ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਸੈਕਸ ਵਰਕਰਾਂ ਨੂੰ ਨਾ ਮਿਲੇ ਲੌਕਡਾਊਨ ਤੋਂ ਛੋਟ ਤਾਂ 72% ਘੱਟ ਰਹਿਣਗੇ ਕੋਰੋਨਾ ਕੇਸ’

ਕੋਰੋਨਾ ਵਾਇਰਸ ਦੇ ਕੇਸਾਂ ਨੂੰ ਕੰਟੋਰਲ ਰੱਖਣ ਲਈ ਕੁਝ ਵਿਗਿਆਨੀਆਂ ਨੇ ਭਾਰਤ ਸਰਕਾਰ ਨੂੰ ਰੈੱਡ ਲਾਈਟ ਵਾਲੇ ਇਲਾਕਿਆਂ (ਦੇਹ ਵਪਾਰ ਵਾਲੇ ਇਲਾਕੇ) ਨੂੰ ਬੰਦ ਰੱਖਣ ਦੀ ਸਲਾਹ ਦਿੱਤੀ ਹੈ। ਇਕ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇ ਭਾਰਤ ਇਨ੍ਹਾਂ ਇਲਾਕਿਆਂ ਵਿੱਚ ਟੀਕੇ ਬਣਨ ਤੱਕ ਪਾਬੰਦੀ ਨੂੰ ਬਰਕਰਾਰ ਰੱਖਦਾ ਹੈ, ਤਾਂ ਕੋਰੋਨਾ ਕੇਸਾਂ ਨੂੰ ਸਿਖਰ ਤੱਕ ਪਹੁੰਚਣ ਤੋਂ 17 ਦਿਨਾਂ ਲਈ ਟਾਲ ਸਕਦਾ ਹੈ ਅਤੇ ਸੰਭਾਵਤ ਤੌਰ 'ਤੇ ਨਵੇਂ 72 ਪ੍ਰਤੀਸ਼ਤ ਮਾਮਲਿਆਂ ਨੂੰ ਰੋਕ ਸਕਦਾ ਹੈ।
 

ਅਮਰੀਕਾ ਵਿੱਚ ਮਾਹਰਾਂ ਇਕ ਟੀਮ ਨੇ ਜਿਸ ਵਿੱਚ ਯੇਲ ਸਕੂਲ ਆਫ਼ ਮੈਡੀਸਨ ਦੇ ਖੋਜਕਰਤਾਵਾਂ ਵੀ ਸ਼ਾਮਲ ਹੈ, ਨੇ ਮਾਡਲਿੰਗ ਅਧਿਐਨਾਂ ਦੇ ਆਧਾਰ ਉੱਤੇ ਕਿਹਾ ਹੈ ਕਿ ਲੌਕਡਾਊਨ ਵਿੱਚ ਛੋਟ ਤੋਂ ਬਾਅਦ ਭਾਰਤ ਸੈਕਸ ਵਰਕਰਾਂ ਦੇ ਇਨ੍ਹਾਂ ਅੱਡਿਆਂ ਨੂੰ ਬੰਦ ਕਰਕੇ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਸੰਭਾਵਿਤ ਮੌਤਾਂ ਨੂੰ 63 ਪ੍ਰਤੀਸ਼ਤ ਤੱਕ ਘਟਾ ਸਕਦਾ ਹੈ।
 

ਟੀਮ ਨੇ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਜੇ ਲੌਕਡਾਊਨ ਤੋਂ ਬਾਅਦ ਕੋਰੋਨਾ ਟੀਕੇ ਦੇ ਬਣਨ ਤੱਕ ਭਾਰਤ ਜੇਕਰ ਰੈੱਡ ਲਾਇਟ ਇਲਾਕੇ ਨੂੰ ਬੰਦ ਰੱਖਦਾ ਹੈ, ਤਾਂ ਭਾਰਤੀਆਂ ਵਿੱਚ ਵਾਇਰਸ ਦਾ ਖ਼ਤਰਾ ਕਾਫ਼ੀ ਘੱਟ ਹੋਵੇਗਾ। ਵਿਗਿਆਨੀਆਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਰਿਪੋਰਟ ਭਾਰਤ ਸਰਕਾਰ ਅਤੇ ਵੱਖ-ਵੱਖ ਰਾਜ ਸਰਕਾਰਾਂ ਨੂੰ ਸੌਂਪੀ ਹੈ। ਉਹ ਤਾਲਾਬੰਦੀ ਵਿੱਚ ਢਿੱਲ ਤੋਂ ਬਾਅਦ ਵੀ ਰੈੱਡ ਲਾਈਟ ਏਰੀਆ ਨੂੰ ਪੂਰੀ ਤਰ੍ਹਾਂ ਬੰਦ ਰੱਖਣ ਦੀ ਸਿਫਾਰਸ਼ ਕਰਦਾ ਹੈ।

 

ਵਿਗਿਆਨੀ ਮੰਨਦੇ ਹਨ ਕਿ 72% ਕੇਸਾਂ ਨੂੰ 45 ਦਿਨਾਂ ਵਿਚ ਘਟਾਇਆ ਜਾ ਸਕਦਾ ਹੈ ਅਤੇ ਕੋਰੋਨਾ ਦੀ ਪੀਕ 17 ਦਿਨ ਦੇਰੀ ਨਾਲ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੇਰੀ ਨਾਲ ਭਾਰਤ ਸਰਕਾਰ ਨੂੰ ਹੋਰ ਤਿਆਰੀ ਦਾ ਮੌਕਾ ਮਿਲੇਗਾ ਅਤੇ ਜ਼ਰੂਰੀ ਕਦਮ ਚੁੱਕੇ ਜਾ ਸਕਦੇ ਹਨ। ਜੇ ਤਾਲਾਬੰਦੀ ਤੋਂ ਬਾਅਦ ਰੈੱਡ ਲਾਈਟ ਵਾਲੇ ਇਲਾਕਿਆਂ ਨੂੰ ਬੰਦ ਰੱਖਿਆ ਗਿਆ, ਤਾਂ ਪਹਿਲੇ 60 ਦਿਨਾਂ ਵਿੱਚ ਮੌਤਾਂ ਵਿੱਚ 60% ਦੀ ਕਮੀ ਆਵੇਗੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india can avoid 72 percent corona cases by closing red light areas till vaccine development