ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਮਹਾਰਾਸ਼ਟਰ ਦੀਆਂ ਸੜਕਾਂ ਲਈ ਲਿਆ 17.70 ਕਰੋੜ ਡਾਲਰ ਦਾ ਕਰਜ਼ਾ

ਭਾਰਤ ਨੇ ਮਹਾਰਾਸ਼ਟਰ ਦੀਆਂ ਸੜਕਾਂ ਲਈ ਲਿਆ 17.70 ਕਰੋੜ ਡਾਲਰ ਦਾ ਕਰਜ਼ਾ

ਏਸ਼ੀਆਈ ਵਿਕਾਸ ਬੈਂਕ (ਏਡੀਬੀ) ਅਤੇ ਭਾਰਤ ਸਰਕਾਰ ਨੇ ਮਹਾਰਾਸ਼ਟਰ ਵਿੱਚ 450 ਕਿਲੋਮੀਟਰ  ਲੰਬੇ ਰਾਜਮਾਰਗਾਂ ਅਤੇ ਰਾਜ ਦੀਆਂ ਪ੍ਰਮੁੱਖ ਜ਼ਿਲ੍ਹਿਆਂ ਸੜਕਾਂ ਦੇ ਸੁਧਾਰ ਲਈ ਅੱਜ 177 ਮਿਲੀਅਨ (17 ਕਰੋੜ 70 ਲੱਖ) ਡਾਲਰ ਦੇ ਕਰਜ਼ੇ ਦੇ ਸਮਝੌਤੇ ‘ਤੇ ਹਸਤਾਖਰ ਕੀਤੇ।

 

ਸਮਝੌਤੇ ‘ਤੇ ਮਹਾਰਾਸ਼ਟਰ ਰਾਜ ਸੜਕ ਸੁਧਾਰ ਪ੍ਰੋਜੈਕਟ ਦੇ ਹਸਤਾਖਰ ਕਰਨ ਵਾਲਿਆਂ ਵਿੱਚ ਭਾਰਤ ਸਰਕਾਰ ਵੱਲੋਂ ਵਿੱਤ ਮੰਤਰਾਲੇ ਵਿੱਚ ਆਰਥਿਕ ਮਾਮਲੇ ਵਿਭਾਗ ਵਿੱਚ ਐਡੀਸ਼ਨਲ ਸਕੱਤਰ (ਫੰਡ ਬੈਂਕ ਅਤੇ ਏਡੀਬੀ) ਸ਼੍ਰੀ ਸਮੀਰ ਕੁਮਾਰ ਖਰੇ ਅਤੇ ਏਡੀਬੀ ਲਈ ਉਸ ਦੇ ਕੰਟਰੀ ਡਾਇਰੈਕਟਰ ਸ਼੍ਰੀ ਕੇਨਿਚੀ ਯੋਕੋਯਾਮਾ ਨੇ ਹਸਤਾਖਰ ਕੀਤੇ।

 

