ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਰਦਿਕ ਪਟੇਲ ਦੇ ਹੱਕ `ਚ ਸ਼ੁੱਕਰਵਾਰ ਨੂੰ ਕਾਂਗਰਸ ਕਰੇਗੀ ਭੁੱਖ ਹੜਤਾਲ

ਹਾਰਦਿਕ ਪਟੇਲ ਦੇ ਹੱਕ `ਚ ਸ਼ੁੱਕਰਵਾਰ ਨੂੰ ਕਾਂਗਰਸ ਕਰੇਗੀ ਭੁੱਖ ਹੜਤਾਲ

ਗੁਜਰਾਤ ਕਾਂਗਰਸ ਨੇ ਐਲਾਨ ਕੀਤਾ ਕਿ ਜੇਕਰ ਰਾਜ ਸਰਕਾਰ ਪਾਟੀਦਾਰ ਆਗੂ ਹਾਰਦਿਕ ਪਟੇਲ ਨਾਲ ਗੱਲਬਾਤ ਨਹੀਂ ਕਰਦੀ ਤਾਂ ਉਹ ਉਨ੍ਹਾਂ ਦੇ ਸਮਰਥਨ `ਚ ਸ਼ੁੱਕਰਵਾਰ ਨੂੰ 24 ਘੰਟੇ ਦੀ ਭੁੱਖ ਹੜਤਾਲ ਰੱਖੇਗੀ। ਪਟੇਲ ਦੀ ਭੁੱਖ ਹੜਤਾਲ ਵੀਰਵਾਰ ਨੂੰ 13ਵਾਂ ਦਿਨ `ਚ ਪਹੁੰਚ ਗਈ। ਭੁੱਖ ਹੜਤਾਲ ਦੇ ਚੱਲਦੇ ਹੋਏ ਪਟੇਲ ਵੀਲ੍ਹਚੇਅਰ ਉਤੇ ਬਹੁਤ ਹੀ ਕਮਜ਼ੋਰ ਨਜ਼ਰ ਆ ਰਹੇ ਸਨ।

 

ਉਨ੍ਹਾਂ ਅਹਿਮਦਾਬਾਦ ਦੇ ਸਮੀਪ ਆਪਣੇ ਫਾਰਮ ਹਾਊਸ `ਤੇ 25 ਅਗਸਤ ਨੂੰ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਸੋਲਾ ਸਿਵਿਲ ਹਸਪਤਾਲ ਦੇ ਡਾਕਟਰਾਂ ਨੇ ਜਾਂਚ ਦੇ ਬਾਅਦ ਉਸਨੂੰ ਤੁਰੰਤ ਹਸਪਤਾਲ `ਚ ਭਰਤੀ ਹੋਣ ਦੀ ਸਲਾਹ ਦਿੱਤੀ। ਸੂਬਾ ਪ੍ਰਧਾਨ ਅਮਿਤ ਚਾਵੜਾ ਅਤੇ ਵਿਰੋਧੀ ਦਲ ਦੇ ਆਗੂ ਪਰੇਸ਼ ਧਨਾਨੀ ਤੇ ਕਰੀਬ 25 ਵਿਧਾਇਕਾਂ ਸਮੇਤ ਸੂਬਾ ਕਾਂਗਰਸ ਦੇ ਤੀਹ ਆਗੂਆਂ ਨੇ ਵੀਰਵਾਰ ਨੂੰ ਪਟੇਲ ਦੀ ਭੁੱਖ ਹੜਤਾਲ ਦੇ ਸਿਲਸਿਲੇ `ਚ ਮੁੱਖ ਮੰਤਰੀ ਵਿਜੈ ਰੁਪਾਣੀ ਨਾਲ ਮੁਲਾਕਾਤ ਕੀਤੀ ਸੀ। ਕਾਂਗਰਸ ਵਫਦ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਪਟੇਲ ਨਾਲ ਗੱਲਬਾਤ ਸ਼ੁਰੂ ਕਰੇ ਅਤੇ ਖੇਤੀਬਾੜੀ ਕਰਜ਼ਾ ਮੁਆਫੀ ਨਾਲ ਸਬੰਧਤ ਉਨ੍ਹਾਂ ਦੀ ਮੰਗ ਮੰਨ ਲਈ ਜਾਵੇ।

 

ਗਾਂਧੀਨਗਰ `ਚ ਰੁਪਾਣੀ ਨਾਲ ਮੁਲਾਕਾਤ ਦੇ ਬਾਅਦ ਧਨਾਨੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਸੂਬਾ ਸਰਕਾਰ ਸਾਡੀ ਮੰਗ `ਤੇ ਯੋਗ ਜਵਾਬ ਨਹੀਂ ਦਿੰਦੀ ਤਾਂ ਕਾਂਗਰਸ ਹਾਰਦਿਕ ਦੇ ਸਮਰਥਨ `ਚ ਕੱਲ੍ਹ ਗਿਆਰਾਵਾਂ ਵਜੇ ਤੋਂ ਸੂਬੇ ਦੇ ਹਰ ਜਿ਼ਲ੍ਹਾ ਮੁੱਖ ਦਫ਼ਤਰਾਂ `ਤੇ 24 ਘੰਟਿਆਂ ਲਈ ਭੁੱਖ ਹੜਤਾਲ `ਤੇ ਬੈਠੇਗੀ। ਪਟੇਲ ਨੌਕਰੀਆਂ ਅਤੇ ਸਿੱਖਿਆਂ `ਚ ਪਾਟੀਦਾਰ ਦੇ ਲਈ ਰਾਖਵਾਂਕਰਨ ਅਤੇ ਕਿਸਾਨਾਂ ਦੇ ਕਰਜ਼ਾ ਮੁਆਫੀ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ `ਤੇ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India can face this problem because of Falling Rupee