ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੂੰ ਭਾਰਤ ਦਾ ਜਵਾਬ, ਰੇਲਵੇ ਨੇ ਰੱਦ ਕੀਤੀ ਸਮਝੌਤਾ ਐਕਸਪ੍ਰੈਸ ਰੇਲ

ਪਾਕਿਸਤਾਨ ਨੂੰ ਜਵਾਬ ਦਿੰਦਿਆਂ ਹੋਇਆਂ ਭਾਰਤ ਨੇ ਵੀ ਸਮਝੌਤਾ ਐਕਸਪ੍ਰੈਸ ਰੇਲ ਨੂੰ ਬੰਦ ਕਰ ਦਿੱਤਾ ਹੈ। ਭਾਰਤ ਨੇ ਐਤਵਾਰ ਨੂੰ ਐਲਾਨ ਕੀਤਾ ਹੈ ਕਿ ਉਸ ਨੇ ਆਪਣੀ ਆਲਮੀ ਸਰਹੱਦ ਤਕ ਸਮਝੌਤਾ ਐਕਸਪ੍ਰੈਸ ਰੇਲ ਦਾ ਚਲਾਈ ਬੰਦ ਕਰ ਦਿੱਤੀ ਹੈ। ਇਸ ਤੋਂ ਕੁਝ ਦਿਨ ਪਹਿਲਾਂ ਪਾਕਿਸਤਾਨ ਨੇ ਆਪਣੇ ਖੇਤਰ ਚ ਰੇਲ ਦੀਆਂ ਸੇਵਾਵਾਂ ਰੋਕ ਦਿੱਤੀਆਂ ਸਨ।

 

ਭਾਰਤੀ ਰੇਲਵੇ ਐਤਵਾਰ ਨੂੰ ਦਿੱਲੀ ਤੋਂ ਅਟਾਰੀ ਅਤੇ ਅਟਾਰੀ ਤੋਂ ਦਿੱਲੀ ਵਿਚਾਲੇ ਇਸ ਰੇਲ ਨੂੰ ਚਲਾਉਂਦਾ ਸੀ ਜਦਕਿ ਪਾਕਿਸਤਾਨ ਚ ਇਹ ਰੇਲ ਲਾਹੌਰ ਤੋਂ ਅਟਾਰੀ ਵਿਚਾਲੇ ਚਲਾਈ ਜਾਂਦੀ ਸੀ। ਯਾਤਰੀ ਅਟਾਰੀ ਸਟੇਸ਼ਨ ਤੇ ਰੇਲ ਬਦਲਦੇ ਸਨ।

 

ਉੱਤਰ ਰੇਲਵੇ ਦੇ ਮੁੱਖ ਬੁਲਾਰੇ ਦੀਪਕ ਕੁਮਾਰ ਨੇ ਕਿਹਾ, ਲਾਹੌਰ ਅਤੇ ਅਟਾਰੀ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਰੇਲ 14607/ 14608 ਨੂੰ ਰੱਦ ਕੀਤੇ ਜਾਣ ਦੇ ਪਾਕਿਸਤਾਨ ਦੇ ਫੈਸਲੇ ਦੇ ਸਿੱਟੇ ਵਜੋਂ ਦਿੱਲੀ ਤੋਂ ਅਟਾਰੀ ਵਿਚਾਲੇ ਚਲਣ ਵਾਲੀ ਲਿੰਕ ਐਕਸਪ੍ਰੈਸ ਰੇਲ ਸੰਖਿਆ 14001/14002 ਵੀ ਰੱਦ ਕੀਤੀ ਜਾਂਦੀ ਹੈ।

 

ਅਫਸਰਾਂ ਨੇ ਦਸਿਆ ਕਿ ਐਤਵਾਰ ਦੀ ਸੇਵਾ ਲਈ ਦੋ ਯਾਤਰੀਆਂ ਨੇ ਟਿਕਟ ਬੁੱਕ ਕਰਵਾਈ ਸੀ। ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲੈਣ ਨਾਲ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਸੂਬਿਆਂ ਚ ਵੰਡਣ ਦੇ ਕੇਂਦਰ ਸਰਕਾਰ ਦੇ ਫੈਸਲੇ ਮਗਰੋਂ ਦੋਨਾਂ ਗੁਆਂਢੀ ਦੇਸ਼ਾਂ ਵਿਚਾਲੇ ਤਣਾਅ ਵਧਣ ਕਾਰਨ ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈਸ ਅਤੇ ਥਾਰ ਐਕਸਪ੍ਰੈਸ ਰੇਲ ਦੀ ਚਲਾਈ ਬੰਦ ਕਰ ਦਿੱਤੀ ਸੀ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india cancels Samjhauta Express days after Pakistan suspended