੀਦਦਾਰੀ ਮਲੇਸ਼ੀਆ ਤੋਂ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਭਾਰਤ ਨੇ ਮਲੇਸ਼ੀਆ ਦੀ ਥਾਂ ਹੁਣ ਇੰਡੋਨੇਸ਼ੀਆ ਤੋਂ ਪਾਮ–ਆਇਲ ਲੈਣ ਦਾ ਫ਼ੈਸਲਾ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India bans Import of Palm Oil from Malaysia