ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ‘ਸਿੱਖਸ ਫ਼ਾਰ ਜਸਟਿਸ’ ’ਤੇ ਲਾਈ ਪਾਬੰਦੀ, ਟਵਿਟਰ ਖਾਤਾ ਹੋਇਆ ਬੰਦ

ਭਾਰਤ ਨੇ ‘ਸਿੱਖਸ ਫ਼ਾਰ ਜਸਟਿਸ’ ’ਤੇ ਲਾਈ ਪਾਬੰਦੀ, ਟਵਿਟਰ ਖਾਤਾ ਹੋਇਆ ਬੰਦ

ਭਾਰਤ ਨੇ ਅਮਰੀਕਾ ਸਥਿਤ ‘ਸਿੱਖਸ ਫ਼ਾਰ ਜਸਟਿਸ’ ਨਾਂਅ ਦੀ ਜੱਥੇਬੰਦੀ ਉੱਤੇ ਪਾਬੰਦੀ ਲਾ ਦਿੱਤੀ ਹੈ। ਚੇਤੇ ਰਹੇ ਕਿ ਇਹ ਜੱਥੇਬੰਦੀ ਲਗਾਤਾਰ ਵੱਖਵਾਦੀ ਪ੍ਰਚਾਰ ਕਰਦੀ ਰਹਿੰਦੀ ਹੈ ਤੇ ਪਿਛਲੇ ਕੁਝ ਸਮੇਂ ਤੋਂ ਇਹ ‘ਸਿੱਖ ਰੈਫ਼ਰੈਂਡਮ 2020’ (ਸਿੱਖ ਰਾਇਸ਼ੁਮਾਰੀ) ਦਾ ਪ੍ਰਚਾਰ ਜ਼ੋਰ–ਸ਼ੋਰ ਨਾਲ ਕਰਦੀ ਰਹੀ ਹੈ।

 

 

ਇਹ ਜੱਥੇਬੰਦੀ ਇੰਗਲੈਂਡ ਤੇ ਪਾਕਿਸਤਾਨ ਵਿੱਚ ਕਾਫ਼ੀ ਸਰਗਰਮ ਹੈ। ਇਸ ਮਾਮਲੇ ਦਾ ਮਜ਼ੇਦਾਰ ਪੱਖ ਇਹ ਵੀ ਹੈ ਕਿ ਪਾਕਿਸਤਾਨ ਨੇ ਇਸ ਵਰ੍ਹੇ ਅਪ੍ਰੈਲ ’ਚ ਹੀ ‘ਸਿੱਖਸ ਫ਼ਾਰ ਜਸਟਿਸ’ ਉੱਤੇ ਪਾਬੰਦੀ ਲਾ ਦਿੱਤੀ ਸੀ।

 

 

‘ਸਿੱਖਸ ਫ਼ਾਰ ਜਸਟਿਸ’ ਦਰਅਸਲ ਖ਼ਾਲਿਸਤਾਨ ਦੀ ਸਮਰਥਕ ਹੈ ਤੇ ਇਸ ਦੇ ਪ੍ਰਚਾਰ (ਖ਼ਾਸ ਕਰ ਕੇ ‘ਸਿੱਖ ਰਾਇਸ਼ੁਮਾਰੀ’) ਨਾਲ ਪੰਜਾਬੀਆਂ ਦੀ ਏਕਤਾ ਵਿੱਚ ਫੁੱਟ ਪੈਣ ਦੇ ਵੱਡੇ ਆਸਾਰ ਬਣ ਜਾਂਦੇ ਹਨ।

 

 

ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ‘ਸਿੱਖਸ ਫ਼ਾਰ ਜਸਟਿਸ’ ਉੱਤੇ ਪਾਬੰਦੀ ਲਾਉਣ ਦਾ ਫ਼ੈਸਲਾ ਦਿੱਲੀ ਦੀ ਭਾਰਤ ਸਰਕਾਰ ਨੇ ਲਿਆ ਹੈ। ਇੱਥੇ ਵਰਨਣਯੋਗ ਹੈ ਕਿ ਪੁਲਿਸ ਪਹਿਲਾਂ ਹੀ ਭਾਰਤ ਵਿੱਚ ‘ਸਿੱਖਸ ਫ਼ਾਰ ਜਸਟਿਸ’ ਦੇ ਅੱਧੀ ਦਰਜਨ ਦੇ ਲਗਭਗ ਸਮਰਥਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

 

 

ਪੰਜਾਬ ਤੋਂ ਇਲਾਵਾ ਭਾਰਤ ਦੇ ਹੋਰ ਵੀ ਸੂਬਿਆਂ ਵਿੱਚ ‘ਸਿੱਖਸ ਫ਼ਾਰ ਜਸਟਿਸ’ ਖ਼ਿਲਾਫ਼ ਕੇਸ ਦਰਜ ਹੋ ਚੁੱਕੇ ਹਨ।

 

 

ਹੋਰ ਤਾਂ ਹੋਰ ‘ਸਿੱਖਸ ਫ਼ਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਤੇ ਮੁੱਖ ਬੁਲਾਰੇ ਗੁਰਪਤਵੰਤ ਸਿੰਘ ਪਨੂੰ ਨੇ ਪਿੱਛੇ ਜਿਹੇ ਆਪਣੇ ਇੱਕ ਵਿਡੀਓ–ਸੁਨੇਹੇ ਰਾਹੀਂ ਪੰਜਾਬ ਦੇ DGP ਸ੍ਰੀ ਦਿਨਕਰ ਗੁਪਤਾ ਨੂੰ ਧਮਕੀ ਵੀ ਦਿੱਤੀ ਸੀ।

 

 

ਭਾਰਤ ਸਰਕਾਰ ਦੀ ਬੇਨਤੀ ਉੱਤੇ ‘ਟਵਿਟਰ’ ਨੇ ਗੁਰਪਤਵੰਤ ਸਿੰਘ ਪਨੂੰ ਦਾ ਖਾਤਾ (ਹੈਂਡਲ) ਮੁਲਤਵੀ ਕਰ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India bans Sikhs For Justice Twitter Handle suspended