ਕਰਜ਼ੇ ਸਮਝੌਤੇ ‘ਤੇ ਹਸਤਾਖਰ ਕਰਨ  ਦੇ ਬਾਅਦ,  ਸ਼੍ਰੀ ਖਰੇ ਨੇ ਕਿਹਾ ਕਿ ਪ੍ਰੋਜੈਕਟ ਰਾਜ ਵਿੱਚ ਗ੍ਰਾਮੀਣ ਖੇਤਰਾਂ ਅਤੇ ਸ਼ਹਿਰੀ ਕੇਂਦਰਾਂ ਦਰਮਿਆਨ ਸੰਪਰਕ ਵਿੱਚ ਸੁਧਾਰ ਕਰੇਗਾ,  ਜਿਸ ਦੇ ਨਾਲ ਗ੍ਰਾਮੀਣ ਲੋਕਾਂ ਨੂੰ ਬਿਹਤਰ ਬਜ਼ਾਰ,  ਰੋਜ਼ਗਾਰ  ਦੇ ਅਵਸਰ ਅਤੇ ਸੇਵਾਵਾਂ ਮਿਲ ਸਕਣਗੀਆਂ।  ਬਿਹਤਰ ਗਤੀਸ਼ੀਲਤਾ ਤੋਂ ਰਾਜ  ਦੇ ਪ੍ਰਮੁੱਖ ਸ਼ਹਿਰੀ ਕੇਂਦਰ  ਦੇ ਬਾਹਰ ਤੋਂ ਲੈ ਕੇ ਦੂਜੇ ਪੱਧਰ ਦੇ ਸ਼ਹਿਰਾਂ ਅਤੇ ਕਸਬਿਆਂ ਤੱਕ ਵਿਕਾਸ ਹੋਵੇਗਾ ਅਤੇ ਰੋਜ਼ਗਾਰ ਦੇ ਅਵਸਰ ਵਧਣਗੇ, ਜਿਸ ਦੇ ਨਾਲ ਆਮਦਨ ਵਿੱਚ ਅਸਮਾਨਤਾ ਘੱਟ ਹੋਵੇਗੀ।

 

ਸ਼੍ਰੀ ਯੋਕੋਯਾਮਾ ਨੇ ਕਿਹਾ ਕਿ ਇਹ ਪ੍ਰੋਜੈਕਟ ਸੜਕ ਸੁਰੱਖਿਆ ਟੈਸਟਿੰਗ ਢਾਂਚਾ ਵਿਕਸਿਤ ਕਰਕੇ ਸੜਕ ਸੁਰੱਖਿਆ ਉਪਾਵਾਂ ਨੂੰ ਵੀ ਮਜ਼ਬੂਤ ਕਰੇਗਾ ਜਿਸ ਨਾਲ ਅੰਤਰਰਾਸ਼ਟਰੀ ਪੱਧਰ ਦੀ ਸਰਬਉੱਤਮ ਕਾਰਜ ਪ੍ਰਣਾਲੀ ਨੂੰ ਅਪਣਾਉਣ ਦੇ ਬਾਅਦ ਬਜ਼ੁਰਗਾਂ,  ਮਹਿਲਾਵਾਂ ਅਤੇ ਬੱਚਿਆਂ ਜਿਹੋ ਕਮਜ਼ੋਰ ਸਮੂਹਾਂ ਦੀ ਰੱਖਿਆ ਕੀਤੀ ਜਾ ਸਕੇਗੀ। ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ,  ਸ਼੍ਰੀ ਯੋਕੋਯਾਮਾ ਨੇ ਕਿਹਾ ਕਿ ਪ੍ਰੋਜੈਕਟ ਦੀ ਇੱਕ ਹੋਰ ਵਿਸ਼ੇਸ਼ਤਾ ਸੜਕ ਰੱਖ-ਰਖਾਅ ਪ੍ਰਣਾਲੀ ਵਿੱਚ ਸੁਧਾਰ ਕਰਨਾ ਹੈ। ਇਸ ਦੇ ਲਈ ਸੰਪਤੀ ਦੀ ਗੁਣਵੱਤਾ ਅਤੇ ਸੇਵਾ ਪੱਧਰਾਂ ਨੂੰ ਬਣਾਈ ਰੱਖਣ  ਦੇ ਉਦੇਸ਼ ਨਾਲ ਠੇਕੇਦਾਰਾਂ ਲਈ ਪ੍ਰਦਰਸ਼ਨ- ਅਧਾਰਿਤ 5 – ਸਾਲ ਦੀ ਰੱਖ-ਰਖਾਅ ਬੰਦਿਸ਼ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ।

 

