ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਵਿਸ਼ਾਖਾਪਟਨਮ ਕ੍ਰਿਕੇਟ ਮੈਚ ’ਚ ਦੱਖਣੀ ਅਫ਼ਰੀਕਾ ਨੂੰ 203 ਦੌੜਾਂ ਨਾਲ ਹਰਾਇਆ

ਭਾਰਤ ਨੇ ਵਿਸ਼ਾਖਾਪਟਨਮ ਕ੍ਰਿਕੇਟ ਮੈਚ ’ਚ ਦੱਖਣੀ ਅਫ਼ਰੀਕਾ ਨੂੰ 203 ਦੌੜਾਂ ਨਾਲ ਹਰਾਇਆ

ਭਾਰਤ ਨੇ ਵਿਸ਼ਾਖਾਪਟਨਮ ਦੇ ਕ੍ਰਿਕੇਟ ਮੈਚ ’ਚ ਦੱਖਣੀ ਅਫ਼ਰੀਕਾ ਨੂੰ 203 ਦੌੜਾਂ ਨਾਲ ਹਰਾ ਦਿੱਤਾ ਹੈ।  395 ਦੌਡਾਂ ਦਾ ਪਿੱਛਾ ਕਰਦਿਆਂ ਦੱਖਣੀ ਅਫ਼ਰੀਕਾ ਦੀ ਦੂਜੀ ਪਾਰੀ 191 ਉੱਤੇ ਹੀ ਖ਼ਤਮ ਹੋ ਗਈ। ਮੁਹੰਮਦ ਸ਼ੰਮੀ ਨੇ ਭਾਰਤ ਵੱਲੋਂ ਪੰਜ ਵਿਕੇਟਾਂ ਲਈਆਂ।

 

 

ਇਸ ਦੇ ਨਾਲ ਹੀ ਭਾਰਤ ਹੁਣ ਦੱਖਣੀ ਅਫ਼ਰੀਕਾ ਤੋਂ ਇਸ ਲੜੀ ਵਿੱਚ 1–0 ਨਾਲ ਅੱਗੇ ਹੋ ਗਿਆ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕੇਟਾਂ ਗੁਆ ਕੇ 502 ਦੌੜਾਂ ਬਣਾਈਆਂ ਤੇ ਆਪਣੀ ਪਹਿਲੀ ਪਾਰੀ ਦਾ ਐਲਾਨ ਕਰ ਦਿੱਤਾ ਸੀ।

 

 

ਜਵਾਬ ਵਿੱਚ ਦੱਖਣੀ ਅਫ਼ਰੀਕਾ ਦੀ ਟੀਮ ਆਪਣੀ ਪਹਿਲੀ ਪਾਰੀ ਵਿੱਚ 431 ਦੌੜਾਂ ਉੱਤੇ ਆਊਟ ਹੋ ਗਈ। ਪਹਿਲੀ ਪਾਰੀ ਦੇ ਆਧਾਰ ਉੱਤੇ ਭਾਰਤ ਨੂੰ 71 ਦੌੜਾਂ ਦਾ ਵਾਧਾ ਮਿਲਿਆ।

 

 

ਦੁਪਹਿਰ 1:25 ਵਜੇ ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਇੱਕ ਵਾਰ ਦੱਖਣੀ ਅਫ਼ਰੀਕਾ ਨੂੰ ਝਟਕਾ ਦਿੰਦਿਆਂ 10ਵੇਂ ਨੰਬਰ ਉੱਤੇ ਆ ਕੇ 50 ਦੌੜਾਂ ਬਣਾਉਣ ਡੈਨ ਪੀਟ ਨੂੰ ਪੈਵੇਲੀਅਨ ਭੇਜਿਆ ਸੀ।

 

 

ਉਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ ਮੁੱਥੂਸਵਾਮੀ–ਪੀਟ ਵਿਚਾਲੀ ਭਾਈਵਾਲੀ ਤੋੜਨ ਵਿੱਚ ਛੇਤੀ ਕਿਤੇ ਸਫ਼ਲ ਨਹੀਂ ਹੋ ਸਕੇ ਸਨ। ਦੋਵਾਂ ਵਿਚਾਲੇ ਦੁਪਹਿਰ 12:42 ਵਜੇ ਤੱਕ 60 ਦੌੜਾਂ ਦੀ ਭਾਈਵਾਲੀ ਹੋ ਚੁੱਕੀ ਸੀ।

 

 

ਅੱਜ ਸਵੇਰੇ 10:50 ਵਜੇ ਸਪਿੰਨਰ ਰਵਿੰਦਰ ਜਡੇਜਾ ਨੇ ਦੱਖਣੀ ਅਫ਼ਰੀਕਾ ਦੀ ਟੀਮ ਨੂੰ ਦੋਹਰਾ ਝਟਕਾ ਦਿੰਦਿਆਂ ਪਹਿਲਾਂ ਕ੍ਰੀਜ਼ ਉੱਤੇ ਡਟੇ ਐਡੇਨ ਮਾਰਕਰਾਮ ਨੂੰ ਪੈਵੇਲੀਅਨ ਭੇਜਿਆ ਸੀ ਤੇ ਉਸ ਤੋਂ ਬਾਅਦ ਜਡੇਜਾ ਨੇ ਹੀ ਵਰਨੋਨ ਫ਼ਿਲੇਂਡਰ ਨੂੰ ਸਿਫ਼ਰ ਉੱਤੇ ਆਊਟ ਕਰ ਦਿੱਤਾ ਸੀ। ਫਿਰ ਉਨ੍ਹਾਂ ਪੰਜਵੀਂ ਗੇਂਦ ਉੱਤੇ ਕੇਸ਼ਵ ਮਹਾਰਾਜ ਨੂੰ ਆਊਟ ਕਰ ਕੇ ਭਾਰਤ ਨੁੰ ਜਿੱਤ ਦੇ ਬਹੁਤ ਨੇੜੇ ਲੈ ਆਂਦਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India beat South Africa by 203 runs in Vishakhapatnam Cricket Match