ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਮਲਿੰਗੀ ਸਬੰਧਾਂ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਭਾਰਤ 125ਵਾਂ ਦੇਸ਼ ਬਣਿਆ

1 / 4ਸਮਲਿੰਗੀ ਸਬੰਧਾਂ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਭਾਰਤ 125ਵਾਂ ਦੇਸ਼ ਬਣਿਆ

2 / 4supream court lgbt

3 / 4supream court lgbt

4 / 4supream court lgbt

PreviousNext

ਸੁਪਰੀਮ ਕੋਰਟ ਵੱਲੋਂ ਵੀਰਵਾਰ ਨੂੰ ਆਏ ਇਤਿਹਾਸਕ ਫੈਸਲੇ ਮਗਰੋਂ ਭਾਰਤ ਵੀ ਹੁਣ ਉਨ੍ਹਾਂ ਦੇਸ਼ਾਂ ਦੀ ਸੂਚੀ `ਚ ਸ਼ਾਮਲ ਹੋ ਗਿਆ ਹੈ, ਜਿੱਥੇ ਸਮਲਿੰਗੀ ਸਬੰਧਾਂ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੈ। ਭਾਰਤ ਤੋਂ ਪਹਿਲਾਂ ਪੂਰੇ ਸੰਸਾਰ `ਚ ਕੁੱਲ 124 ਅਜਿਹੇ ਮੁਲਕ ਅਜਿਹੇ ਸਨ ਜਿੱਥੇ ਸਮਲਿੰਗੀ ਸਬੰਧ ਗੈਰ-ਕਾਨੂੰਨੀ ਨਹੀਂ ਹਨ, ਪਰ ਹੁਣ ਭਾਰਤ ਚ ਮਾਨਤਾ ਮਿਲਣ ਮਗਰੋਂ ਇਨ੍ਹਾਂ ਮੁਲਕਾਂ ਦੀ ਸੰਖਿਆ 125 ਹੋ ਗਈ ਹੈ।

 

ਦੁਨੀਆਂ ਭਰ `ਚ ਹੁਣ ਵੀ 72 ਅਜਿਹੇ ਦੇਸ਼ ਅਤੇ ਖੇਤਰ ਹਨ, ਜਿੱਥੇ ਸਮਲਿੰਗੀ ਸਬੰਧਾਂ ਨੂੰ ਅਪਰਾਧ ਸਮਝਿਆ ਜਾਂਦਾ ਹੈ, ਉਨ੍ਹਾਂ `ਚ 45 ਅਜਿਹੇ ਦੇਸ਼ ਵੀ ਹਨ, ਜਿੱਥੇ ਔਰਤਾਂ ਨੂੰ ਆਪਸ `ਚ ਸਰੀਰਕ ਸਬੰਧ ਬਣਾਉਣਾ ਗੈਰ-ਕਾਨੂੰਨੀ ਹੈ।

 

ਸੁਪਰੀਮ ਕੋਰਟ ਦੀ ਪੰਜ ਮੈਂਬਰੀ ਬੈਂਚ ਨੇ ਵੀਰਵਾਰ ਨੂੰ ਭਾਰਤੀ ਦੰਡ ਜਾਬਤਾ ਦੀ ਧਾਰਾ 377 ਤਹਿਤ 158 ਸਾਲ ਪੁਰਾਣੇ ਇਸ ਉਪਨਿਵੇਸ਼ੀ ਕਾਨੂੰਨ ਦੇ ਸਬੰਧਿਤ ਹਿੱਸੇ ਨੂੰ ਅਪਰਾਧ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਅਤੇ ਕਿਹਾ ਕਿ ਇਹ ਧਾਰਾ ਸਮਾਨਤਾ ਦੇ ਅਧਿਕਾਰ ਦੀ ਉਲੰਘਣਾ ਕਰਦੀ ਹੈ। ਜਿਨ੍ਹਾਂ ਕੁਝ ਦੇਸ਼ਾਂ `ਚ ਸਮਲਿੰਗੀ ਸਬੰਧਾਂ ਨੂੰ ਕਾਨੂੰਨੀ ਠਹਿਰਾਇਆ ਗਿਆ ਹੈ, ਉਨ੍ਹਾਂ `ਚ ਅਰਜਨਟੀਨਾ, ਗ੍ਰੀਨਲੈਂਡ, ਦੱਖਣੀ ਅਫਰੀਕਾ, ਆਸਟਰੇਲੀਆ, ਆਈਸਲੈਂਡ, ਸਪੇਨ, ਬੇਲਜ਼ੀਅਮ, ਆਇਰਲੈਂਡ, ਅਮਰੀਕਾ, ਬ੍ਰਾਜੀਲ, ਲਕਜਮਬਰਗ, ਸਵੀਡਨ ਅਤੇ ਕਨੇਡਾ ਸ਼ਾਮਲ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India became the 125th country to legalize homosexual relations