ਕੁੱਲ ਮਿਲਾ ਕੇ ਇਹ ਪ੍ਰੋਜੈਕਟ ਮਹਾਰਾਸ਼ਟਰ  ਦੇ ਸੱਤ ਜ਼ਿਲ੍ਹਿਆਂ ਵਿੱਚ 2 ਪ੍ਰਮੁੱਖ ਜ਼ਿਲ੍ਹਾ ਸੜਕਾਂ ਅਤੇ 11 ਸਟੇਟ ਰਾਜਮਾਰਗਾਂ ਦੀ 450 ਕਿਲੋਮੀਟਰ ਸੰਯੁਕਤ ਲੰਬਾਈ ਵਾਲੀਆਂ ਸੜਕਾਂ ਵਿੱਚ ਸੁਧਾਰ ਕਰੇਗਾ,  ਅਤੇ ਰਾਸ਼ਟਰੀ ਰਾਜਮਾਰਗਾਂ,  ਅੰਤਰਰਾਜੀ ਸੜਕਾਂ ,  ਬੰਦਰਗਾਹਾਂ,  ਹਵਾਈ ਅੱਡਿਆਂ,  ਰੇਲ ਕੇਂਦਰਾਂ, ਜ਼ਿਲ੍ਹਾ ਹੈੱਡਕੁਆਰਟਰਾਂ, ਉਦਯੋਗਿਕ ਖੇਤਰਾਂ,  ਉੱਦਮ ਸਮੂਹਾਂ ਅਤੇ ਖੇਤੀਬਾੜੀ ਖੇਤਰਾਂ ਲਈ ਸੰਪਰਕ ਵਿੱਚ ਸੁਧਾਰ ਕਰੇਗਾ।

 

ਇਹ ਪ੍ਰੋਜੈਕਟ ਮਹਾਰਾਸ਼ਟਰ ਲੋਕ ਨਿਰਮਾਣ ਵਿਭਾਗ ਪ੍ਰੋਜੈਕਟ ਦੇ ਕਰਮਚਾਰੀਆਂ ਨੂੰ ਟ੍ਰੇਨਿੰਗ ਦੇਣ ‘ਤੇ ਆਪਣਾ ਧਿਆਨ ਕੇਂਦ੍ਰਿਤ ਕਰੇਗਾ ਤਾਕਿ ਉਹ ਸੜਕ ਡਿਜ਼ਾਈਨ,  ਸੜਕਾਂ  ਦੇ ਰੱਖ-ਰਖਾਅ ਦੀ ਯੋਜਨਾ ਅਤੇ ਸੜਕ ਸੁਰੱਖਿਆ ਕਰਦੇ ਸਮੇਂ ਜਲਵਾਯੂ ਪਰਿਵਰਤਨ ਦੇ ਅਨੁਕੂਲ ਅਤੇ ਆਪਦਾ ਨੂੰ ਸਹਿਣ ਦੀ ਵਿਸ਼ੇਸ਼ਤਾ ਦੇ ਨਾਲ ਆਪਣੀ ਸਮਰੱਥਾ ਦਾ ਨਿਰਮਾਣ ਕਰ ਸਕਣ।

 

ਏਡੀਬੀ ਇੱਕ ਸਮ੍ਰਿੱਧ, ਸਮਾਵੇਸ਼ੀ,  ਲਚਕੀਲੇ ਅਤੇ ਸਥਾਈ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਦੀ ਪ੍ਰਾਪਤੀ ਲਈ ਪ੍ਰਤੀਬੱਧ ਹੈ,  ਜਦਕਿ ਬਹੁਤ ਅਧਿਕ ਗ਼ਰੀਬੀ ਨੂੰ ਮਿਟਾਉਣ ਦੇ ਆਪਣੇ ਪ੍ਰਯਤਨਾਂ ਨੂੰ ਬਣਾਈ ਰੱਖਦਾ ਹੈ।  1966 ਵਿੱਚ ਸਥਾਪਿਤ,  ਇਸ ਦੇ 68 ਮੈਂਬਰ ਹਨ ਜਿਨ੍ਹਾਂ ਵਿੱਚੋਂ 49 ਇਸ ਖੇਤਰ ਤੋਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India borrows 17 Crore 70 Lakh Dollar Loan for Maharashtra Roads